ਪਰਿਵਾਰ ਤੇ ਪਈ ਭਾਰੀ ਬਿਪਤਾ ਭਾਈਚਾਰੇ ਵਿੱਚ ਛਾਇਆ ਸੋਗ
ਐਡਮੰਟਨ ( ਟਾਈਮਜ਼ ਬਿਓਰੋ ) ਬਹੁਤ ਹੀ ਦਰਦਨਾਕ ਹਾਦਸੇ ਵਿੱਚ ਅਲਬਰਟਾ ਤੇ ਬ੍ਰਿਟਿ਼ਸ਼ ਕੋਲੰਬੀਆ ਦੇ ਬਾਰਡਰ ਤੇ ਕੂਟਨੇਹ ਨੈਸ਼ਨਲ ਪਾਰਕ ਨੇੜੇ ਇੱਕ ਟ੍ਰੇਲਰ ਦਾ ਵੱਡਾ ਐਕਸੀਡੈਂਟ ਹੋਇਆ ਤੇ ਟ੍ਰੇਲਰ ਨੂੰ ਅੱਗ ਲੱਗ ਗਈ। ਇਸ ਸੜਕ ਹਾਦਸੇ ਵਿੱਚ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ । ਇਹ ਘਟਨਾ 19ਜੁਲਾਈ ਦੀ ਹੈ । ਸੁਖਜਿੰਦਰ ਸਿੰਘ ਆਪਣੇ ਪੁੱਤਰ ਦਾ ਜਨਮ ਦਿਨ ਮਨਾਉਣ ਲਈ ਘਰ ਆ ਰਿਹਾ ਸੀ । ਸੁਖਜਿੰਦਰ ਸਿੰਘ ਦੇ ਦੋ ਪੁੱਤਰ ਇੱਕ 6 ਸਾਲ ਦਾ ਅਤੇ ਦੂਜਾ 3ਸਾਲ ਦਾ ਹੈ । ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਤੇ ਬਜ਼ੁਰਗ ਮਾਤਾ ਪਿਤਾ ਹਨ ਅਤੇ ਸੁਖਜਿੰਦਰ ਅਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ । ਸੁਖਜਿੰਦਰ ਸਿੰਘ ਗਿੱਲ ਦੀ ਦੀਆਂ ਅੰਤਿਮ ਰਸਮਾਂ ਲਈ ਮੱਦਦ ਕਰਨ ਵਾਸਤੇ ਗੋ ਫੰਡ ਦੇ ਜ਼ਰੀਏ ਫੰਡ ਇਕੱਤਰ ਕੀਤਾ ਜਾ ਰਿਹਾ ਹੈ ਤਾਂ ਜੋ ਉਸਦੇ ਪਰਿਵਾਰ ਦੀ ਮੱਦਦ ਹੋ ਸਕੇ । ਇਹ ਫੰਡ ਇਕੱਠਾ ਕਰਨ ਵਿੱਚ ਰਮਨਪ੍ਰੀਤ ਕੌਰ ਪੰਧੇਰ ਤੇ ਜਸਪ੍ਰੀਤ ਪੰਧੇਰ ਯਤਨ ਕਰ ਰਹੇ ਹਨ । ਇਸ ਘਟਨਾ ਦਾ ਭਾਈਚਾਰੇ ਵਿੱਚ ਭਾਰੀ ਸੋਗ ਹੈ ।
Leave a Reply