ਨਵੀਂ ਦਿੱਲੀ ( ਟਾਈਮਜ਼ ਬਿਓਰੋ ) ਮਨੀਪੁਰ ਵਿਚ ਔਰਤਾਂ ਨਾਲ ਹੋਈ ਅਸ਼ਲੀਲ ਹਰਕਤ ਸੰਬੰਧੀ ਭਾਰਤ ਦੇ ਮੁੱਖ ਜੱਜ ਡੀ.ਵਾਈ. ਚੰਦਰਚੂੜ੍ਹ ਬੈਂਚ ਨੇ ਗੰਭੀਰ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਪ੍ਰਦਾਇਕ ਝਗੜੇ ਦੇ ਖ਼ੇਤਰ ਵਿਚ ਔਰਤਾਂ ਦੀ ਵਰਤੋਂ ਕਰਨਾ ਬੇਹੱਦ ਮਾੜੀ ਗੱਲ ਹੈ। ਉਹ ਅੱਗੇ ਕਿਹਾ ਕਿ ਜੋ ਵੀਡੀਓ ਸਾਹਮਣੇ ਆਏ ਹਨ ਉਹ ਸਾਨੂੰ ਪਰੇਸ਼ਾਨ ਕਰਨ ਵਾਲੀ ਹੈ । ਜੇਕਰ ਸੂਬਾ ਸਰਕਾਰ ਕਾਰਵਾਈ ਨਹੀਂ ਕਰੇਗੀ ਤਾਂ ਅਸੀਂ ਕਰਾਂਗੇ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਸਲ ਵਿਚ ਸਹਿ ਕਦਮ ਚੁੱਕੇ ਅਤੇ ਸਭੰਧਿਤ ਦੋਸ਼ੀਆਂ ਤੇ ਕਾਰਵਾਈ ਕਰੇ। ਸੰਵੈਧਾਨਿਕ ਲੋਕਤੰਤਰ ਵਿਚ ਇਹ ਘਟਨਾ ਨਾ ਸਹਿਣਯੋਗ ਹੈ ਅਤੇ ਲੋਕਤੰਤਰ ਵਿੱਚ ਅਜਿਹੀਆਂ ਕਾਰਵਾਈਆਂ ਦਾ ਕੋਈ ਜਗ੍ਹਾ ਨਹੀਂ ਹੈ ।
Leave a Reply