ਕੈਲਗਰੀ (ਟਾਈਮਜ਼ ਬਿਓਰੋ) ਕੈਲਗਰੀ ਵਿੱਚ ਸਟੈਮਪੇਡ ਮੇਲਾ ਚੱਲ ਰਿਹਾ ਹੈ ਅਤੇ ਇਸ ਹੈਰੀਟੇਜ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਕੈਨੇਡਾ ਦੇ ਪ੍ਰਧਾਨਮੰਤਰੀ ਵਿਸ਼ੇਸ਼ ਤੌਰ ਤੇ ਕੈਲਗਰੀ ਪਹੁੰਚੇ ਹਨ । ਪ੍ਰਧਾਨਮੰਤਰੀ ਜਸਟਿਨ ਟਰੂਡੋ ਸਵੇਰ ਦੇ ਸਮੇਂ ਮੈਂਬਰ ਪਾਰਲੀਮੈਂਟ ਜੌਰਜ ਚਾਹਲ ਦੇ ਘਰ ਗਏ ਅਤੇ ਉਥੇ ਆਪਣੀ ਪਾਰਟੀ ਦੇ ਆਗੂਆਂ ਤੇ ਸਮਰਥਕਾਂ ਨਾਲ ਮੁਲਾਕਾਤ ਕੀਤੀ । ਇਸ ਉਪਰੰਤ ਪ੍ਰਧਾਨਮੰਤਰੀ ਜਸਟਿਨ ਟਰੂਡੋ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿੱਚਕਾਰ ਇੱਕ ਸ਼ਿਸ਼ਟਾਚਾਰ ਮੀਟਿੰਗ ਹੋਈ ਜਿਸ ਵਿੱਚ ਕੁਝ ਅਹਿਮ ਮੁੱਦਿਆਂ ਤੇ ਦੋਹਾਂ ਆਗੂਆਂ ਨੇ ਗੱਲਬਾਤ ਕੀਤੀ । ਮਿਲੇ ਵੇਰਵਿਆਂ ਅਨੁਸਾਰ ਇਸ ਮੁਲਾਕਾਤ ਵਿੱਚ 2035 ਤੱਕ ਨਿਕਾਸੀ ਵਿੱਚ ਕਟੌਤੀ ਅਤੇ ਫੈਡਰਲ ਸਰਕਾਰ ਦੇ ਨੈੱਟ -ਜ਼ੀਰੋ ਬਿਜਲੀ ਗਰਿੱਡ ਦੇ ਟੀਚੇ ਸਮੇਤ ਸੂਬੇ ਤੇ ਦੇਸ਼ ਨਾਲ ਸਭੰਧਤ ਕਈ ਮੁੱਦਿਆਂ ਤੇ ਗੰਭੀਰ ਚਰਚਾ ਹੋਈ ਦੱਸੀ ਗਈ ਹੈ । ਕੁਦਰਤੀ ਸਰੋਤਾਂ ਅਤੇ ਅੰਤਰ ਸਰਕਾਰੀ ਮਾਮਲਿਆਂ ਸੰਬੰਧੀ ਗੱਲ ਕਰਦਿਆਂ ਡੈਨੀਅਲ ਸਮਿਥ ਨੇ ਦੱਸਿਆ ਹੈ ਕਿ ਉਹ। ਜੂਨ ਮਹੀਨੇ ਵਿੱਚ ਓਟਵਾ ਵਿੱਚ ਵੀ ਫ਼ੈਡਰਲ ਮੰਤਰੀਆਂ ਨਾਲ ਇੱਕ ਮੀਟਿੰਗ ਕਰ ਚੁੱਕੇ ਹਨ । ਡੈਨੀਅਲ ਸਮਿਥ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਦੀ ਆਰਥਿਕਤਾ ਅਤੇ ਨੌਕਰੀਆਂ ਦੀ ਬਹੁਲਤਾ ਤੋਂ ਬਿਨਾਂ 2035 ਦੇ ਟੀਚੇ ਤੇ ਪਹੁੰਚਣ ਲਈ ਕਈ ਚੁਣੌਤੀਆਂ ਹਨ ਅਤੇ ਫੈਡਰਲ ਸਰਕਾਰ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਸੰਜੀਦਾ ਰਹੇ ।
Leave a Reply