ਕੈਪਟਨ ਨੇ ਚੀਨ ਨੂੰ ਦਿੱਤੀ ਧਮਕੀ ; ਘੁਸਪੈਠ ਬੰਦ ਨਾ ਕੀਤੀ ਤਾਂ ਭਾਰੀ ਕੀਮਤ ਭੁਗਤਣੀ ਪਵੇਗੀ

June 2, 2020 Times of Asia 0

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ’ਤੇ ਵਧਦੇ ਤਣਾਅ ਦਾ ਕੂਟਨੀਤਕ ਤੌਰ ਉਤੇ ਹੱਲ ਕਰਨ ਕੱਢਣ ਦੀ ਵਕਾਲਤ ਕਰਨ ਦੇ ਨਾਲ ਹੀ […]

No Image

ਸਾਊਦੀ ਅਰਬ ਨੇ ਸ਼ਰਤਾਂ ਨਾਲ 90 ਹਜ਼ਾਰ ਮਸਜਿਦਾਂ ਮੁੜ ਖੋਲ੍ਹੀਆਂ, ਮੱਕਾ ਅਜੇ ਵੀ ਬੰਦ

June 2, 2020 Times of Asia 0

ਸਾਊਦੀ ਅਰਬ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਪਾਬੰਦੀ ਹਟਾਉਣ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਮੱਕਾ ਨੂੰ ਛੱਡ ਕੇ 90 ਹਜ਼ਾਰ ਮਸਜਿਦਾਂ ਮੁੜ ਖੋਲ੍ਹ ਦਿੱਤੀਆਂ […]

ਚੀਨੀ ਲੜਾਕੂ ਜਹਾਜ਼ਾਂ ਨੇ ਪੂਰਬੀ ਲੱਦਾਖ ਕੋਲ ਭਰੀ ਉਡਾਨ, ਭਾਰਤ ਦੀ ਬਾਜ-ਅੱਖ

June 2, 2020 Times of Asia 0

ਅਸਲ ਕੰਟਰੋਲ ਰੇਖਾ ‘ਤੇ ਤਣਾਅ ਦੇ ਮੱਦੇਨਜ਼ਰ ਚੀਨੀ ਲੜਾਕੂ ਜਹਾਜ਼ਾਂ ਨੇ 100 ਤੋਂ 150 ਕਿਲੋਮੀਟਰ ਦੂਰ ਹੋਤਾਨ ਅਤੇ ਗਰਗੁੰਸਾ ਏਅਰਬੇਸਾਂ ਤੋਂ ਪੂਰਬੀ ਲੱਦਾਖ ਨੇੜੇ ਸਰਹੱਦੀ […]

ਅਮਰੀਕਾ ਦੇ 140 ਸ਼ਹਿਰਾਂ ‘ਚ ਹਿੰਸਕ ਰੋਸ ਪ੍ਰਦਰਸ਼ਨ ਜਾਰੀ, ਟਰੰਪ ਨੇ ਫ਼ੌਜ ਬੁਲਾਉਣ ਦੀ ਦਿੱਤੀ ਧਮਕੀ

June 2, 2020 Times of Asia 0

ਅਫ਼ਰੀਕੀ ਮੂਲ ਦੇ ਗ਼ੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫ਼ਲੋਇਡ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਹੁਣ ਅਮਰੀਕਾ ਦੇ 40 ਸੂਬਿਆਂ ਅਤੇ […]

ਸ਼ਰਾਬ ’ਤੇ ਕੋਵਿਡ ਸੈਸ ਲਾਗੂ, ਪੰਜਾਬ ਨੂੰ ਮਿਲੇਗਾ 145 ਕਰੋੜ ਦਾ ਵਾਧੂ ਮਾਲੀਆ

June 2, 2020 Times of Asia 0

ਕੋਰੋਨਾਵਾਇਰਸ ਅਤੇ ਸੂਬੇ ਵਿੱਚ ਲੰਬੇ ਸਮੇਂ ਤੋਂ ਲਗਾਏ ਲੌਕਡਾਊਨ ਕਾਰਨ ਭਾਰੀ ਮਾਲੀਆ ਘਾਟੇ ਦਾ ਸਾਹਮਣਾ ਕਰਨ ਦੀ ਸਥਿਤੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 1 ਜੂਨ ਤੋਂ ਸ਼ਰਾਬ ਉਤੇ ਕੋਵਿਡ ਸੈਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਸੂਬੇ ਨੂੰ ਮੌਜੂਦਾ ਵਿੱਤੀ ਵਰੇ ਦੌਰਾਨ 145 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ।   ਮੁੱਖ ਮੰਤਰੀ ਨੇ ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਕਿਹਾ ਕਿ ਸੂਬੇ ਨੂੰ 26000 ਕਰੋੜ ਰੁਪਏ ਮਾਲੀਏ ਦਾ ਨੁਕਸਾਨ ਹੋਇਆ ਹੈ ਜਿਹੜਾ ਸਾਲ 2020-21 ਦੇ ਕੁੱਲ ਬਜਟ ਮਾਲੀਆ ਅਨੁਮਾਨਾਂ ਦਾ 30 ਫੀਸਦੀ ਬਣਦਾ ਹੈ ਜਿਸ ਕਾਰਨ ਵਾਧੂ ਮਾਲੀਆ ਜਟਾਉਣ ਲਈ ਕੁੱਝ ਸਖਤ ਉਪਾਵਾਂ ਦੀ ਲੋੜ ਹੈ। ਮੌਜੂਦਾ ਵਿੱਤੀ ਵਰੇ ਦੌਰਾਨ ਸ਼ਰਾਬ ’ਤੇ ਅਸੈਸਡ ਫੀਸ ਅਤੇ ਵਾਧੂ ਆਬਕਾਰੀ ਡਿੳੂਟੀ ਲਗਾਉਣ ਬਾਰੇ ਮੁਲਾਂਕਣ ਕਰਨ ਲਈ ਮੰਤਰੀਆਂ ਦਾ ਸਮੂਹ 12 ਮਈ ਨੂੰ ਬਣਾਇਆ ਗਿਆ ਸੀ।   ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਾਧੂ ਜੁਟਾਏ ਜਾਣ ਵਾਲੇ ਮਾਲੀਏ ਦੀ ਸਾਰੀ ਰਕਮ ਕੋਵਿਡ ਨਾਲ ਸਬੰਧਤ ਕੰਮਾਂ ’ਤੇ ਖਰਚੀ ਜਾਵੇਗੀ। ਇਹ ਸੈਸ ਮੌਜੂਦਾ ਵਰੇ ਦੌਰਾਨ ਐਲ-1/ਐਲ-13 (ਥੋਕ ਲਾਇਸੈਂਸ) ਤੋਂ ਸ਼ਰਾਬ ਦੀ ਟਰਾਂਸਪੋਰਟੇਸ਼ਨ ਦੇ ਪਰਮਿਟ ਜਾਰੀ ਕਰਦਿਆਂ ਵਸੂਲਿਆ ਜਾਵੇਗਾ।   ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਮੰਤਰੀਆਂ ਦੇ ਸਮੂਹ ਜਿਸ ਵਿੱਚ ਵਿੱਤ ਮੰਤਰੀ, ਸਿੱਖਿਆ ਮੰਤਰੀ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ਼ਾਮਲ ਸਨ, ਨੂੰ ਸ਼ਰਾਬ ਦੀ ਵਿਕਰੀ ’ਤੇ ਵਿਸ਼ੇਸ਼ ਸੈਸ/ਕੋਵਿਡ ਸੈਸ ਲਗਾਉਣ ਦੇ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਕਿਹਾ ਸੀ ਜਿਸ ਨਾਲ ਕੋਵਿਡ ਦੇ ਅਣਕਿਆਸੇ ਸੰਕਟ ਕਾਰਨ ਹੋ ਰਹੇ ਮਾਲੀਆ ਨੁਕਸਾਨ ਦੇ ਕੁਝ ਹਿੱਸੇ ਦੀ ਪੂਰਤੀ ਹੋ ਸਕੇ।   ਮੰਤਰੀਆਂ ਦੇ ਸਮੂਹ ਦੀਆਂ ਸਿਫਾਰਸ਼ਾਂ ਦੀ ਦਿਸ਼ਾ ਵਿੱਚ ਆਬਕਾਰੀ ਤੇ ਕਰ ਵਿਭਾਗ ਨੇ ਫੈਸਲਾ ਕੀਤਾ ਕਿ ਆਯਾਤ ਕੀਤੀ ਵਿਦੇਸ਼ੀ ਸ਼ਰਾਬ ਤੇ ਬੀਅਰ ਉਤੇ ਵਾਧੂ ਅਸੈਸਡ ਫੀਸ ਲਗਾਈ ਜਾਵੇ। ਇਸ ਤੋਂ ਇਲਾਵਾ ਹੋਰ ਤਰਾਂ ਦੀਆਂ ਸ਼ਰਾਬਾਂ ਉਪਰ ਵਾਧੂ ਆਬਕਾਰੀ ਡਿਊਟੀ ਲਗਾਈ ਜਾਵੇ ਜਿਸ ਦੇ ਵੇਰਵੇ ਨਿਮਨਲਿਖਤ ਹਨ:-   1 ਜੂਨ 2020 ਤੋਂ ਲਗਾਈ ਗਈ ਵਾਧੂ ਆਬਕਾਰੀ ਡਿਊਟੀ ( ਰੁਪਈਆਂ ਵਿੱਚ) ਲੜੀ ਨੰ. ਸ਼ਰਾਬ ਦੀ ਕਿਸਮ ਪ੍ਰਤੀ ਬੋਤਲ ਅਧੀਆ ਛੋਟੇ ਸਾਈਜ਼ 1 ਦੇਸ਼ੀ ਸ਼ਰਾਬ 5 ਰੁ. ਪ੍ਰਤੀ ਬੋਤਲ 3 ਰੁ. ਪ੍ਰਤੀ ਅਧੀਆ 2 ਰੁ. ਹੋਰ ਕਿਸੇ ਵੀ ਛੋਟੇ ਸਾਈਜ਼ ਲਈ 2. ਅੰਗਰੇਜ਼ੀ ਸ਼ਰਾਬ 10 ਰੁ. ਪ੍ਰਤੀ ਬੋਤਲ ਅਤੇ ਵੱਡੀ ਪੈਕਿੰਗ ਦੇ ਅਨੁਪਾਤ ਅਨੁਸਾਰ 6 ਰੁ. ਪ੍ਰਤੀ ਅਧੀਆ 4 ਰੁ. ਹੋਰ ਕਿਸੇ ਵੀ ਛੋਟੇ ਸਾਈਜ਼ ਲਈ 3. ਬੀਅਰ 5 ਰੁ. ਹਰ 650 ਮਿਲੀ ਲੀਟਰ ’ਤੇ ਜਾਂ ਇਸ ਤੋਂ ਘੱਟ ਮਾਤਰਾ ’ਤੇ 4. ਵਾਈਨ 10 ਰੁ. ਹਰ 650 ਮਿਲੀ. ਲੀਟਰ ’ਤੇ ਇਸ ਤੋਂ ਘੱਟ ਮਾਤਰਾ ’ਤੇ 5 ਆਰ.ਟੀ.ਡੀ 5 ਰੁ. ( ਹਰ ਸਾਈਜ਼ ਦੀ ਪ੍ਰਤੀ ਬੋਤਲ ਮਗਰ)   1 ਜੂਨ 2020 ਤੋਂ ਲਗਾਈ ਗਈ ਵਾਧੂ ਅਸੈਸਡ ਫੀਸ   ਲੜੀ ਨੰ. ਸ਼ਰਾਬ ਦੀ ਕਿਸਮ ਸਾਈਜ਼ 1 ਆਯਾਤ ਕੀਤੀ ਵਿਦੇਸ਼ੀ ਸ਼ਰਾਬ 50 ਰੁ. […]

ਕੋਰੋਨਾ ਵਾਇਰਸ ਤੋਂ ਅਮਰੀਕਾ ਬੇਹਾਲ, ਪਿਛਲੇ 24 ਘੰਟੇ ‘ਚ 1433 ਮੌਤਾਂ

April 21, 2020 Times of Asia 0

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਇਸ ਸਮੇਂ ਅਮਰੀਕਾ ‘ਚ ਆਪਣਾ ਸਭ ਤੋਂ ਡਰਾਉਣਾ ਰੂਪ ਵਿਖਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪਿਛਲੇ […]

ਅਮਰੀਕਾ ‘ਚ ਕੋਰੋਨਾ ਦੀ ਹਾਹਾਕਾਰ, ਹੁਣ ਤੱਕ 40 ਹਜ਼ਾਰ ਤੋਂ ਵੱਧ ਮੌਤਾਂ

April 20, 2020 Times of Asia 0

ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਸੱਭ ਤੋਂ ਵੱਧ ਅਮਰੀਕਾ ਨੂੰ ਪ੍ਰਭਾਵਿਤ ਕੀਤਾ ਹੈ। ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ […]

ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ, ਪੀਜੀਆਈ ‘ਚ ਦਾਖ਼ਲ ਸੀ ਬਜ਼ੁਰਗ

March 31, 2020 Times of Asia 0

ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ ਹੋਈ ਹੈ। ਬੀਤੇ ਦਿਨੀਂ ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਉਂ ਵਿਖੇ ਕੋਰੋਨਾ ਪਾਜੀਟਿਵ […]