ਸਿੱਖਸ ਐਂਡ ਮੋਦੀ -ਏ ਜਰਨੀ ਆਫ਼ 9 ਯੀਅਰਜ਼ “ ਆਊਟਲੁੱਕ ਗਰੁੱਪ ਵੱਲੋਂ ਲਿਖੀ ਕਿਤਾਬ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਨੇ ਕੀਤੀ ਰੀਲੀਜ਼

ਨਵੀਂ ਦਿੱਲੀ (ਟਾਈਮਜ਼ ਬਿਓਰੋ) ਭਾਰਤ ਦੇ ਪ੍ਰਸਿੱਧ ਮੀਡੀਆ ਗਰੁੱਪ ਆਊਟਲੁੱਕ ਗਰੁੱਪ ਵੱਲੋਂ ਕਾਫ਼ੀ ਟੇਬਲ ਬੁੱਕ ‘ਸਿੱਖਸ ਐਂਡ ਮੋਦੀ – ਏ ਜਰਨੀ ਆਫ 9 ਯਿਅਰਜ਼’ ਰਿਲੀਜ਼ ਕੀਤੀ ਗਈ ਹੈ । ਇਸ ਪੁਸਤਕ ਦੀ ਘੁੰਡ ਚੁਕਾਈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ ਪੀ ਨੱਢਾ ਨੇ ਸੋਮਵਾਰ ਨੂੰ ਕੀਤੀ । ਇਸ ਮੌਕੇ ਇਕ ਪ੍ਰਭਾਵ਼ਸ਼ਾਲੀ ਸਮਾਗਮ ਦੌਰਾਨ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਦ੍ਰਿੜਤਾ ਨਾਲ ਨਿਆਂ ਪ੍ਰਦਾਨ ਕਰਕੇ ਮੁੱਖ ਧਾਰਾ ਵਿਚ ਲਿਆਂਦਾ ਹੈ । ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਗਏ ਵੱਖ-ਵੱਖ ਫ਼ੈਸਲਿਆਂ ਨੂੰ ਉਜਾਗਰ ਕਰਦਿਆਂ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਲਈ ਜੋ ਕੀਤਾ ਹੈ, ਉਹ ਅੱਜ ਤਕ ਕਿਸੇ ਹੋਰ ਆਗੂ ਨੇ ਨਹੀਂ ਕੀਤਾ । ਸ੍ਰੀ ਨੱਢਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਸ੍ਰੀ ਕਰਤਾਰ ਪੁਰ ਸਾਹਿਬ ਲਈ ਲਾਂਘਾ ਖੋਲ੍ਹ ਕੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੂੰ ਦਰਸ਼ਨ ਕਰਨ ਦਾ ਮੌਕਾ ਉਪਲੱਬਧ ਕਰਾਇਆ ਹੈ ।ਹੁਣ ਹਜ਼ਾਰਾਂ ਲੋਕ ਇਥੇ ਰੋਜ਼ਾਨਾ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤ ਆਉਂਦੇ ਹਨ । ਇਸੇ ਤਰ੍ਹਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਿੱਖ ਗੁਰਧਾਮਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਅਤੇ ਹਵਾਈ ਰਸਤੇ ਨਾਲ ਜੋੜਿਆ ਗਿਆ ਹੈ । ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਭਾਜਪਾ ਪ੍ਰਧਾਨ ਜੇ ਪਾ ਨੱਢਾ ਨੇ ਕਿਹਾ ਕਿ , “30 ਸਾਲਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਨਾ ਹੀ ਕੋਈ ਕਾਰਵਾਈ ਹੋਈ ਸੀ ਬਲਕਿ ਕਾਂਗਰਸ ਪਾਰਟੀ ਨਾਲ ਸਿਆਸੀ ਤੌਰ ਤੇ ਜੁੜੇ ਲੋਕਾਂ ਨੂੰ ਸੁਰੱਖਿਆ ਮਿਲਦੀ ਰਹੀ।” ਇਸ ਸੰਬੰਧੀ ਕਈ ਵਰ੍ਹਿਆਂ ਬਾਅਦ ਮੋਦੀ ਸਰਕਾਰ ਨੇ ਇਕ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦਾ ਗਠਨ ਕੀਤਾ ਅਤੇ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ, “33 ਸਾਲਾਂ ਬਾਅਦ, ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦ੍ਰਿੜ ਇਰਾਦੇ ਨਾਲ, ਮੋਦੀ ਨੇ ਸਿੱਖ ਕੌਮ ਨੂੰ ਇਨਸਾਫ਼ ਦਿਵਾਇਆ ਹੈ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਹੈ।” ਜੇ ਪੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਖੀ ਨਰਿੰਦਰ ਮੋਦੀ ਨੇ ਹਮੇਸ਼ਾ ਹੀ ਸਿੱਖ ਗੁਰੂ ਸਾਹਿਬਾਨ , ਸਿੱਖ ਗੁਰਧਾਮਾਂ ਪ੍ਰਤੀ ਸੱਚੀ ਸ਼ਰਧਾ ਵਿਖਾਈ ਹੈ ਅਤੇ ਵੱਖ ਵੱਖ ਸੂਬਿਆਂ ਵਿੱਚ ਰਹਿੰਦੇ ਸਿੱਖਾਂ ਦੀ ਉੁੱਨਤੀ ਤੇ ਤਰੱਕੀ ਲਈ ਵਿਸ਼ੇਸ਼ ਕੰਮ ਕੀਤਾ ਹੈ ।

Be the first to comment

Leave a Reply

Your email address will not be published.


*