ਸਮਾਜ ਸੇਵੀ , ਪੜ੍ਹੇ ਲਿਖੇ ਤੇ ਨੌਜਵਾਨ ਆਗੂ ਐਡਵੋਕੇਟ ਜਗ਼ਸ਼ਰਨ ਮਾਹਲ ਫੈਡਰਲ ਚੋਣਾਂ ਵਿੱਚ ਸ਼ੁਰੂ ਕਰਨਗੇ ਆਪਣਾ ਸਿਅਸੀ ਸਫ਼ਰ

ਐਡਮਿੰਟਨ ( ਟਾਈਮਜ਼ ਬਿਉਰੋ )
ਉੱਚ ਵਿੱਦਿਆ ਪ੍ਰਾਪਤ , ਸਿੱਖੀ ਸਰੂਪ ਵਾਲੇ, ਸ਼ਾਂਤ ਤੇ ਮਿਲਣਸਾਰ ਸੁਭਾਅ ਦੇ ਮਾਲਕ ਐਡਵੋਕੇਟ ਜਗ਼ਸ਼ਰਨ ਸਿੰਘ ਮਾਹਲ ਪਿਛਲੇ 10 ਸਾਲਾਂ ਤੋਂ ਐਡਮਿੰਟਨ ਸ਼ਹਿਰ ਵਿੱਚ ਵਕਾਲਤ ਦੀ ਪ੍ਰੈਕਟਿਸ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ । ਪੰਜਾਬੀ ਕਮਿਊਨਿਟੀ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਉਹ ਆਪਣੇ ਭਾਈਚਾਰੇ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਜਿਥੋਂ ਤੱਕ ਸੰਭਵ ਹੋਵੇ ਮੱਦਦ ਕਰਦੇ ਹਨ । ਇਸ ਨੌਜਵਾਨ , ਪੜ੍ਹੇ ਲਿਖੇ , ਸੂਝਵਾਨ ਤੇ ਸਮਾਜਕ ਲੋੜਾਂ ਨੂੰ ਸਮਝਣ ਵਾਲੇ ਐਡਵੋਕੇਟ ਜਗਸ਼ਰਨ ਮਾਹਲ ਦੇ ਮਨ ਦੀ ਭਾਵਨਾ ਹੈ ਕਿ ਸਮਾਜ , ਇਲਾਕੇ , ਭਾਈਚਾਰੇ , ਸੂਬੇ ਤੇ ਆਪਣੀ ਕੌਮ ਦੀ ਸੇਵਾ ਲਈ ਦੇਸ਼ ਦੀ ਰਾਜਨੀਤੀ ਵਿੱਚ ਸ਼ਾਮਿਲ ਹੋ ਕੇ ਵਧੇਰੇ ਬਿਹਤਰੀ ਤੇ ਦ੍ਰਿੜਤਾ ਨਾਲ ਸੇਵਾ ਕੀਤੀ ਜਾ ਸਕਦੀ ਹੈ । ਇਥੇ ਜ਼ਿਕਰਯੋਗ ਹੈ ਕਿ ਐਡਮਿੰਟਨ ਸ਼ਹਿਰ ਦੇ ਪੰਜਾਬੀ ਬਹੁਲਤਾ ਵਾਲੇ ਇਲਾਕੇ ਵਿੱਚ ਬਹੁਤ ਜਲਦ ਨਵੇਂ ਪਾਰਲੀਮੈਂਟ ਹਲਕੇ ਦੀ ਹੋਂਦ ਬਣਨ ਜਾ ਰਹੀ ਜਿਸ ਲਈ ਐਡਵੋਕੇਟ ਜਗਸ਼ਰਨ ਸਿੰਘ ਮਾਹਲ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਅਤੇ ਪੰਜਾਬੀ ਕਮਿਊਨਿਟੀ ਨੇ ਸੰਗਤੀ ਰੂਪ ਵਿੱਚ ਐਡਵੋਕੇਟ ਜਗਸ਼ਰਨ ਮਾਹਲ ਨੂੰ ਸਹਿਮਤੀ ਵੀ ਦਿੱਤੀ ਹੈ , ਅਤੇ ਥਾਪੜਾ ਵੀ ਦਿੱਤਾ ਹੈ । ਬੀਤੇ ਦਿਨ ਇੱਕ ਰੈਸਟੋਰੈਂਟ ਵਿੱਚ ਵੱਖ ਵੱਖ ਸਿਆਸੀ ਤੇ ਸਮਾਜਕ ਜਥੇਬੰਦੀਆਂ ਨੇ ਐਡਵੋਕੇਟ ਜਗਸ਼ਰਨ ਮਾਹਲ ਨੂੰ ਯਕੀਨ ਦਿਵਾਇਆ ਕਿ ਜੇਕਰ ਐਡਮਿੰਟਨ ਵਿੱਚ ਨਵੇਂ ਪਾਰਲੀਮੈਂਟ ਹਲਕੇ ਦੀ ਸਿਰਜਣਾ ਹੁੰਦੀ ਹੈ ਅਤੇ ਐਡਵੋਕੇਟ ਜਗਸ਼ਰਨ ਮਾਹਲ ਨਵੇਂ ਪਾਰਲੀਮੈਂਟ ਹਲਕੇ ਤੋਂ ਵੋਟਾਂ ਵਿੱਚ ਖੜਦੇ ਹਨ ਤਾਂ ਸਿੱਖ ਭਾਈਚਾਰੇ ਵਲੋਂ ਤਨ, ਮਨ ਅਤੇ ਧਨ ਨਾਲ ਇਸ ਨੌਜਵਾਨ ਨੂੰ 2025 ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇਗਾ । ਨੌਜਵਾਨ ਆਗੂ ਐਡਵੋਕੇਟ ਜਗਸ਼ਰਨ ਮਾਹਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਸਿਆਸੀ ਤੌਰ ਤੇ ਕਾਮਯਾਬੀ ਮਿਲਣ ਤੇ ਉਹ ਆਪਣੀ ਕਮਿਊਨਿਟੀ , ਆਪਣੇ ਧਰਮ ਤੇ ਵਿਰਸੇ ਲਈ ਸਰਕਾਰ ਦੇ ਹਰ ਫਰੰਟ ਤੇ ਨੁਮਾਇੰਦਗੀ ਕਰੇਗਾ ਤੇ ਆਪਣੇ ਲੋਕਾਂ ਦੀ ਬਿਹਤਰੀ ਤੇ ਵਿਕਾਸ ਲਈ ਪਹਿਲ ਦੇ ਅਧਾਰ ਤੇ ਕੰਮ ਕਰੇਗਾ ।

Be the first to comment

Leave a Reply

Your email address will not be published.


*