ਐਡਮੰਟਨ ( ਟਾਈਮਜ਼ ਬਿਓਰੋ ) ਐਡਮੰਟਨ ਸਾਊਥ-ਵੈਸਟ ਦੀ ਸੀਟ ਹੌਟ ਸੀਟ ਬਣ ਚੁੱਕੀ ਹੈ । ਇਸ ਸੀਟ ਤੇ ਯੂ ਸੀ ਪੀ ਦੇ ਉਮੀਦਵਾਰ ਕੇ ਸੀ ਮਾਡੂ ਚੋਣ ਮੈਦਾਨ ਵਿੱਚ ਹਨ ਅਤੇ ਦੂਜੇ ਪਾਸੇ ਸਕੂਲ ਟਰੱਸਟੀ ਆਈ ਪੀ ਨੇਥਨ ਐਨ ਡੀ ਪੀ ਵਲੋਂ ਚੋਣ ਲੜ ਰਹੇ ਹਨ । ਇਸ ਹਲਕੇ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਕੇ ਸੀ ਮਾਡੂ ਨਾਲ ਕਈ ਕਿੱਸੇ ਜੁੜੇ ਹਏ ਹਨ ਜੋ ਵੋਟਰਾਂ ਨੂੰ ਅਜੇ ਵੀ ਯਾਦ ਹਨ । ਸੰਨ 2020 ਵਿੱਚ ਕੇ ਸੀ ਮਾਡੂ ਕੈਨੇਡੀਅਨ ਇਤਿਹਾਸ ਵਿੱਚ ਪਹਿਲੇ ਕਾਲੇ ਭਾਈਚਾਰੇ ਨਾਲ ਸੰਬੰਧਿਤ ਨਿਆਂ ਮੰਤਰੀ ਰਹੇ ਹਨ ਅਤੇ ਇਸ ਸਮੇਂ ਦੌਰਾਨ ਹੀ ਮਾਡੂ ਨੂੰ ਪੁਲਿਸ ਦੇ ਕੰਮ ਵਿੱਚ ਦਖ਼ਲ ਅੰਦਾਜੀ ਕਾਰਨ ਆਪਣਾ ਮੰਤਰੀ ਪਦ ਗਵਾਉਣਾ ਪਿਆ ਸੀ । ਇਸ ਯੂ ਸੀ ਪੀ ਸਰਕਾਰ ਵਿੱਚ ਕੇ ਸੀ ਮਾਡੂ ਡਿਪਟੀ ਲੀਡਰ ਵਜੋਂ ਅਪਣਈਆਂ ਸੇਵਾਵਾਂ ਵਿਭਾਉੰਦੈ ਰਹੇ ।
ਐਨ ਡੀ ਪੀ ਉਮੀਦਵਾਰ ਆਈ ਪੀ ਨੇਥਨ ਵੀ ਇੱਕ ਸਧਾਰਣ ਪਰਿਵਾਰ ਨਾਲ ਸਬੰਧਿਤ ਹੈ । ਆਈ ਪੀ ਨੇਥਨ ਇਸ ਵਾਰੀ ਆਪਣੀ ਰਾਈਡਿੰਗ ਵਿੱਚ ਦਿਨ ਰਾਤ ਡੋਰ ਨੌਕਿੰਗ ਕਰਕੇ ਵੋਟਰਾਂ ਨੂੰ ਜਾਗਰੂਕ ਕਰ ਰਿਹਾ ਹੈ । ਐਡਮੰਟਨ ਸਾਊਥ -ਵੈਸਟ ਨਵੇਂ ਵਿਕਾਸ ਵਾਲਾ ਖੇਤਰ ਹੈ ਅਤੇ ਇਸ ਇਲਾਕੇ ਵਿੱਚ ਏਸ਼ੀਅਨ , ਨਾਈਜੀਰੀਅਨ ਲੋਕਾਂ ਦੀ ਵੱਡੀ ਗਿਣਤੀ ਆਵਾਸ ਕਰਦੀ ਹੈ ।ਆਈ ਪੀ ਨੇਥਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਇਲਾਕੇ ਦੇ ਲੋਕ ਕਈ ਬੇਸਿਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ । ਅਤੇ ਆਮ ਲੋਕਾਂ ਦਾ ਇਲਜ਼ਾਮ ਹੈ ਕਿ ਮੌਜੂਦਾ ਯੂ ਸੀ ਪੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ । ਹਲਕੇ ਦੇ ਵੋਟਰ ਕੇ ਸੀ ਮਾਡੂ ਤੇ ਡੈਨੀਅਲ ਸਮਿਥ ਦੇ ਕਾਰਜਕਾਲ ਤੇ ਸੁਆਲ ਉਠਾ ਰਹੇ ਹਨ ।
ਇਲਾਕੇ ਦੀ ਜਾਣਕਾਰੀ ਤੇ ਵੋਟਰਾਂ ਦੇ ਮਿਜ਼ਾਜ਼ ਤੋਂ ਸਪਸ਼ਟ ਹੋ ਰਿਹਾ ਹੈ ਕਿ ਐਡਮੰਟਨ ਸਾਊਥ ਵੈਸਟ ਦੀ ਹੌਟ ਸੀਟ ਤੇ ਕਾਂਟੇ ਦੀ ਟੱਕਰ ਹੈ ਅਤੇ ਇਹ ਸੀਟ ਐਨ ਡੀ ਪੀ ਦੀ ਝੋਲੀ ਵਿੱਚ ਪਾਉਣ ਲਈ ਆਈ ਪੀ ਨੇਥਨ ਜੀ ਤੋੜ ਮਿਹਨਤ ਕਰਨ ਵਿੱਚ ਰੁੱਝੇ ਹੋਏ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਸਕੂਲ ਟਰੱਸਟੀ ਤੇ ਨਵੇਂ ਵਿਜ਼ਨ ਵਾਲੇ ਆਈ ਪੀ ਨੇਥਨ ਇਹ ਸੀਟ ਕਿੰਨੇ ਮਾਰਜ਼ਿਨ ਤੇ ਜਿੱਤਦੇ ਹਨI ਅਤੇ ਐਡਮੰਟਨ ਸਾਊਥ ਵੈਸਟ ਦੇ ਵੋਟਰ ਕਿਸ ਉਮੀਦਵਾਰ ਨੂੰ ਪਸੰਦ ਕਰਦੇ ਹਨ
ਤਸਵੀਰ/ pic :post Media
Leave a Reply