ਐਡਮੰਟਨ (ਟਾਈਮਜ਼ ਬਿਓਰੋ) ਅਲ਼ਬਰਟਾ ਪ੍ਰੋਵਿੰਸ ਦੀ ਤਰੱਕੀ ਤੇ ਵਿਕਾਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆੰ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਵਿਦਿਆਰਥੀਆਂ ਦੀ ਹਰ ਸਹੂਲਤ ਲਈ ਅਲਬਰਟਾ ਸਰਕਾਰ ਯਥਾਯੋਗ ਯਤਨ ਕਰ ਰਹੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਤੇ ਸਮਾਜ ਸੇਵੀ ਨਰੇਸ਼ ਭਾਰਦਵਾਜ ਨੇ ਮੈਕੀਵਨ ਯੂਨੀਵਰਸਿਟੀ ਵਿਖੇ ਐਵਰੈਸਟ ਐਜੂਕੇ਼ਨਲ ਸਰਵਿਸਜ਼ ਵਲੋਂ ਕਰਵਾਏ ਗਏ ਅੰਤਰਰਾਸ਼ਟਰੀ ਵਿਦਿਆਰਥੀ ਮਿਲਣੀ ਪ੍ਰੋਗਰਾਮ ਵਿੱਚ ਕੀਤਾ । ਇਸ ਪ੍ਰੋਗਰਾਮ ਵਿੱਚ ਭਾਰਤੀ ਕੌਂਸਲ ਜਨਰਲ ਮਨੀਸ਼ ਅਤੇ ਵੱਖ ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੌਮਾਂਤਰੀ ਵਿਦਿਆਰਥੀਆਂ ਨਾਲ ਸੰਬੰਧਿਤ ਸਟਾਫ ਤੇ ਨੁਮਾਇੰਦਿਆੰ ਦੀ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਰੂਬਰੂ ਮਿਲਣੀ ਕਰਵਾਈ ਗਈ ਸੀ । ਭਾਰਤੀ ਕੌਂਸਲ ਜਨਰਲ ਮਨੀ਼ਸ਼ ਨੇ ਵਿਦਿਆਰਥੀਆਂ ਅਤੇ ਕਾਲਜ ਨੁਮਾਇੰਦਿਆਂ ਨਾਲ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਪੜ੍ਹਾਈ , ਵਰਕ ਪਰਮਿਟ , ਰਹਿਣ ਸਹਿਣ ਦੀ ਸੁਵਿਧਾ ਅਤੇ ਸਿਲੇਬਸ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਭਾਰਤੀ ਕੌਂਸਲੇਟ ਵਲੋਂ ਭਾਰਤੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂੰ ਕਰਵਾਇਆ । ਸ੍ਰੀ ਮਨੀਸ਼ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਆਪਸੀ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਦੋਹਾਂ ਦੇਸ਼ਾਂ ਦੀ ਆਰਥਿਕ ਤੇ ਸਮਾਜਿਕ ਤਰੱਕੀ ਵਿੱਚ ਮੱਦਦ ਲਈ ਸਹਿਮਤ ਹਨ । ਇਸ ਸਮਾਗਮ ਦੀ ਕੌਂਸਲ ਜਨਰਲ ਮਨੀਸ਼ ਅਤੇ ਸ਼ਾਮਿਲ ਲਹੌਰ ਨੁਮਾਇੰਦਿਆਂ ਵੱਲੋਂ ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਇਨਕਾਰਪੋਰੇਸ਼ਨ ਅਤੇ ਮੈਕਈਵਨ ਯੂਨੀਵਰਸਿਟੀ ਦੇ ਇਸ ਸਾਂਝੇ ਉੱਦਮ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਵੱਖ ਵੱਖ ਕਾਲਜਾਂ ਦੇ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਰੱਖੇ । ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ , ਵਾਈ੍ਹਟ ਮੱਡ ਤੋਂ ਵਿਧਾਇਕਾ ਰਾਖੀ ਪੰਚੋਲੀ , ਪੁਨੀਤ ਮਨਚੰਦਾ ਪ੍ਰਧਾਨ , ਸੀ ਆਈ ਐਸ ਈ , ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਦੇ ਸੀਈਓ ਅਮਿਤ ਜੌਲੀ , ਪ੍ਰੈਜ਼ੀਡੈਂਟ ਹਿਨਾ ਜੌਲੀ ਅਤੇ ਡਾਇਰੈਕਟਰ ਸਟਰੈਟਿਜ਼ਿਕ ਮੇਘਨ ਪੀ ਐਲ ਮੈਕਿਨੀ ਵੀ ਸ਼ਾਮਲ ਸਨ ।
Leave a Reply