ਐਡਮੰਟਨ(ਟਾਈਮਜ਼ ਬਿਉਰੋ)ਸਟ੍ਰੈਥਕੋਨਾ ਕਾਉਂਟੀ ਵਿੱਚ ਆਰਸੀਐਮਪੀ ਦੇ ਜਵਾਨ ਹਰਵਿੰਦਰ ਸਿੰਘ ਧਾਮੀ ( ਹਾਰਵੇ) ਦੀ ਸੋਮਵਾਰ ਨੂੰ ਤੜਕੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਉਹ ਪੁਲਿਸ ਦੀ ਗੱਡੀ ਚਲਾ ਰਿਹਾ ਸੀ । ਸ਼ੇਰਵੁੱਡ ਵਿਖੇ ਡਿਪਟੀ ਕਮਿਸ਼ਨਰ ਕਰਟਿਸ ਜ਼ਬਲੋਕੀ ਨੇ ਮੀਡੀਆ ਕਾਨਫਰੰਸ ਵਿੱਚ ਦੱਸਿਆ ਕਿ ਧਾਮੀ ਨੇ ਇੱਕ ਵਾਇਸ ਕਾਲ ਕਰਕੇ ਕਿਹਾ ਸੀ ਕਿ ਉਸਦੇ ਵਹੀਕਲ ਦੀ ਕੰਕਰੀਟ ਬੈਰੀਅਰ ਨਾਲ ਟੱਕਰ ਹੋ ਗਈ ਹੈ । ਇਹ ਐਕਸੀਡੈਂਟ 540 ਟਾਊਨਸ਼ਿਪ ਰੋਡ ਨਾਰਥ ਈਸਟ ਵਾਲੇ ਪਾਸੇ ਹੋਇਆ । ਹਾਰਵੇ ਨੂੰ ਐਮਰਜੈਂਸੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ । ਡਿਪਟੀ ਕਮਿਸ਼ਨਰ ਕਰਟਿਸ ਜ਼ਬਲੋਕੀ ਨੇ ਕਿਹਾ ਹਰਵਿੰਦਰ ਹਾਰਵੇ ਆਰਸੀਐਮਪੀ ਅਕੈਡਮੀ ਦੇ ਡਿਪੋ ਡਿਵੀਜ਼ਨ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਸਟ੍ਰੈਥਾਕੋਨਾ ਕਾਉਂਟੀ ਵਿੱਚ ਕੰਮ ਕਰ ਰਿਹਾ ਸੀ। ਆਰ ਸੀ ਐਮ ਪੀ ਦੇ ਸਟਰੈਥਾਕੋਨਾ ਦੇ ਡੀਟੈਚਮੈਂਟ ਕਮਿਸ਼ਨਰ ਡੇਲ ਕੇਂਡਲ ਨੇ ਕਿਹਾ, “ਉਹ ਸਿਰਫ਼ ਇੱਕ ਪੁਲਿਸ ਅਫ਼ਸਰ ਨਹੀਂ ਸੀ , ਉਹ ਇੱਕ ਪੁੱਤਰ ਸੀ , ਉਹ ਭਰਾ ਸੀ, ਅਤੇ ਬਹੁਤ ਚੰਗਾ ਦੋਸਤ ਸੀ ।
ਪ੍ਰੀਮੀਅਰ ਡੈਨੀਅਲ ਸਮਿਥ ਨੇ ਹਰਵਿੰਦਰ ਸਿੰਘ ਧਾਮੀ ( ਹਾਰਵੇ ) ਦੀ ਇਸ ਅਚਨਚੇਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਮਿਥ ਨੇ ਇਸ ਖਬਰ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ । ਸਮਿਥ ਨੇ ਕਿਹਾ ਕਿ ਉਹ ਧਾਮੀ ਦੇ ਪਰਿਵਾਰ , ਦੋਸਤਾਂ ਤੇ ਸਹਿਕਰਮੀਆਂ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ । ਅਤੇ ਪ੍ਰੀਮੀਅਰ ਨੇ ਟਵੀਟ ਕਰਕੇ ਕਿਹਾ ਕਿ “ਅਲਬਰਟਾ ਵਿਧਾਨ ਸਭਾ ਤੇ ਮੈਕਡੌਗਲ ਸੈਂਟਰ ਦੋਹਾਂ ਦੇ ਝੰਡੇ ਝੁਕਾ ਦਿੱਤੇ ਜਾਣ “। ਉਧਰ ਵਿਰੋਧੀ ਧਿਰ ਦੀ ਨੇਤਾ ਅਤੇ ਐਨ ਡੀ ਪੀ ਦੀ ਆਗੂ ਰੇਚਲ ਨੌਟਲੇ ਨੇ ਵੀ ਇਸ ਹਾਦਸੇ ਬਾਰੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੀ ਮੌਤ ਬਾਰੇ ਖਬਰ ਸੁਣ ਕੇ ਹੈਰਾਨ ਅਤੇ ਦੁਖੀ ਹੈ । ਨੌਟਲੇ ਨੇ ਟਵੀਟ ਕੀਤਾ ਹੈ ਕਿ “ਮੇਰੇ ਵਿਚਾਰ ਤੇ ਮੇਰੀ ਹਮਦਰਦੀ ਉਸਦੇ ਪਰਿਵਾਰ , ਦੋਸਤਾਂ ਮਿੱਤਰਾਂ ਪਿਆਰਿਆਂ , ਸਟ੍ਰੈਥਾਕੋਨਾ ਕਾਉਂਟੀ ਆਰ ਸੀ ਐਮ ਪੀ ਅਤੇ ਇਸ ਭਿਆਨਕ ਤ੍ਰਾਸਦੀ ਦੁਆਰਾ ਛੂਹੇ ਗਏ ਹਰ ਉਸ ਵਿਅਕਤੀ ਦੇ ਨਾਲ ਹਨ ਜੋ ਹਰਵਿੰਦਰ ਨੂੰ ਪਿਆਰ ਕਰਦੇ ਹਨ । ਜ਼ਿਕਰਯੋਗ ਹੈ ਕਿ ਮਾਰਚ ਵਿੱਚ ਦੋ ਨੌਜਵਾਨ ਪੁਲਿਸ ਅਫਸਰਾਂ ਦੀ ਇੱਕ ਟੀਨ ਏਜ਼ਰ ਲੜਕੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਹੁਣ ਹਰਵਿੰਦਰ ਸਿੰਘ ਧਾਮੀ ਹਾਰਵੇ ਨੇ ਐਕਸੀਡੈਂਟ ਹਾਦਸੇ ਵਿੱਚ ਆਪਣੀ ਜਾਨ ਦਿੱਤੀ ਹੈ|
Leave a Reply