ਨਵੀਂ ਦਿੱਲੀ (ਟਾਈਮਜ਼ ਬਿਓਰੋ) ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਦਿੱਲੀ ਪੱਭਾਂ ਭਾਰ ਹੋਈ ਬੈਠੀ ਹੈ । ਵਿਸ਼ਵ ਦੇ ਪ੍ਰਸਿੱਧ ਸ਼ਕਤੀਸ਼ਾਲੀ ਦੇਸ਼ਾਂ ਦੇ ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਚੁੱਕੇ ਹਨ । ਦਿੱਲੀ ਦੇ ਆਸ ਪਾਸ ਤੇ ਹਵਾ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ । ਪਹਿਲੀ ਵਾਰ ਜੀ 20 ਮੁਲਕਾਂ ਦੀ ਵਿਸ਼ੇਸ਼ ਬੈਠਕ ਭਾਰਤ ਵਿੱਚ ਹੋ ਰਹੀ ਹੈ ਜਿਸ ਦੀ ਮੇਜ਼ਬਾਨੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋ ਰਹੀ ਹੈਂ । ਵਿਸ਼ਵ ਦੇ ਨਕਸ਼ੇ ਵਿੱਚ ਭਾਰਤ ਦਾ ਮਾਣ ਵਧਿਆ ਹੈ । ਇਸ ਜੀ ਟਵੰਟੀ ਸੰਮੇਲਨ ਵਿੱਚ ਵਿਸ਼ਵ ਪੱਧਰ ਤੇ ਆ ਰਹੀਆਂ ਆਲਮੀ ਚੁਣੌਤੀਆਂ , ਜਲਵਾਯੂ , ਤੇ ਯੂਕਰੇਨ – ਰੂਸ ਝਗੜੇ ਸੰਬੰਧੀ ਵਿਸ਼ੇਸ਼ ਗੱਲਬਾਤ ਹੋਵੇਗੀ । ਵਿ਼ਸ਼ਵ ਪੱਧਰ ਦੇ ਇਸ ਪਲੇਟਫਾਰਮ ਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਨਵੀਆਂ ਚੁਣੌਤੀਆਂ ਦੇ ਹੱਲ ਲਈ ਸਾਰਥੱਕ ਗੱਲ-ਬਾਤ ਕਰਨਗੇ । ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡੇਨ ਅਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਵਿ਼ਸ਼ੇਸ਼ ਮੁਲਾਕਾਤ ਕੀਤੀ ਹੈ । ਬਰਤਾਨੀਆ ਦੇ ਪ੍ਰਧਾਨਮੰਤਰੀ ਰਿਸ਼ੀ ਸੂਨਕ ਨੇ ਵੀ ਪ੍ਰਧਾਨਮੰਤਰੀ ਨਾਲ ਵਿਸ਼ੇਸ਼ ਮੁਲਕਾਤ ਕੀਤੀ ਹੈ ਅਤੇ ਭਾਰਤ ਪ੍ਰਤੀ ਆਪਣੇ ਸੁਨੇਹ ਦਾ ਵੀ ਪ੍ਰਗਟਾਵਾ ਕੀਤਾ ਹੈ । 9 ਅਤੇ 10 ਸਤੰਬਰ ਨੂੰ ਹੋਣ ਵਾਲੇ ਇਸ ਜੀ ਟਵੰਟੀ ਸੰਮੇਲਨ ਤੇ ਦੁਨੀਆਂ ਭਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਅਤੇ ਸੰਸਾਰ ਦੇ ਬਾਕੀ ਮੁਲਕ ਵੀ ਇਸ ਸੰਮੇਲਨ ਦੇ ਸਾਰਥਕ ਨਤੀਜਿਆਂ ਦੀ ਉਡੀਕ ਕਰ ਰਹੇ ਹਨ । ਜੀ ਟਵੰਟੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਸ਼ਵ-ਬੈਂਕ ਦੇ ਚੈਅਰਪਰਸਨ ਅਜੈ ਬੰਗਾ ਵੀ ਦਿੱਲੀ ਪਹੁੰਚੇ ਹੋਏ ਹਨ । ਇਸ ਸੰਮੇਲਨ ਵਿੱਚ ਪ੍ਰਸਿੱਧ ਅਰਥ ਸ਼ਾਸਤਰੀ ਤੇ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ ।
Leave a Reply