ਐਡਮੰਟਨ (ਟਾਈਮਜ਼ ਬਿਓਰੋ ) 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਯੋਗ ਅਲਬਰਟਾ ਡਰਾਈਵਰ ਹੁਣ ਗ੍ਰੈਜੂਏਟਿਡ ਡਰਾਈਵਰ ਲਾਇਸੈਂਸ ( ਜੀ ਡੀ ਐਲ ) ਪ੍ਰੋਗਰਾਮ ਰਾਹੀਂ ਆਪਣੇ ਆਪ ਅੱਪਗਰੇਡ ਹੋ ਜਾਣਗੇ। ਅਲਬਰਟਾ ਸਰਕਾਰ ਨਵੇਂ ਡਰਾਈਵਰਾਂ ਨੂੰ ਅਪ੍ਰੈਲ ਵਿੱਚ ਸ਼ੁਰੂ ਹੋਣ ਵਾਲੇ ਜੀ ਡੀ ਐਲ ਗਰੈਜੂਏਟ ਡਰਾਇਵਿੰਗ ਲਾਇਸੰਸ ਪ੍ਰੋਗਰਾਮ ਤੋਂ ਅਪਗਰੇਡ ਕਰਨ ਲਈ 154 ਡਾਲਰ ਦੀ ਲਾਗਤ ਬਚਾਉਣ ਦੇ ਵਾਅਦੇ ਦੀ ਪਾਲਣਾ ਨਾਲ ਨਵਾਂ ਪ੍ਰੋਗਰਾਮ ਲਾਂਚ ਕਰ ਰਹੀ ਹੈ। ਜੀ ਡੀ ਐਲ ਡਰਾਈਵਰ ਜਿਨ੍ਹਾਂ ਨੇ ਆਪਣੀ 24-ਮਹੀਨੇ ਦੀ ਡਰਾਈਵਿੰਗ ਦੀ ਮਿਆਦ ਪੂਰੀ ਕਰ ਲਈ ਹੈ ਅਤੇ ਉਹਨਾਂ ਦੀ ਪ੍ਰੋਬੇਸ਼ਨ ਦੇ ਸਮੇਂ ਵਿੱਚ ਪਿਛਲੇ 12 ਮਹੀਨਿਆਂ ਦੇ ਅੰਦਰ ਕੋਈ ਸਸਪੈਂਸ਼ਨ ਜਾਂ ਅੰਕਾਂ ਦੀ ਡੀਮੈਰਿਟ ਨਹੀਂ ਹੈ, ਜਿਸ ਵਿੱਚ ਕਿਸੇ ਵੀ ਅਲਕੋਹਲ ਅਤੇ/ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਪਾਈ ਗਈ ਅਤੇ ਜ਼ੀਰੋ ਸਹਿਣਸ਼ੀਲਤਾ ਤੇ ਵਿਵਹਾਰ ਸ਼ਾਮਲ ਹੈ, ਉਹਨਾਂ ਨੂੰ ਇੱਕ ਪੱਤਰ ਵਿਭਾਗ ਵਲੋਂ ਭੇਜਿਆ ਜਾਵੇਗਾ ਜਿਸ ਵਿੱਚ ਉਹਨਾਂ ਨੂੰ ਉਹਨਾਂ ਦੇ ਡਰਾਈਵਿੰਗ ਲਾਇਸੰਸ ਦੇ ਬਦਲਾਵ ਬਾਰੇ ਸੂਚਿਤ ਕੀਤਾ ਜਾਵੇਗਾ ਜੋ ਕਿ ਅੱਪਗਰੇਡ ਹੋਵੇਗਾ । ਜੀ ਡੀ ਐਲ ਤੋਂ ਨਾਨ ਜੀ ਡੀ ਐਲ ਲਾਇਸੰਸ ਬਣਾਉਣ ਲਈ ਡਰਾਇਵਰ ਨੂੰ ਦੁਬਾਰਾ 154ਡਾਲਰ ਦੀ ਫੀਸ ਭਰਨੀ ਲਾਜ਼ਮੀ ਸੀ ਜਿਸ ਨਾਲ ਡਰਾਇਵਰ ਦਾ ਲਾਇਸੈਂਸ. ਗੈਰ-ਜੀ ਡੀ ਐਲ ਬਣਦਾ ਸੀ ਜੋ ਚੰਗੇ ਨੌਜਵਾਨ ਡਰਾਈਵਰਾਂ ਨਾਲ ਵਿਤਕਰਾ ਪੇਸ਼ ਕਰਦਾ ਸੀ। ਅਲਬਰਟਾ ਵਿੱਚ 5 ਲੱਖ ਨੌਜਵਾਨ ਦੇਸ਼ਵਾਸੀ ਹਨ ਜਿਨ੍ਹਾਂ ਦਾ ਡਰਾਈਵਿੰਗ ਰਿਕਾਰਡ ਸਾਫ਼ ਤੇ ਕਲੀਅਰ ਹੈ, ਜਿਨ੍ਹਾਂ ਨੂੰ ਇੱਕ ਹੋਰ ਡਰਾਈਵਿੰਗ ਟੈਸਟ ਦੇਣ ਲਈ ਡਾਲਰ 154 ਉਹਨਾਂ ਨੂੰ ਆਪਣੀ ਜੇਬ ਵਿਚੋਂ ਭੁਗਤਾਨ ਕਰਨਾ ਪੈਣਾ ਸੀ ਅਤੇ ਸਮਾਂ ਵੀ ਵੱਖਰੇ ਤੌਰ ਤੇ ਬਰਬਾਦ ਹੋਣਾ ਸੀ । ਪਰ ਅਲਬਰਟਾ ਸਰਕਾਰ ਨੇ ਆਮ ਜਨਤਾ ਦਾੀ ਸਹੂਲਤ ਸਈ ਨਵੇਂ ਨਿਯਮਾਂ ਨੂੰ ਬਣਾਉਣਾ ਜਾਰੀ ਰੱਖਿਆ ਹੈ ਅਤੇ ਅਲਬਰਟਾ ਵਾਸੀਆਂ ਲਈ ਜੀਵਨ ਨੂੰ ਹੋਰ ਸਸਤਾ ਤੇ ਕਿਫਾਇਤੀ ਬਣਾਉਣ ਲਈ ਆਪਣੀਆਂ ਨੀਤੀਆਂ ਜਾਰੀ ਰੱਖੀਆਂ ਹਨ ।
ਅਲਬਰਟਾ ਦੇ ਟਰਾਂਸਪੋਰਟੇਸ਼ਨ ਅਤੇ ਆਰਥਿਕ ਗਲਿਆਰਿਆਂ ਦੇ ਮੰਤਰੀ ਡੈਵਿਨ ਡ੍ਰੀਸ਼ਨ ਨੇ ਦੱਸਿਆ ਹੈ ਕਿ ਡਰਾਈਵਰਾਂ ਨੂੰ ਉਹਨਾਂ ਦੇ ਜੀ ਡੀ ਐਲ ਲਾਇਸੰਸਾਂ ਦੀ ਮਿਆਦ ਪੁੱਗਣ ‘ਤੇ ਨਵਾਂ ਲਾਇਸੈਂਸ ਕਾਰਡ ਪ੍ਰਾਪਤ ਕਰਨ ਦੀ ਕਾਨੂੰਨੀ ਤੌਰ ‘ਤੇ ਲੋੜ ਨਹੀਂ ਹੁੰਦੀ ਹੈ। ਪਰ ਜੇਕਰ ਉਹ ਚਾਹੁਣ ਤਾਂ ਅਜਿਹਾ ਕਰ ਸਕਦੇ ਹਨ, ਪਰ ਉਨ੍ਹਾਂ ਨੂੰ 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਫੀਸ ਅਦਾ ਕਰਨੀ ਪਵੇਗੀ। ਜਿਨ੍ਹਾਂ ਡਰਾਈਵਰਾਂ ਨੂੰ ਨਵਾਂ ਲਾਇਸੈਂਸ ਕਾਰਡ ਪ੍ਰਾਪਤ ਨਹੀਂ ਹੋਇਆ ਹੈ, ਉਨ੍ਹਾਂ ਦਾ ਗਰੈਜੂਏਟ ਡਰਾਇਵਿੰਗ ਲਾਇਸੈਂਸ ਅਗਲੀ ਵਾਰ ਅਪਗ੍ਰੇਡ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਤੁਸੀਂ ਆਪਣੇ ਡ੍ਰਾਈਵਰਜ਼ ਲਾਇਸੈਂਸ ਨੂੰ ਰੀਨਿਊ ਕਰਾਉ ਅਤੇ ਜਿਹੜੇ ਡਰਾਈਵਰ ਸੁਰੱਖਿਅਤ ਡਰਾਈਵਿੰਗ ਵਿਵਹਾਰ ਦਾ ਪ੍ਰਦਰਸ਼ਨ ਨਹੀਂ ਕਰਦੇ ਹਨ ਅਤੇ ਉਹਨਾਂ ਦੀ ਪ੍ਰੋਬੇਸ਼ਨ ਦੇ ਆਖਰੀ ਸਾਲ ਦੌਰਾਨ ਜੁਰਮਾਨਾ ਜਾਂ ਅੰਕਾਂ ਚ ਕਟੌਤੀ ਅਤੇ ਜਾਂ ਲਾਇਸੰਸ ਮੁਅੱਤਲ ਜਾਂ ਹੋਰ ਅਸੁਰੱਖਿਅਤ ਡਰਾਈਵਿੰਗ ਅਪਰਾਧਾਂ ਲਈ ਤੁਹਾਨੂੰ ਟਿਕਟ ਮਿਲੀ ਹੈ ਤਾਂ ਉਹਨਾਂ ਅਰਜੀਦਾਤਾਵਾਂ ਦੀ ਪ੍ਰੋਬੇਸ਼ਨਰੀ ਮਿਆਦ ਇੱਕ ਵਾਧੂ ਸਾਲ ਲਈ ਵਾਧੂ ਵਧਾਈ ਜਾਂਦੀ ਹੈ। ਜੇਕਰ ਅਲਬਰਟਾ ਵਿੱਚ ਟਰੈਫਿਕ ਕਨੂੰਨ ਲਾਗੂ ਕਰਨ ਵਾਲੇ ਅਫਸਰ ਕਿਸੇ ਡਰਾਈਵਰ ਨੂੰ ਰੋਕਦੇ ਹਨ ਤਾਂ ਅਧਿਕਾਰੀਆਂ ਨੂੰ ਕੈਨੇਡੀਅਨ ਪੁਲਿਸ ਦੇ ਸੂਚਨਾ ਕੇਂਦਰ ਵਿੱਚੋਂ ਜਾਣਕਾਰੀ ਰਾਹੀਂ ਪਤਾ ਲੱਗ ਜਾਵੇਗਾ ਕਿ ਉਸ ਕੋਲ ਪੂਰਾ ਲਾਇਸੰਸ ਹੈ ਜਾਂ ਨਹੀਂ । ਪਰ ਜੇਕਰ ਕੋਈ ਡਰਾਈਵਰ ਅਲਬਰਟਾ ਤੋਂ ਬਾਹਰ ਯਾਤਰਾ ਕਰਨ ਜਾ ਰਹੇ ਹਨ, ਤਾਂ ਉਹਨਾਂ ਨੂੰ ਆਪਣਾ ਪੱਤਰ ਆਪਣੇ ਵਾਹਨ ਵਿੱਚ ਰੱਖਣਾ ਜਾਂ ਰਜਿਸਟਰੀ ਵਿੱਚ ਜਾ ਕੇ ਆਪਣਾ ਮੌਜੂਦਾ ਜੀ ਡੀ ਐਲ ਲਾਇਸੰਸ ਅੱਪਡੇਟ ਕਰਨ ਦੀ ਲੋੜ ਹੈ, ਕਿਉਂਕਿ ਅਲਬਰਟਾ ਤੋਂ ਬਾਹਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਅਲਬਰਟਾ ਦਾ ਡਾਟਾ ਨਹੀਂ ਹੋ ਸਕਦਾ । ਅਤੇ ਬਾਹਰ ਦੀ ਕੋਈ ਏਜੰਸੀ ਡਾਟਾ ਤੱਕ ਪਹੁੰਚ ਨਹੀਂ ਸਕਦੀ, ਇਸ ਲਈ ਆਪਣੇ ਪੇਪਰ ਕਾਨੂੰਨੀ ਤੌਰ ਤੇ ਪੂਰੇ ਕਰਨੇ ਜਰੂਰੀ ਹਨ ।
Leave a Reply