ਪੀਪਲ ਪਾਵਰ ਐਡਮਿੰਟਨ (PPE) ਗੈਰ ਸਿਆਸੀ ਸੰਗਠਨ ,ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਉਠਾਏਗਾ ਬੁਲੰਦ ਆਵਾਜ਼
ਟਾਈਮਜ਼ ਬਿਉਰੋ , ਐਡਮਿੰਟਨ (25 ਮਾਰਚ)
ਐਡਮਿੰਟਨ ਸ਼ਹਿਰ ਵਿੱਚ ਘੱਟ ਗਿਣਤੀ ਆਬਾਦੀ ਨੂੰ ਦਰਪੇਸ਼ ਆ ਰਹੀਆਂ ਬੇਸਿਕ ਮੁਸ਼ਕਿਲਾਂ ਦੇ ਹੱਲ ਲਈ ਜਾਗਰੂਕ ਸ਼ਹਿਰੀਆਂ ਨੇ ਇੱਕ ਗੈਰ ਰਾਜਸੀ ਐਸੋਸੀਏਸ਼ਨ ਦਾ ਗਠਨ ਕੀਤਾ ਹੈ । ਪੀਪਲ ਪਾਵਰ ਐਡਮਿੰਟਨ ਨਾਂ ਦੀ ਇਸ ਨਾਨ ਪੋਲਿਟੀਕਲ ਜਥੇਬੰਦੀ ਵਿੱਚ ਸ਼ਹਿਰ ਦੇ ਸਿਰਕੱਢ ਕਾਰੋਬਾਰੀ ਤੇ ਨੌਜਵਾਨ ਐਂਟਰਪਨੀਓਰ ਸ਼ਾਮਿਲ ਹੋਏ ਹਨ । ਇਸ ਜਥੇਬੰਦੀ ਵਲੋਂ ਐਡਮਿੰਟਨ ਸ਼ਹਿਰ ਵਿੱਚ ਹੋ ਰਹੇ ਘੱਟ ਗਿਣਤੀ ਸ਼ਹਿਰੀਆਂ ਨਾਲ ਨਸਲੀ ਵਿਤਕਰੇ , ਸਿਹਤ ਸਹੂਲਤਾਂ ਦੀ ਘਾਟ , ਬੱਚਿਆਂ ਦੀ ਪੜ੍ਹਾਈ ਵਿੱਚ ਆ ਰਹੀਆਂ ਦਿੱਕਤਾਂ ਅਤੇ ਪਬਲਿਕ ਸੇਫਟੀ ਜਿਹੇ ਸੰਵੇਦਨਸ਼ੀਲ ਮੁੱਦੇ ਸਰਕਾਰ ਦੇ ਚੁਣੇ ਹੋਏ ਨੁਮਾਇੰਦਆਂ ਕੋਲ ਉਠਾਏ ਜਾਣਗੇ , ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਤੋਂ ਸ਼ਹਿਰ ਦੀ ਟਾਪ ਬਿਉਰੋਕਰੇਸੀ ਦੇ ਧਿਆਨ ਵਿੱਚ ਲਿਆ ਕੇ ਉਸਦੇ ਹੱਲ ਕਰਵਾਏ ਜਾਣਗੇ । ਇਥੇ ਜ਼ਿਕਰਯੋਗ ਹੈ ਕਿ ਇਸ ਐਸੋਸੀਏਸ਼ਨ ਵਿੱਚ ਪੰਜਾਬੀ ਕਮਿਊਨਿਟੀ ਤੋਂ ਬਿਨਾਂ ਬਾਕੀ ਦੂਜੀਆਂ ਕਮਿਊਨਿਟੀਜ਼ ਦੇ ਸਮਾਜਿਕ ਨੁਮਾਇੰਦੇ ਵੀ ਸ਼ਾਮਿਲ ਕੀਤੇ ਜਾਣਗੇ ਤਾਂ ਜੋ ਸਮਾਜ ਦੇ ਹਰ ਖਿੱਤੇ ਵਿੱਚ ਰਹਿ ਰਹੇ ਸਾਰੇ ਸ਼ਹਿਰ ਵਾਸੀਆਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾ ਸਕੇ । ਪੀਪਲ ਪਾਵਰ ਐਡਮਿੰਟਨ ਜਥੇਬੰਦੀ ਦੇ ਆਫਿਸ ਬੀਅਰਰ ਅਤੇ ਐਗਜ਼ੀਕਿਊਟਿਵ ਮੈਂਬਰਾਂ ਦੀ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਨਮਾਇਂਦਿਆਂ ਤੇ ਉੱਚ ਅਫਸਰਾਂ ਨੂੰ ਸਮੱਸਿਆਂਵਾਂ ਹੱਲ ਕਰਨ ਸੰਬੰਧੀ ਯਾਦ ਪੱਤਰ ਦਿੱਤੇ ਜਾਣਗੇ ਅਤੇ ਖਾਸਕਰ ਸਾਡੇ ਚੁਣੇ ਹੋਏ ਸਿਆਸੀ ਨੁਮਾਇੰਦਿਆਂ ਨੂੰ ਉਹਨਾਂ ਦੇ ਫ਼ਰਜ ਪ੍ਰਤੀ ਜੁਆਬਦੇਹ ਬਣਾਇਆ ਜਾਵੇਗਾ ।
Leave a Reply