ਉੱਘੇ ਸਮਾਜ ਸੇਵੀ ਤੇ ਸੇਵਾ ਮੁਕਤ ਅਧਿਆਪਕ ਹਰਦਿਆਲ ਸਿੰਘ ਦਾ ਅਲ਼ਬਰਟਾ ਵਿਧਾਨ ਸਭਾ ਵਿੱਚ ਹੋਇਆ ਸਨਮਾਨ

ਵਿਧਾਇਕ ਜਸਵੀਰ ਦਿਉਲ ਨੇ ਅਲਬਰਟਾ ਅਸੈਂਬਲੀ ਸਕਰੋਲ ਸਨਮਾਨ ਨਾਲ ਕੀਤਾ ਸਨਮਾਨਿਤ

ਐਡਮੰਟਨ (ਟਾਈਮਜ਼ ਬਿਓਰੋ) ਮਾਸਟਰ ਹਰਦਿਆਲ ਸਿੰਘ ਸਾਬਕਾ ਬੀ ਪੀ ਈ ਓ , ਪ੍ਰਸਿੱਧ ਸਮਾਜ ਸੇਵੀ ਅਤੇ ਸਾਬਕਾ ਅਧਿਆਪਕ ਯੂਨੀਅਨ ਆਗੂ ਅੱਜ ਕੱਲ੍ਹ ਕੈਨੇਡਾ ਦੌਰੇ ਤੇ ਪਰਿਵਾਰ ਸਮੇਤ ਘੁੰਮਣ ਆਏ ਹੋਏ ਹਨ । ਮਾਸਟਰ ਹਰਦਿਆਲ ਸਿੰਘ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਲਈ ਐਡਮੰਟਨ ਵਿੱਚ ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ ਨੇ ਮਾਸਟਰ ਹਰਦਿਆਲ ਸਿੰਘ ਅਤੇ ਉਹਨਾਂ ਦੀ ਸਪੁੱਤਰੀ ਬੀਬੀ ਸਤਿੰਦਰ ਕੌਰ ਨੂੰ ਵਿਧਾਨ ਸਭਾ ਸਕਰੋਲ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਹੈ । ਇਸ ਸਨਮਾਨ ਮੌਕੇ ਐਡਮੰਟਨ ਤੋਂ ਟਰੱਕਿੰਗ ਕਾਰੋਬਾਰੀ ਤੇ ਉੱਘੇ ਸੋਸ਼ਲ ਵਰਕਾਰ ਤਜਿੰਦਰ ਸਿੰਘ ਭੱਠਲ ਵੀ ਮੌਜੂਦ ਸਨ । ਇਸ ਮੌਕੇ ਟਾਈਮਜ਼ ਆਫ਼ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਐਨ ਡੀ ਪੀ ਪਾਰਟੀ ਦੇ ਵਿਧਾਇਕ ਜਸਵੀਰ ਦਿਉਲ ਨੇ ਕਿਹਾ ਕਿ ਸਰਦਾਰ ਹਰਦਿਆਲ ਸਿੰਘ ਹੋਰਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨੇੜੇ ਪੇਂਡੂ ਖੇਤਰ ਵਿੱਚ ਵਿੱਦਿਆ ਦੇ ਪਾਸਾਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਅਧਿਆਪਕ ਵਰਗ ਦੀਆਂ ਮੁਸ਼ਕਲਾਂ ਸੰਬੰਧੀ ਹਮੇਸ਼ਾ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ ਹੈ । ਵਿਧਾਇਕ ਜਸਵੀਰ ਦਿਉਲ ਨੇ ਹਰਦਿਆਲ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਐਡਮੰਟਨ ਦੀ ਧਰਤੀ ਤੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਨਿੱਘਾ ਸਵਾਗਤ ਕੀਤਾ । ਇਸ ਮੌਕੇ ਟਰੱਕਿੰਗ ਕਾਰੋਬਾਰੀ ਤੇ ਸਮਾਜ ਸੇਵਕ ਤਜਿੰਦਰ ਭੱਠਲ ਨੇ ਵਿਧਾਇਕ ਜਸਵੀਰ ਦਿਉਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਮੈਡੋਜ਼ ਦੇ ਲੋਕਾਂ ਦੀ ਸੇਵਾ ਵਿੱਚ ਜਸਵੀਰ ਦਿਉਲ ਹਮੇਸ਼ਾ ਹਾਜ਼ਰ ਰਹਿੰਦੇ ਹਨ ਅਤੇ ਕਮਿਊਨਿਟੀ ਦੇ ਹਰ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ । ਇਸ ਮੌਕੇ ਭੱਠਲ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਵਿੱਚ ਨਵਦੀਪ ਖੱਟੜਾ , ਨਵਨੀਤ ਕੌਰ , ਨਿਰਮਲ ਕੁਮਾਰ , ਕੁਲਬੀਰ ਕੌਰ ਭੱਠਲ , ਮਨਿੰਦਰਜੀਤ ਕੌਰ ਭੱਠਲ ਅਤੇ ਹਰਕੀਰਤ ਸਿੰਘ ਭੱਠਲ ਵੀ ਸ਼ਾਮਿਲ ਸਨ ।

Be the first to comment

Leave a Reply

Your email address will not be published.


*