ਕੌਮਾਂਤਰੀ ਵਿਦਿਆਰਥੀਆਂ ਨਾਲ ਕੌਂਸਲ ਜਨਰਲ ਸ੍ਰੀ ਮਨੀਸ਼ ਨੇ ਕੀਤੀ ਵਿਸ਼ੇਸ਼ ਮੁਲਾਕਾਤ , ਸੁਣੀਆਂ ਮੁਸ਼ਕਿਲਾਂ

ਭਾਰਤੀ ਸਫ਼ਾਰਤਖਾਨੇ ਦੇ ਕਰਤੱਵ ਅਤੇ ਕਾਰਜਸ਼ੀਲਤਾ ਦੀ ਦਿੱਤੀ ਜਾਣਕਾਰੀ

ਐਡਮੰਟਨ (ਟਾਈਮਜ਼ ਬਿਓਰੋ) ਐਵਰੈਸਟ ਐਜ਼ੂਕੇਸ਼ਨਲ ਸਰਵਿਸਜ਼ ਇਨਕਾਰਪੋਰਸ਼ਨ ਅਤੇ ਮੈਕੀਵਨ ਯੂਨਿਵਰਸਿਟੀ ਐਡਮੰਟਨ ਵਲੋਂ ਸਾਂਝੇ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਮਿਲਣੀ ਪ੍ਰੋਗਰਾਮ ਤਹਿਤ ਭਾਰਤੀ ਕੌਂਸਲ ਜਨਰਲ ਮਨੀਸ਼ ਨਾਲ ਮੈਕੀਵਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਖਾਸ ਸਮਾਗਮ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਕੈਨੇਡਾ ਪੜ੍ਹਾਈ ਕਰਨ ਆ ਰਹੇ ਨਵੇਂ ਭਾਰਤੀ ਕੌਮਾਂਤਰੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਅਤੇ ਨਵੇਂ ਸਿਸਟਮ ਨੂੰ ਅਪਣਾਉਣ ਵਿੱਚ ਆਉਣ ਵਾਲੀਆਂ ਦਿੱਕਤਾਂ ਤੇ ਚਰਚਾ ਕੀਤੀ ਗਈ । ਕੌਂਸਲ ਜਨਰਲ ਮਨੀਸ਼ ਨੇ ਵਿਦਿਆਰਥੀਆਂ ਨਾਲ ਨਿੱਜੀ ਤੌਰ ਤੇ ਗਰੁੱਪਾਂ ਵਿੱਚ ਜਾ ਕੇ ਉਹਨਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਤੋਂ ਫੀਡ ਬੈਕ ਲਈ । ਸ੍ਰੀ ਮਨੀਸ਼ ਨੇ ਆਪਣੇ ਸੰਬੋਧਨ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਹਾ ਕਿ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾ ਰਹੇ ਹਨ ਅਤੇ ਕੈਨੇਡਾ ਵਰਗੇ ਦੇਸ਼ ਨੂੰ ਨੌਜਵਾਨ , ਪੜ੍ਹੇ ਲਿਖੇ ਤੇ ਸਕਿੱਲਡ ਵਰਕਰ ਦੇਸ਼ ਨੂੰ ਚਲਾਉਣ ਲਈ ਮਿਲ ਰਹੇ ਹਨ । ਉਹਨਾਂ ਕਿਹਾ ਕਿ ਕੈਨੇਡਾ ਵਿੱਚ 1.8 ਮਿਲੀਅਨ ਭਾਰਤੀ ਲੋਕ ਵਸਦੇ ਹਨ ਅਤੇ ਕੈਨੇਡਾ ਨੂੰ ਤਰੱਕੀ ਦੀ ਰਾਹ ਤੇ ਲੈ ਜਾ ਰਹੇ ਹਨ । ਕੌਂਸਲ ਜਨਰਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੋਵੇਂ ਦੇਸ਼ ਵਪਾਰਕ , ਵਿੱਦਿਅਕ , ਸੱਭਿਆਚਾਰਕ ਅਤੇ ਆਰਥਿਕ ਖੇਤਰ ਵਿੱਚ ਮਿਲ ਕੇ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ । ਭਾਰਤ ਕੋਲ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਨੌਜਵਾਨ ਪੀੜ੍ਹੀ ਦੇ ਸਿੱਖਿਅਤ ਤੇ ਮਿਹਨਤੀ ਵਰਕਰ ਹਨ ਜੋ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ । ਸ੍ਰੀ ਮਨੀਸ਼ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅੱਜ ਭਾਰਤੀ ਵਿਦਿਆਰਥੀ ਦੁਨੀਆਂ ਦੇ ਹਰ ਹਿੱਸੇ ਵਿੱਚ ਅਪਣੇ ਹੁਨਰ ਤੇ ਕਾਬਲੀਅਤ ਦੀ ਵਜ੍ਹਾ ਨਾਲ ਤਰੱਕੀ ਕਰ ਰਹੇ ਹਨ । ਕੌਂਸਲ ਜਨਰਲ ਮਨੀਸ਼ ਨੇ ਮੈਕੀਵਨ ਯੂਨੀਵਰਸਿਟੀ ਅਤੇ ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਵਲੋਂ ਕਰਵਾਏ ਗਏ ਇਸ ਅੰਤਰਰਾਸ਼ਟਰੀ ਵਿਦਿਆਰਥੀ ਮਿਲਣੀ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ ਅਤੇ ਵਧਾਈ ਦਿੱਤੀ ।
ਇਸ ਤੋਂ ਇਲਾਵਾ ਕੌਂਸਲ ਜਨਰਲ ਨੇ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ਵੀ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਜਿਸ ਵਿੱਚ ਵਿੱਦਿਅਕ ਢਾਂਚੇ , ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੋਰਸ , ਵਿਦਿਆਰਥੀਆਂ ਦੇ ਰਹਿਣ ਸਹਿਣ , ਟਿਊਸ਼ਨ , ਅਤੇ ਕਾਲਜਾਂ ਦੇ ਵਿਹੜੇ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਨਾਲ ਸਲੂਕ ਤੇ ਉਹਨਾਂ ਦੀਆਂ ਮੁਸ਼ਕਿਲਾਂ ਤੇ ਸਹੂਲਤਾਂ ਸੰਬੰਧੀ ਲੰਬੀ ਚਰਚਾ ਕੀਤੀ ।ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਭਰੋਸਾ ਦਿੱਤਾ ਕਿ ਕੌਮਾਂਤਰੀ ਵਿਦਿਆਰਥੀਆਂ ਨਾਲ ਉਵੇਂ ਹੀ ਸਲੂਕ ਕੀਤਾ ਜਾਂਦਾ ਹੈ ਜੋ ਕਿ ਇੱਕ ਆਮ ਕੈਨੈਡੀਅਨ ਵਿਦਿਆਰਥੀ ਨਾਲ ਅਤੇ ਇਸੇ ਤਰ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਅਤੇ ਉੱਚ ਵਿੱਦਿਆ ਦੇ ਵੀ ਉਚਿਤ ਪ੍ਰਬੰਧ ਕੀਤੇ ਹਨ ਜਿਸ ਤੇ ਹਰ ਯੋਗ ਵਿਦਿਆਰਥੀ ਦਾ ਹੱਕ ਹੈ । ਇਸ ਵਿਸ਼ੇਸ਼ ਮਿਲਣੀ ਵਿੱਚ ਅਲਬਰਟਾ ਤੋਂ ਮਿਸਟਰ ਦੀਨੋ ਰੋਪੋ ਮਨਿਸਟਰ ਅਡਵਾਂਸਡ ਐਜੂਕੇ਼ਸ਼ਨ ਵੀ ਸ਼ਾਮਿਲ ਹੋਏ ਜਿਹਨਾਂ ਅਲਬਰਟਾ ਪ੍ਰੋਵਿੰਸ ਦੀਆਂ ਕੌਮਾਂਤਰੀ ਵਿਦਿਆਰਥੀਆਂ ਪ੍ਰਤੀ ਸਹੂਲਤਾਂ ਅਤੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ । ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਮੈਡੋਜ਼ ਤੋਂ ਵਿਧਾਇਕ ਜਸਵੀਰ ਦਿਉਲ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੀ ਜੀ ਡੀ ਪੀ ਵਿੱਚ ਵਾਧਾ ਕਰ ਰਹੇ ਹਨ ਉਥੇ ਹੀ ਕੈਨੇਡਾ ਦੇ ਵਿਕਾਸ ਅਤੇ ਉੱਨਤੀ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ । ਹਲਕਾ ਵਾਈਟ ਮੱਡ ਤੋਂ ਵਿਧਾਇਕਾ ਰਾਖੀ ਪੰਚੋਲੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ । ਦੋਹਾਂ ਵਿਧਾਇਕਾਂ ਵੱਲੋਂ ਸਾਂਝੇ ਤੌਰ ਤੇ ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਦੇ ਸੀ ਈ ਓ ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਅਮਿਤ ਜੌਲੀ ਅਤੇ ਉਹਨਾਂ ਦੀ ਧਰਮ ਪਤਨੀ ਹਿਨਾ ਜੌਲੀ ਪ੍ਰੈਜ਼ੀਡੈਂਟ ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਇਨਕਾਰਪੋਰੇ਼ਨ ਨੂੰ ਲੈਜਿਸਲੇਟਿਵ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ । ਇਸ ਪ੍ਰੋਗਰਾਮ ਵਿੱਚ ਸਾਬਕਾ ਮੰਤਰੀ ਤੇ ਸ਼ੋਸ਼ਲ ਵਰਕਰ ਨਰੇਸ਼ ਭਾਰਦਵਾਜ ਨੇ ਆਪਣੇ ਭਾਸ਼ਣ ਵਿੱਚ ਇਸ ਨਿਵੇਕਲੇ ਨਵੇਂ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੇ ਇੰਟਰੈਕਸ਼ਨ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਲਗਾਤਾਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੇ ਦੇਸ਼ ਕੈਨੇਡਾ ਵਿੱਚ ਨਵੇਂ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅਤੇ ਉਹ ਬਿਨਾਂ ਕਿਸੇ ਚਿੰਤਾ ਅਤੇ ਫਿ਼ਕਰ ਦੇ ਅਪਣੀ ਪੜ੍ਹਾਈ ਪੂਰੀ ਸਕਣ । ਇਸ ਪ੍ਰੋਗਰਾਮ ਵਿੱਚ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਸ਼ਾਮਿਲ ਸਨ ਜਿਹਨਾਂ ਵਿੱਚ ਵਰਨਰ ਬੇਅਲਫੀਲਡ -ਡਾਇਰੈਕਟਰ ਇੰਟਰਨੈਸ਼ਨਲ ਐਜੂਕੇਸ਼ਨ ਰੈਡ ਡੀਅਰ , ਵੈਨੀ ਲੀ ਜ਼ਿੰਗ -ਸੀਨੀਅਰ ਪ੍ਰਗੋਰਾਮ ਮੈਨੇਜਰ ਮੈਕੀਵਨ ਯੂਨੀਵਰਸਿਟੀ , ਜੋ ਡੀ -ਪਿਸਰਵਸਕੀ ਐਸੋਸੀਏਟ ਰਜਿਸਟਰਾਰ ਪੋਰਟੇਜ ਕਾਲਜ , ਕਰਟਿਸ ਕੇਡੀਅਸ- ਰਜਿਸਟਰਾਰ ਐਂਡ ਡਾਇਰੈਕਟਰ ਆਫ਼ ਸਟੂਡੈਂਟਸ ਸਰਵਿਸਜ਼ ਪੋਰਟੇਜ ਕਾਲਜ , ਛਿੰਨਛਿੰਨ ਫੈਂਗ – ਡਾਇਰੈਕਟਰ ਇੰਟਰਨੈਸ਼ਨਲ ਰਿਲੇਸ਼ਨਜ਼ ਕੋਨਕੌਰਡੀਆ ਯੂਨੀਵਰਸਿਟੀ , ਮਾਈਕਲ ਸ਼ੁਡਲਡਾਇਸ- ਮੈਨੇਜਰ ਪਾਰਟਰਨਰਸ਼ਿਪ ਐਂਡ ਕੋਲੈਬੋਰੇ਼ਸ਼ਨ ਅਸਥਾਬਾਸਕਾ ਯੂਨੀਵਰਸਿਟੀ , ਡਾ. ਸਾਂਡਰਾ ਐਫ਼ੂ -ਵਾਇਸ ਪ੍ਰੈਜ਼ੀਡੈਂਟ ਅਕੈਡਮਿਕ ਐਂਡ ਸਟੂਡੈਂਟ ਐਕਸਪੀਰੀਐਂਸ ਕਿਆਨੋ ਕਾਲਜ , ਸਿਮ੍ਰਿਤੀ ਪਰਮਾਰ -ਮੈਨੇਜਰ ਇੰਟਰਨੈ਼ਨਲ ਪ੍ਰੌਜੈਕਟ ਐਂਡ ਮੋਬਿਲਿਟੀ ਨੌਰਕੈਸਟ ਕਾਲਜ , ਪੀਟਰ ਮਲ -ਵਾਇਸ ਪ੍ਰੈਜ਼ੀਡੈਂਟ ਸਟੂਡੈਂਟ ਐਕਸਪੀਰੀਐਂਸ ਓਲਡਜ਼ ਕਾਲਜ , ਪੈਟਰਿਕ ਸੁਲਿਵਨ- ਡਾਇਰੈਕਟਰ ਇੰਟਰਨੈਸ਼ਨਲ ਸੈਂਟਰ ਸੇਟ , ਨੈਂਨਸੀ ਥੌਰਨਟਨ – ਡਾਇਰੈਕਟਰ ਨੌਰਕੈਸਟ ਇੰਟਰਨੈ਼ਸ਼ਨਲ ਕਾਲਜ , ਐਰਿਨ ਵਾਈਟ -ਡਾਇਰੈਕਟਰ ਮੈਕੀਵਨ ਇੰਟਰਨੈਸ਼ਨਲ ਮੈਕੀਵਨ ਯੂਨੀਵਰਸਿਟੀ , ਟੈਟੀਆਨਾ ਖੁਰ਼ੇਚਲੋਵਾ – ਡਾਇਰੈਕਟਰ ਆਫ਼ ਮਾਰਕੀਟਿੰਗ ਐਂਡ ਐਨਰੋਲਮੈਂਟ ਸਰਵਿਸਜ਼ ਬਰਮਨ ਯੂਨੀਵਰਸਿਟੀ , ਡੈਰੇਕ ਲੀਮੈਈਅਕਸ – ਡਾਇਰੈਕਟਰ ਸਟਰੈਟਿਜ਼ਿਕ ਪਾਰਟਨਰਸ਼ਿਪ ਬੋ ਵੈਲੀ ਕਾਲਜ , ਸ਼ੀਆ ਅਲਿੰਗਹਮ -ਡਾਇਰੈਕਟਰ ਐਡਮਿਸ਼ਨਜ਼ ਐਂਡ ਰਿਕਰੂਟਮੈਂਟ ਮਾਊਂਟ ਰਾਇਲ ਯੂਨੀਵਰਸਿਟੀ , ਸ਼ਿਉ ਕਿਨਜ਼ੋ – ਮੈਨੇਜਰ ਇੰਟਰਨੈਸ਼ਨਲ ਸਰਵਿਸਜ਼ ਲੀਥਬਰਿੱਜ ਕਾਲਜ , ਜ਼ੀਲ ਪਟੇਲ – ਯੂਨੀਵਰਸਿਟੀ ਆਫ਼ ਅਲਬਰਟਾ , ਮਾਨਿਤ ਪ੍ਰਤਾਪ ਸਿੰਘ -ਯੂਨਿਵਰਸਿਟੀ ਆਫ਼ ਅਲਬਰਟਾ , ਸੌਰਭ ਵਸ਼ਿਸ਼ਟ -ਮੈਨੇਜਰ ਇੰਟਰਨੈਸ਼ਨਲ ਸਟੂਡੈਂਟਸ ਰਿਕਰੂਟਮੈਂਟ ਐਂਡ ਸਟੂਡੈਂਟ ਸਪੋਰਟ ਨਾਰਕੈਸਟ ਕਾਲਜ , ਹੈਦਰ ਨੈਲੀ ਮੈਨੇਜਰ ਇੰਟਰਨੈਸ਼ਨਲ ਸਟੂਡੈਂਟ ਐਕਸਪੀਰੀਐਂਸ ਨੇਟ , ਮੇਘਨ ਪੀ ਐਲ ਮੈਕਿੰਨੀ ਡਾਇਰੈਕਟਰ ਸਟਰੈਟਿਜ਼ਿਕ ਪਾਰਟਨਰਸ਼ਿਪਸ ਐਵਰੈਸਟ ਐਜੂਕੇਸ਼ਨਲ ਸਰਵਿਸਜ਼ ਇਨਕਾਰਪੋਰੇ਼ਸ਼ਨ, ਅਮਿਤ ਜੌਲੀ ਐਵਰੈਸਟ ਐਜੂਕੇਸ਼ਨਲ ਸਰਵਿਸਜ਼ , ਦੀਪਕ ਸੋਂਧੀ ਐਡੀਟਰ ਇਨ ਚੀਫ਼ ਟਾਈਮਜ਼ ਆਫ਼ ਏਸ਼ੀਆ , ਪੁਨੀਤ ਮਨਚੰਦਾ -ਪ੍ਰੈਜ਼ੀਡੈਂਟ ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਵੀ ਹਾਜ਼ਰ ਸਨ ।

Be the first to comment

Leave a Reply

Your email address will not be published.


*