ਪ੍ਰਸਿੱਧ ਗਾਇਕ ਜਸਮੇਰ ਮੀਆਂਪੁਰੀ ਦੇ ਗੀਤ “ਨਾਗ ਤੋਂ ਮੈਂ ਬਚ ਗਈ” ਦਾ ਟੀਜ਼ਰ ਅੱਜ ਸੋਸ਼ਲ ਸਾਇਟਸ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਸੱਲ੍ਹ ਸਟੂਡੀਓਜ਼ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਹਰਕੰਵਲ ਕੰਗ ਨੇ ਲਿਖਿਆ ਹੈ ਤੇ ਨਿਤਿਸ਼ ਰਾਏਮਿਕਸ ਨੇ ਇਸ ਗੀਤ ਨੂੰ ਸੰਗੀਤਬੰਧ ਕੀਤਾ ਹੈ ।ਇਸ ਗੀਤ ਦਾ ਦਾ ਵੀਡਿਉ ਨਿਰਦੇਸ਼ਕ ਅਰਸ਼ਪ੍ਰੀਤ ਨੇ ਕੀਤਾ ਹੈ ਹੈ ਜਦਕਿ ਡੀ ਓ ਪੀ ਸ਼ਾਨ ਅਕਬਰਪੁਰੀ ਦੀ ਹੈ। ਗ਼ੌਰਤਲਬ ਹੁਣੇ-ਹੁਣੇ ਜਸਮੇਰ ਮੀਆਂਪੁਰੀ ਵੱਲੋ ਗਾਇਆ ਸੱਭਿਆਚਾਰਕ ਗੀਤ ਮੌਜ ਰੰਗ ਹਿੱਟ ਹੋਇਆ ਹੈ, ਇਸ ਗੀਤ ‘ਚ ਪ੍ਰਮੁੱਖ ਅਦਾਕਾਰੀ ਮਨੀਸ਼ਾ ਨੇ ਕੀਤੀ ਹੈ ਅਭੀ ਮੀਆਂਪੁਰੀ ਘੋਸਟ ਰੂਹ ਦਾ ਕਿਰਦਾਰ ਨਿਭਾਇਆ ਹੈ। ਗੀਤ ਲੋਕ ਰੰਗ, ਰਾਂਝਣ, ਸ਼ੌਕੀਨਾਂ ਸੁਣਕੇ , ਰੰਗਲਾ ਚਰਖ਼ਾ ਅਤੇ ਖੁੰਢ ਚਰਚਾ ਵੀ ਪੰਜਾਬੀ ਸਰੋਤਿਆ ਦੀ ਕਚਹਿਰੀ ਵਿੱਚ ਪ੍ਰਵਾਨ ਚੜ੍ਹੇ ਹਨ।
Leave a Reply