ਸੁਲਤਾਨਪੁਰ ਲੋਧੀ ( ਟਾਈਮਜ਼ ਬਿਓਰੋ ) ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਦੂਜੇ 925 ਫੁੱਟ ਚੌੜੇ ਪਾੜ ਨੂੰ ਪੂਰਨ ਵਿੱਚ ਲੱਗੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸ਼ੈਸਨ ਵਿੱਚੋਂ ਛੁੱਟੀ ਲੈਣ ਲਈ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿੱਖਿਆ ਹੈ। ਉਹਨਾਂ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪੰਜਾਬ ਦੇ 19 ਜਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੜ੍ਹ ਨੇ ਕਾਫੀ ਇਲਾਕਾ ਪ੍ਰਭਾਵਿਤ ਕੀਤਾ ਹੈ ਇੱਥੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ਵਿੱਚ ਪਾੜ ਪੈ ਗਿਆ ਸੀ। ਜਿਸ ਵਿੱਚੋਂ ਇਕ ਪਾੜ ਪੂਰਿਆ ਜਾ ਚੁੱਕਾ ਹੈ ਤੇ ਦੂਜੇ ਪਾੜ ਨੂੰ ਪੂਰਨ ਲਈ ਦਿਨ ਰਾਤ ਕਾਰਸੇਵਾ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਬੇਹਤਰੀ ਤੇ ਮੱਦਦ ਲਈ ਇਸ ਵੇਲੇ ਸਾਡੀ ਇੱਥੇ ਹਾਜ਼ਰੀ ਦੀ ਸਖ਼ਤ ਲੋੜ ਹੈ ਅਤੇ ਅਸੀਂ ਆਪਣੀ ਸੰਗਤ ਤੇ ਪਿੰਡਾਂ ਦੇ ਵਾਸੀਆਂ ਦੀ ਮੱਦਦ ਨਾਲ ਹੜ੍ਹ ਪੀੜ੍ਹਤਾਂ ਦੀ ਮੱਦਦ ਅਤੇ ਪਾਣੀ ਤੋਂ ਬਚਾਅ ਕਾਰਜਾਂ ਵਿੱਚ ਮਸਰੂਫ਼ ਹਾਂ । ਇਸ ਲਈ ਇਸ ਹਫ਼ਤੇ ਮਾਨਸੂਨ ਸ਼ੈਸ਼ਨ ਵਿੱਚ ਹਾਜ਼ਰੀ ਤੋਂ ਛੋਟ ਦਿੱਤੀ ਜਾਵੇ ।
Leave a Reply