ਪਾਕਿਸਤਾਨੀ ਦੀ ਇਸਲਾਮੀਆ ਯੂਨੀਵਰਸਿਟੀ ‘ਚ ਨਸ਼ੇ ਤੇ ਸੈਕਸ ਦਾ ਵੱਡਾ ਸਕੈਂਡਲ ਬੇਨਕਾਬ ਵਿਦਿਆਰਥਣਾਂ ਦੀਆਂ 5500 ਤੋਂ ਵੱਧ ਅਸ਼ਲੀਲ ਵੀਡੀਓਜ਼ ਹੋਈਆਂ ਲੀਕ

ਬਿਓਰੋ ਰਿਪੋਰਟ (ਟਾਈਮਜ਼ ਬਿਓਰੋ) : ਪਾਕਿਸਤਾਨੀ ਯੂਨੀਵਰਸਿਟੀ ‘ਚ ਨਸ਼ੇ ਤੇ ਸੈਕਸ ਸਕੈਂਡਲ ਦਾ ਵੱਡਾ ਖੁਲਾਸਾ ਹੋਣ ਨਾਲ ਵਿਸ਼ਵ ਭਰ ਵਿੱਚ ਹਵਾਲ ਖੜ੍ਹਾ ਹੋ ਗਿਆ ਹੈ । ਸਾਢੇ ਪੰਜ ਹਜ਼ਾਰ ਤੋਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਨੇ ਪਾਕਿਸਤਾਨ ਵਿੱਚ ਤਰਥੱਲੀ ਮਚਾ ਦਿੱਤੀ ਹੈ ।
ਪਾਕਿਸਤਾਨੀ ਦੇ ਮਸ਼ਹੂਰ ਅਖਬਾਰ ਡਾਨ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਵਿੱਚ ਛਾਪੇਮਾਰੀ ਦੌਰਾਨ ਕਰੀਬ 5500 ਅਸ਼ਲੀਲ ਵੀਡੀਓ ਸਾਹਮਣੇ ਆਈਆਂ ਹਨ। ਪੁਲੀਸ ਦੀ ਜਾਣਕਾਰੀ ਅਨੁਸਾਰ ਪ੍ਰੋਫੈਸਰਾਂ ਤੇ ਫੌਜ ਦੇ ਕੁਝ ਅਧਿਕਾਰੀਆਂ ਦਾ ਇੱਕ ਗਰੋਹ ਇੱਥੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਨਸ਼ਾ ਵੇਚਦਾ ਸੀ। ਪੁਲਿਸ ਦਾ ਦਾਅਵਾ ਹੈ ਕਿ ਇੱਥੇ ਪੜ੍ਹਦੀਆਂ ਵਿਦਿਆਰਥਣਾਂ ਨੂੰ ਪਹਿਲਾਂ ਨਸ਼ੇ ਦਾ ਆਦੀ ਬਣਾਇਆ ਜਾਂਦਾ ਸੀ ਤੇ ਬਾਅਦ ਵਿੱਚ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਮਨਮਰਜ਼ੀ ਦੇ ਗੰਦੇ ਕੰਮ ਕਰਵਾਉਂਦਾ ਸੀ ਜਿਸ ਤੋਂ ਤੰਗ ਪਰੇਸ਼ਾਨੀਆਂ ਕਈ ਵਿਦਿਆਰਥਣਾਂ ਨੇ ਖੁਦਕੁਸ਼ੀ ਵੀ ਕੀਤੀ । ਵਿਦਿਆਰਥਣਾਂ ਨੇ ਇਸਦਾ ਖੁਲਾਸਾ ਹੁਣ ਮੀਡੀਆ ਸਾਹਮਣੇ ਵੀ ਕੀਤਾ ਹੈ ।
ਪਾਕਿਸਤਾਨ ਦਾ ਇਹ ਸਕੈਂਡਲ ਪੂਰੀ ਦੁਨੀਆ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ, ਪਾਕਿਸਤਾਨ ਦੇ ਉੱਚ ਸਿੱਖਿਆ ਕਮਿਸ਼ਨ (ਐਚਈਸੀ) ਨੇ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ (ਆਈਯੂਬੀ) ਘੁਟਾਲੇ ਦੀ ਜਾਂਚ ਲਈ ਇੱਕ ਉੱਚ-ਸ਼ਕਤੀਸ਼ਾਲੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਤਿੰਨ ਉਪ ਕੁਲਪਤੀ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਣਗੇ।
ਪੁਲਿਸ ਨੂੰ ਇੰਨੇ ਵੱਡੇ ਸੈਕਸ ਸਕੈਂਡਲ ਦਾ ਪਤਾ ਅਬੂ ਬਕਰ, ਜੋ ਕਿ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦਾ ਡਾਇਰੈਕਟਰ ਫਾਈਨਾਂਸ ਹੈ, ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਾ ਜੋ ਕਿ 28 ਜੂਨ ਨੂੰ ਇੱਕ ਲੜਕੀ ਨਾਲ ਸ਼ੱਕੀ ਹਾਲਤ ਵਿੱਚ ਫੜਿਆ ਗਿਆ ਸੀ। ਜਾਂਚ ਦੌਰਾਨ ਉਸ ਕੋਲੋਂ 10 ਗ੍ਰਾਮ ਚਰਸ ਬਰਾਮਦ ਹੋਈ ਅਤੇ ਉਸ ਦੇ ਮੋਬਾਈਲ ‘ਤੇ ਹਜ਼ਾਰਾਂ ਅਸ਼ਲੀਲ ਵੀਡੀਓਜ਼ ਪਾਈਆਂ ਮਿਲੀਆਂ ਜਿਨ੍ਹਾਂ ਰਾਹੀਂ ਉਹ ਕਾਲਜ ਦੀਆਂ ਕੁੜੀਆਂ ਦਾ ਸ਼ੋਸ਼ਣ ਕਰ ਰਿਹਾ ਸੀ। ਇਸ ਤੋਂ ਬਾਅਦ ਸੇਵਾਮੁਕਤ ਮੇਜਰ ਏਜਾਜ਼ ਹੁਸੈਨ ਨੂੰ ਫੜ ਲਿਆ ਗਿਆ, ਜੋ ਕਾਲਜ ਦਾ ਸੁਰੱਖਿਆ ਅਧਿਕਾਰੀ ਹੈ। ਹੁਣ ਤੱਕ ਇਸ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਧੰਦਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਏਜਾਜ਼ ਹੁਸੈਨ ਦੇ ਇਸ਼ਾਰੇ ‘ਤੇ ਉਨ੍ਹਾਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਘਰੋਂ ਬਾਹਰ ਕੱਢ ਦਿੱਤੀਆਂ ਗਈਆਂ ਸਨ ਅਤੇ ਗਰੀਬ ਸਨ। ਅਜਿਹੀਆਂ ਕੁੜੀਆਂ ਨੂੰ ਵਜ਼ੀਫੇ ਦਾ ਲਾਲਚ ਦੇ ਕੇ ਅਤੇ ਫੀਸਾਂ ਮੁਆਫ਼ ਕਰਨ ਦੇ ਬਹਾਨੇ ਫਸਾਇਆ ਜਾਂਦਾ ਸੀ। ਪੁਲਿਸ ਨੂੰ ਹੁਣ ਤੱਕ ਵਿਦਿਆਰਥਣਾਂ ਦੀਆਂ 5500 ਤੋਂ ਵੱਧ ਅਸ਼ਲੀਲ ਵੀਡੀਓਜ਼ ਮਿਲ ਚੁੱਕੀਆਂ ਹਨ ਜਿਸ ਦੇ ਆਧਾਰ ਲੜਕੀਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ । ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪਾਕਿਸਤਾਨ ਪੁਲਿਸ ਮੁਲਾਜ਼ਮ ਮੁਲਾਜ਼ਮ ਇਹ ਕਹਿ ਰਹੇ ਹਨ ਕਿ ਕੁੜੀਆਂ ਨੂੰ ਬਚਾਉਣਾ ਸਾਡਾ ਕੰਮ ਨਹੀਂ ਹੈ ਜੋ ਕਿ ਸਮਾਜ ਤੇ ਪੁਲਿਸ ਮਹਿਕਮੇ ਲਈ ਸ਼ਰਮਨਾਕ ਹੈ । ਇਸ ਯੂਨੀਵਰਸਿਟੀ ਤੋਂ ਨਸ਼ਿਆਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ । ਦੱਸ ਦੇਈਏ ਕਿ ਪਾਕਿਸਤਾਨ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਹਰ ਵਾਰ ਯੂਨੀਵਰਸਿਟੀ ਦੀ ਇੱਜ਼ਤ ਦਾ ਹਵਾਲਾ ਦੇ ਕੇ ਮੁਲਜ਼ਮਾਂ ਦੀਆਂ ਕਰਤੂਤਾਂ ’ਤੇ ਪਰਦਾ ਪਾਇਆ ਜਾਂਦਾ ਹੈ। ਪਾਕਿਸਤਾਨ ਦੀ ਬਹਾਵਲਪੁਰ ਯੂਨੀਵਰਸਿਟੀ ਵਿੱਚ 113 ਵਿਦਿਆਰਥੀਆਂ ਦੇ ਨਸ਼ੀਲੇ ਪਦਾਰਥਾਂ ਦਾ ਰਿਕਾਰਡ ਸਾਹਮਣੇ ਆਇਆ ਹੈ। ਪਰ ਇਸ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਇੱਥੇ ਲੜਕੀਆਂ ਨੂੰ ਨਸ਼ੇ ਦੇ ਕੇ ਅਤੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ।

Be the first to comment

Leave a Reply

Your email address will not be published.


*