ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਨੇ 7 ਵਿਅਕਤੀਆਂ ‘ ਤੇ ਚਾਰਜ ਤਹਿ ਕੀਤੇ

ਕੈਲਗਰੀ ( ਟਾਈਮਜ਼ ਬਿਓਰੋ ) ਕੈਲਗਰੀ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਡਰੱਗ ਤਸਕਰਾਂ ਦਾ ਨੈੱਟਵਰਕ ਤੋੜਨ ਵਿੱਚ ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਨੇ ਸਫਲਤਾ ਹਾਸਿਲ ਕੀਤੀ ਹੈ ਅਤੇ ਤਸਕਰੀ ਮਾਮਲੇ ਵਿੱਚ ਫੜੇ ਗਏ ਸੱਤ ਵਿਅਕਤੀਆਂ ਤੇ ਚਾਰਜ ਤਹਿ ਕੀਤੇ ਹਨ । ਇਨਫੋਰਸਮੈਂਟ ਨੇ ਵੱਖ- ਵੱਖ ਅਪਰੇਸ਼ਨਾਂ ਤਹਿਤ ਪੂਰੇ ਸ਼ਹਿਰ ਵਿੱਚ 45ਲੱਖ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ ਅਤੇ ਤਕਰੀਬਨ 10ਲੱਖ ਡਾਲਰ ਦੀ ਨਗਦੀ ਜ਼ਬਤ ਕੀਤੀ ਹੈ । ਇਨਫੋਰਸਮੈਂਟ ਨੇ ਮੀਡੀਆ ਰੀਲੀਜ਼ ਵਿੱਚ ਦੱਸਿਆ ਹੈ ਕਿ ਕਿ ਇੱਕ ਸਾਲ ਭਰ ਚੱਲੀ ਪ੍ਰੌਜੈਕਟ ਕਾਰਲੋਸ ਜਾਂਚ ਦੇ ਆਧਾਰ ਤੇ 31 ਜੁਲਾਈ ਤੋਂ 1 ਅਗਸਤ ਦਰਮਿਆਨ ਕਈ ਗਿਰਫ਼ਤਾਰੀਆਂ ਕੀਤੀਆਂ ਗਈਆਂ ਹਨ । ਨਸ਼ੀਲੇ ਪਦਾਰਥਾਂ ਦੀ ਤਸਕਰੀ , ਮਨੀ ਲਾਂਡਰਿੰਗ , ਅਪਰਾਧਿਕ ਸਾਜ਼ਿਸ਼,ਅਤੇ ਸੰਗਠਿਤ ਜ਼ੁਰਮ ਸਮੇਤ ਅਪਰਾਧਾਂ ਲਈ ਫੜੇ ਗਏ ਇਹਨਾਂ ਸੱਤ ਵਿਅਕਤੀਆਂ ਤੇ ਕੁੱਲ 33 ਦੋਸ਼ ਲਗਾਏ ਗਏ ਹਨ । ਪੁਲਿਸ ਦੀ ਜਾਣਕਾਰੀ ਅਨੁਸਾਰ ਇਸ ਆਪਰੇਸ਼ਨ ਵਿੱਚ ਕੈਲਗਰੀ ਪੁਲਿਸ ਦੇ ਨਾਲ ਨਾਲ ਸ਼ਹਿਰ ਦੀ ਸੰਗਠਿਤ ਅਪਰਾਧ ਟੀਮ ਦੀ ਅਗਵਾਈ ਵਿੱਚ ਅਗਸਤ 2022ਵਿੱਚ ਕੈਲਗਰੀ ਦੇ ਕਈ ਘਰਾਂ ਦੀ ਤਲਾਸ਼ੀ ਲਈ ਗਈ ਸੀ । ਕਾਰਜਕਾਰੀ ਸਟਾਫ਼ ਸਾਰਜੈਂਟ ਡੈਮਿਅਨ ਪੀਅਰਸਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ , “ ਕੈਲਗਰੀ ਵਿੱਚ ਨਸ਼ੀਲੇ ਪਦਾਰਥਾਂ ਦੇ ਇੱਕ ਵੱਡੇ ਸਰੋਤ ਨੂੰ ਪ੍ਰਭਾਵ਼ਸ਼ਾਲੀ ਢੰਗ ਨਾਲ ਖਤਮ ਕਰ ਦਿੱਤਾ ਗਿਆ ਹੈ ਅਤੇ ਇਹ ਗਿਰਫ਼ਤਾਰੀਆਂ ਜਨਤਕ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ । “ ਗਿਰਫ਼ਤਾਰ ਕੀਤੇ ਵਿਅਕਤੀਆਂ ਵਿੱਚ ਮਿਨਹੁ ਹੋਆਂਗ ਨਗੁਅਨ ਉਮਰ 43 ਸਾਲ , ਜੋਸੇਫ਼ ਨਗੁਅਨ 29 ਸਾਲ , ਹੈ ਨਗੁਅਨ 40 ਸਾਲ , ਕਿਮ ਲਿਮ 37 ਸਾਲ , ਕੋਰਟਨੀ ਡੇਨਿਸ 55 ਸਾਲ , ਡੇਰੇਕ ਵੋਂਗ 28 ਸਾਲ , ਮਾਰਕੋਸ ਟੈਲੋ 28 ਸਾਲ ਸ਼ਾਮਿਲ ਹਨ ਜਿਹੜੇ ਸਾਰੇ ਕੈਲਗਰੀ ਦੇ ਰਹਿਣ ਵਾਲੇ ਸਨ । ਇਹਨਾਂ ਸੱਤਾਂ ਵਿਅਕਤੀਆਂ ਤੇ ਜਾਂਚ ਵਿੱਚ ਚਾਰਜ ਫਰੇਮ ਕੀਤੇ ਗਏ ਹਨ । ਪੁਲਿਸ ਨੇ ਪਬਲਿਕ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਹਨਾਂ ਨੂੰ ਆਪਣੇ ਭਾਈਚਾਰੇ ਵਿੱਚ ਡਰੱਗ ਜਾਂ ਗਿਰੋਹ ਦੀ ਗਤੀਵਿਧੀ ਸੰਬੰਧੀ ਕੋਈ ਸ਼ੱਕੀ ਦਾ ਪਤਾ ਲੱਗਦਾ ਹੈ ਤਾਂ ਉਹ ਸਥਾਨਕ ਪੁਲਿਸ ਨੂੰ ਇਸ ਫੋਨ ਨੰਬਰ 403 266 1234 ‘ਤੇ ਸੰਪਰਕ ਕਰ ਸਕਦਾ ਹੈ ਅਤੇ ਗੁਪਤ ਤੌਰ ਤੇ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ ।

Be the first to comment

Leave a Reply

Your email address will not be published.


*