ਰੰਗ ਬਰੰਗੀਆਂ ਸੋਹਣੀਆਂ ਦਸਤਾਰਾਂ , ਦੁਮਾਲੇ ਤੇ ਜਾਗੋ ਦਾ ਸਾਮਾਨ ਖਰੀਦਣ ਲਈ ਯਾਦ ਰੱਖੋ ਇੱਕੋ ਇੱਕ ਨਾਮ ਟਰਬਨ ਕਿੰਗ

ਐਡਮੰਟਨ (ਟਾਈਮਜ਼ ਬਿਓਰੋ) ਰੰਗ ਬਰੰਗੀਆਂ ਤੇ ਸੋਹਣੀਆਂ ਦਸਤਾਰਾਂ ਸਜਾਉਣ ਦੇ ਸ਼ੌਕੀਨਾਂ ਲਈ ਖੁਸ਼ਖ਼ਬਰੀ ਹੈ ਕਿ ਐਡਮੰਟਨ ਵਿੱਚ ਟਰਬਨ ਕਿੰਗ ਵੱਲੋਂ ਐਕਸਕਲੂਸਿਵ ਸ਼ੋਅ ਰੂਮ ਖੋਲ੍ਹ ਦਿੱਤਾ ਗਿਆ ਹੈ । ਟਰਬਨ ਕਿੰਗ ਦੇ ਮਾਲਕ ਮਨਜੀਤ ਸਿੰਘ ਫੇਰੂਮਾਨ ਨੇ ਟਾਈਮਜ਼ ਆਫ਼ ਏਸ਼ੀਆ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਹੈ ਕਿ ਐਡਮੰਟਨ ਵਿੱਚ ਵਧੀਆ ਕੁਆਲਿਟੀ ਦੀਆਂ ਦਸਤਾਰਾਂ ਤੇ ਦੁਮਾਲੇ ਹਰ ਰੰਗ ਵਿੱਚ ਮੁਹੱਈਆ ਕਰਵਾਉਣ ਲਈ ਇਹ ਸ਼ੋਅ ਰੂਮ ਸ਼ੁਰੂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇਥੇ ਵਿਆਹਾਂ ਸ਼ਾਦੀਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਜਾਗੋ , ਖੂੰਡੇ , ਪਰਾਂਦੇ , ਲਹਿੰਗੇ , ਪੰਜਾਬੀ ਸੂਟ ਅਤੇ ਸੱਭਿਅਕ ਪੁਸ਼ਾਕਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਪੰਜਾਬੀ ਜੁੱਤੀ ਪਹਿਨਣ ਦੇ ਸ਼ੌਕੀਨ ਗੱਭਰੂ ਤੇ ਮੁਟਿਆਰਾਂ ਲਈ ਕੁਰਮ ਤੇ ਨਰਮ ਚਮੜੇ ਦੀਆਂ ਪੰਜਾਬੀ ਸਟਾਈਲ ਰੰਗ ਬਰੰਗੀਆਂ ਤੇ ਨਵੇਂ ਡਿਜ਼ਾਈਨਾਂ ਵਾਲੀਆਂ ਜੁੱਤੀਆਂ ਵੀ ਖਿੱਚ ਦਾ ਕੇਂਦਰ ਹਨ ।
ਪੱਗਾਂ ਵਿੱਚ ਫੁੱਲ ਵੈਲ ਕੱਪੜੇ ਵਿੱਚ ਪੱਕੇ ਕੈਮੀਕਲ ਰੰਗ , ਰੂਬੀਆ ਅਤੇ ਨਵੇੰ ਬਰੈਂਡ ਦੀਆਂ ਭਰਪੂਰ ਵੰਨਗੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਹਰ ਦਸਤਾਰ ਬੰਨ੍ਹਣ ਵਾਲੇ ਪੰਜਾਬੀ ਨੂੰ ਉਸ ਦੀ ਮਨ ਪਸੰਦ ਦਸਤਾਰ ਮਿਲ ਸਕੇ । ਦੁਮਾਲਾ ਬੰਨ੍ਹਣ ਵਾਲੇ ਵੀਰਾਂ ਤੇ ਭੈਣਾਂ ਲਈ ਸੋਹਣੇ ਤੇ ਹਰ ਰੰਗ ਵਿੱਚ ਦੁਮਾਲੇ ਉਪਲੱਬਧ ਕਰਵਾਏ ਗਏ ਹਨ ਅਤੇ ਸਿਰੋਪੇ ਤੇ ਪਰਨਿਆਂ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ । ਕੋਈ ਵੀ ਪੰਜਾਬੀ ਵੀਰ ਭੈਣ ਆਪਣੀ ਮਨਪਸੰਦ ਦੀ ਪੱਗ , ਪਰਨਾ , ਦੁਮਾਲਾ , ਜਾਗੋ ਦਾ ਸਾਮਾਨ , ਅਤੇ ਫਿਫ਼ਟੀ ਖਰੀਦਣ ਲਈ ਟਰਬਨ ਕਿੰਗ 10012 29 ਏ ਐਵੇਨਿਊ #3 ਨਾਰਥ ਵੈਸਟ ਐਡਮੰਟਨ ਵਿਖੇ ਪਧਾਰ ਸਕਦਾ ਹੈ । ਟਰਬਨ ਕਿੰਗ ਸ਼ੋਅ ਰੂਮ ਦੇ ਇਸ ਫ਼ੋਨ ਨੰਬਰ ਤੇ 825 523 2324 ਤੁਸੀਂ ਸੰਪਰਕ ਕਰ ਸਕਦੇ ਹੋ । ਟਰਬਨ ਕਿੰਗ ਵੱਲੋਂ ਪੰਜਾਬੀ ਕਮਿਊਨਿਟੀ ਦੀ ਸੇਵਾ ਲਈ ਵਾਜ਼ਿਬ ਰੇਟਾਂ ‘ਤੇ ਚੰਗੀ ਕੁਆਲਿਟੀ ਨੂੰ ਪਹਿਲ ਦਿੰਦਿਆਂ ਇਹ ਸ਼ੋ ਰੂਮ ਖੋਲ੍ਹਿਆ ਗਿਆ ਹੈ ਜਿਸ ਦਾ ਹਰ ਭੈਣ ਭਾਈ ਲਾਭ ਲੈ ਸਕਦੇ ਹਨ ।

Be the first to comment

Leave a Reply

Your email address will not be published.


*