ਜਿਨਸੀ ਸ਼ੋਸ਼ਣ ਮਾਮਲੇ ਦੇ ‘ਚ ਪੀਏਯੂ ਲੁਧਿਆਣਾ ਦਾ ਸਹਾਇਕ ਪ੍ਰੋਫੈਸਰਕੀਤਾ ਮੁਅੱਤਲ ਵਾਇਸ ਚਾਂਸਲਰ ਨੇ ਬਣਾਈ ਸੀ ਹਾਈ ਪਾਵਰ ਕਮੇਟੀ

ਲੁਧਿਆਣਾ ( ਟਾਈਮਜ਼ ਬਿਓਰੋ )
ਪੀਏਯੂ ਲੁਧਿਆਣਾ ਵਿੱਚ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਸਹਾਇਕ ਪ੍ਰੋਫੈਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਜਾਂਚ ਲਈ ਬਣਾਈ ਕਮੇਟੀ ਵੱਲੋਂ ਇਸਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਲਿਖਤੀ ਨੋਟਿਸ ਰਾਹੀਂ ਉਕਤ ਸਹਾਇਕ ਪ੍ਰੋਫੈਸਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤੀ ਗਿਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਖੇਤੀਬਾੜੀ ਯੂਨੂਵਰਸਿਟੀ ਦੀ ਬੀ ਐਸ ਸੀ ਦੀ ਇੱਕ ਵਿਦਿਆਰਥਣ ਨੇ ਸਹਾਇਕ ਪ੍ਰੋਫੈਸਰ ਡਾ਼ ਯੁਵਰਾਜ ਸਿੰਘ ਤੇ ਕਥਿਤ ਤੌਰ ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਅਤੇ ਇਸ ਸੰਬੰਧੀ ਇੱਕ ਚਿੱਠੀ ਸ਼ੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਵੀ ਹੋਈ ਸੀ ਜਿਸ ਤੇ ਪੰਜਾਬ ਦੇ ਰਾਜਪਾਲ ਨੇ ਵੀ ਨੋਟਿਸ ਲਿਆ । ਪੀ ਏ ਯੂ ਦੇ ਉੱਪ ਕੁਲਪਤੀ ਡਾ਼ ਸਤਿਬੀਰ ਸਿੰਘ ਗੋਸਲ ਨੇ ਇਸ ਮਾਮਲੇ ਸੰਬੰਧੀ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਜਿਸਦੀ ਜਾਂਚ ਦੇ ਆਧਾਰ ਤੇ ਅਤੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਤੇ ਸਹਾਇਕ ਪ੍ਰੋਫ਼ੈਸਰ ਨੂੰ ਮੁਅੱਤਲ ਕਰ ਦਿੱਤਾ ਹੈ ।

Be the first to comment

Leave a Reply

Your email address will not be published.


*