ਕੇ-ਡੇਜ਼ ਮੇਲੇ ਐਡਮੰਟਨ ਦੀਆਂ ਅਤੀ ਅਦਭੁੱਤ ਤੇ ਮਨਮੋਹਕ ਰੁਮਾਂਚਕ ਖੇਡਾਂ , ਸਵਾਦਿਸ਼ਟ ਖਾਣੇ ਅਤੇ ਸੰਗੀਤਮਈ ਮਾਹੌਲ ਰਹੇਗਾ ਖਿੱਚ ਦਾ ਕੇਂਦਰ
ਐਡਮੰਟਨ ( ਟਾਈਮਜ਼ ਬਿਓਰੋ ) 21 ਜੁਲਾਈ ਤੋਂ 30 ਜੁਲਾਈ ਤੱਕ ਐਡਮੰਟਨ ਦੇ ਐਕਸਪੋ ਸੈਂਟਰ ਵਿੱਚ ਕੇ- ਡੇਜ਼ ਮੇਲਾ ਚੱਲੇਗਾ । 21 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਵਿਸ਼ਾਲ , ਅਦਭੁੱਤ , ਰੋਮਾਂਚਕਾਰੀ ਤੇ ਮਨਮੋਹਕ ਮੇਲੇ ਵਿੱਚ ਖੇਡਾਂ, ਸਾਹਸੀ ਕਾਰਨਾਮੇ , ਸੰਗੀਤ , ਬੱਚਿਆਂ ਲਈ ਦਿਲਕਸ਼ ਝੂਲੇ ਅਤੇ ਖਾਣ ਦੇ ਸ਼ੌਕੀਨਾਂ ਲਈ ਸੈਂਕੜੇ ਵੰਨਗੀਆਂ ਦਾ ਭੋਜਨ ਤੁਹਾਡੀ ਰੂਹ ਨੂੰ ਆਨੰਦਮਈ ਕਰਨ ਵਾਲਾ ਹੋਵੇਗਾ । ਮੇਲੇ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੇਲੇ ਵਿੱਚ ਪਾਰਕਿੰਗ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ । ਇਸ ਮੇਲੇ ਵਿੱਚ ਪਰਿਵਾਰਾਂ ਤੇ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਝੂਲੇ , ਵੱਖ ਵੱਖ ਖੇਡਾਂ , ਖਾਣਾ ਅਤੇ ਅਨੇਕ ਨਵੇਂ ਈਵੈਂਟਸ ਸ਼ਾਮਿਲ ਹਨ ਜੋ ਤੁਹਾਨੂੰ ਆਮ ਮੇਲਿਆਂ ਵਿੱਚ ਨਹੀਂ ਦੇਖਣ ਨੂੰ ਨਹੀਂ ਮਿਲਦੇ । ਸੰਗੀਤ ਪ੍ਰੇਮੀਆਂ ਲਈ ਦਿਲਕ਼ਸ਼ ਮਿਊਜ਼ਿਕ ਤੇ ਸਿੰਗਰ ਤੁਹਾਡੇ ਮਨੋਰੰਜਨ ਦਾ ਇੰਤਜ਼ਾਰ ਕਰ ਰਹੇ ਹਨ । ਕੇ- ਡੇਜ਼ ਅਜਿਹਾ ਮੇਲਾ ਹੈ ਜਿੱਥੇ ਹਰ ਉਮਰ ਵਰਗ ਅਤੇ ਹਰ ਤਰ੍ਹਾਂ ਦੀ ਵੰਨਗੀ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ । ਇਸ ਮੇਲੇ ਵਿੱਚ ਤੁਸੀਂ ਖਰੀਦਾਰੀ ਵੀ ਕਰ ਸਕਦੇ ਹੋ ।ਆਪਣੇ ਪੁਰਾਣੇ ਮਿੱਤਰਾਂ ਤੇ ਸੁਨੇਹੀਆਂ ਨੂੰ ਮਿਲਣ ਦਾ ਮੌਕਾ ਵੀ ਤੁਹਾਨੂੰ ਮਿਲੇਗਾ ਅਤੇ ਢੇਰ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਜਿਹਨਾਂ ਦਾ ਤੁਸੀਂ ਸਾਲ ਭਰ ਇੰਤਜ਼ਾਰ ਕਰਦੇ ਹੋ । ਸੋ ਇਸ ਮੇਲੇ ਦਾ ਆਨੰਦ ਮਾਣਨ ਲਈ ਜ਼ਰੂਰ 21 ਜੁਲਾਈ ਤੋਂ 30 ਜੁਲਾਈ ਤੱਕ ਆਪਣੇ ਰੁਝੇਵੇੰ ਤੇ ਥਕਾਵਟ ਭਰੇ ਜੀਵਨ ਨੂੰ ਤਾਜ਼ਾ ਤੇ ਚੁਸਤ ਦਰੁੱਸਤ ਕਰਨ ਲਈ ਕੇ-ਡੇਜ਼ ਮੇਲੇ ਵਿੱਚ ਹੁੰਮ ਹੁੰਮਾ ਕੇ ਪਹੁੰਚੋ ।
Leave a Reply