ਭਗਵਾਨ ਜਗਨ ਨਾਥ ਜੀ ਦੀ ਪਵਿੱਤਰ ਰੱਥ ਯਾਤਰਾ ਐਡਮੰਟਨ ਵਿੱਚ 29 ਜੁਲਾਈ ਨੂੰ ਆਯੋਜਿਤ ਕੀਤੀ ਜਾ ਰਹੀ ਹੈ । ਇਹ ਭਵਯ ਰੱਥ ਯਾਤਰਾ ਸ੍ਰੀ ਸ੍ਰੀ ਰਾਧਾ ਗੋਵਿੰਦਾ ਟੈਂਪਲ 35 ਐਵੇਨਿਊ ਤੋਂ ਸ਼ੁਰੂ ਹੋ ਕੇ ਭਾਰਤੀਯ ਕਲਚਰਲ ਸੁਸਾਇਟੀ ਮੰਦਿਰ ਜਾਵੇਗੀ ਅਤੇ ਵਾਪਸੀ ਸ੍ਰੀ ਰਾਧਾ ਗੋਵਿੰਦਾ ਟੈਂਪਲ ਵਿੱਚ ਸਮਾਪਤ ਹੋਵੇਗੀ । ਇਸ ਸੰਬੰਧੀ ਸ੍ਰੀ ਰਾਧਾ ਗੋਵਿੰਦਾ ਟੈਂਪਲ ਦੇ ਪ੍ਰਧਾਨ ਬਾਲਾ ਕ੍ਰਿ਼ਸ਼ਨਾ ਦਾਸ ਨੇ ਦੱਸਿਆ ਹੈ ਕਿ ਰੱਥ ਯਾਤਰਾ ਦੀ ਸਮਾਪਤੀ ਉਪਰੰਤ ਮੰਦਿਰ ਵਿੱਚ ਭਗਵਾਨ ਜਗਨ ਨਾਥ ਜੀ ਦੀ ਪੂਜਾ ਹੋਵੇਗੀ , ਸੰਸਕ੍ਰਿਤ ਸਮਾਗਮ ਹੋਣਗੇ ਅਤੇ ਸ਼ਰਧਾਲੂਆਂ ਲਈ ਲੰਗਰ ਪ੍ਰਸ਼ਾਦ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ । ਆਪ ਸੱਭ ਜੀ ਨੂੰ ਇਸ ਪਵਿੱਤਰ ਤੇ ਮਨਮੋਹਕ ਰੱਥ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਸਾਦਰ ਨਿਮੰਤਰਣ ਦਿੱਤਾ ਜਾਂਦਾ ਹੈ ।
Leave a Reply