ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੀ -20 ਸੰਮੇਲਨ ਦੀ ਸਫਲਤਾ ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ

ਨਵੀਂ ਦਿੱਲੀ , ਪੀ ਆਈ ਬੀ
(ਟਾਈਮਜ਼ ਬਿਓਰੋ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ ਮੇਜ਼ਬਾਨੀ ਦੀ ‘ਇਤਿਹਾਸਿਕ ਸਫਲਤਾ’ ਤੇ ਖੁਸ਼ੀ ਪ੍ਰਗਟ ਕਰਦਿਆਂ ਐਤਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਿਖਰ ਸੰਮੇਲਨ ਦੇਸ਼ ਦੇ ਹਰ ਉਸ ਨਾਗਰਿਕ ਲਈ ਇਕ ਅਮਿਟ ਛਾਪ ਛੱਡ ਗਿਆ ਹੈ ਜੋ ਭਾਰਤੀ ਪਰੋਪਕਾਰੀ ਸੱਭਿਆਚਾਰਕ ਮੁੱਲਾਂ ਦੀ ਮਹਾਨਤਾ ‘ਚ ਵਿਸ਼ਵਾਸ ਕਰਦਾ ਹੈ। ਜੀ-20 ਸਿਖਰ ਸੰਮੇਲਨ ਐਤਵਾਰ ਨੂੰ ਸਮਾਪਤ ਗਿਆ । ਇਸ ਸੰਮੇਲਨ ਵਿੱਚ ਵਿਸ਼ਵ ਦੇ ਚੋਟੀ ਦੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਉਭਰਦੀ ਅਤੇ ਵਿਕਸਿਤ ਅਰਥਵਿਵਸਥਾਵਾਂ ਦੇ ਮੁੱਦਿਆਂ ਤੈ ਆਮ ਸਹਿਮਤੀ ਰਾਹੀਂ ਨਵੀਂ ਦਿੱਲੀ ਘੌਸ਼ਣਾਪੱਤਰ ਨੂੰ ਸਵੀਕਾਰ ਕੀਤਾ ਅਤੇ ਨਵੇਂ ਮੁਲਕ ਅਫਰੀਕੀ ਸੰਘ ਨੂੰ ਵੀ ਇਸ ਸਮੂਹ ਦੇ ਸਥਾਈ ਮੈਂਬਰ ਦੇ ਰੂਪ ‘ਚ ਸ਼ਾਮਲ ਕੀਤਾ ਗਿਆ ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਐਕਸ’ ‘ਤੇ ਇਕ ਪੋਸਟ ਵਿੱਚ ਲਿਖਿਆ ਹੈ ਕਿ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੀ ਇਤਿਹਾਸਿਕ ਸਫਲਤਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੇ ਵੱਲੋਂ ਵਧਾਈ । ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਚਾਹੇ ਨਵੀਂ ਦਿੱਲੀ ਘੌਸ਼ਣਾਪੱਤਰ ਨੂੰ ਸਵੀਕਾਰ ਕਰਨਾ ਹੋਵੇ ਜਾਂ ਅਫਰੀਕੀ ਸੰਘ ਨੂੰ ਸਥਾਈ ਮੈਂਬਰ ਦੇ ਰੂਪ ‘ਚ ਸ਼ਾਮਲ ਕਰਨਾ ਹੋਵੇ, ਸਿਖਰ ਸੰਮੇਲਨ ਨੇ ਮੋਦੀ ਦੇ ‘ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ’ ਦੇ ਦ੍ਰਿਸ਼ਟੀਕੋਣ ‘ਤੇ ਖਰ੍ਹਾ ਉਤਰਨ ਵਾਲੇ ਭੂ-ਰਾਜਨੀਤਿਕ ਖੇਤਰਾਂ ਵਿਚ ਵਿਸ਼ਵਾਸ ਦੇ ਪੁਲ ਦਾ ਨਿਰਮਾਣ ਕੀਤਾ ਹੈ । ਉਨ੍ਹਾਂ ਕਿਹਾ ਕਿ ਸੰਸਾਰ ਨੂੰ ਇਕ ਬਿਹਤਰ ਸਥਾਨ ਬਣਾਉਣ ਦੇ ਇਕਮਾਤਰ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਦੇ ਮਾਰਗ ‘ਤੇ ਸਾਰਿਆਂ ਨੂੰ ਇਕਜੁਟ ਕਰਦੇ ਹੋਏ ਸਿਖਰ ਸੰਮੇਲਨ ਸਾਡੇ ਦੇਸ਼ ਦੇ ਹਰ ਨਾਗਰਿਕ ਲਈ ਇਕ ਅਮਿਟ ਛਾਪ ਛੱਡ ਗਿਆ ਹੈ ਜੋ ਸਾਡੇ ਉਦਾਰ ਸੱਭਿਆਚਾਰਕ ਮੁੱਲਾਂ ਦੀ ਮਹਾਨਤਾ ਵਿੱਚ ਵਿਸ਼ਵਾਸ ਕਰਦਾ ਹੈ ।

Be the first to comment

Leave a Reply

Your email address will not be published.


*