ਇੱਕ ਛੱਤ ਹੇਠਾਂ ਮਿਲਣਗੀਆਂ ਅਨੇਕਾਂ ਪੇਸ਼ੇਵਰ ਸੁਵਿਧਾਵਾਂ
ਐਡਮੰਟਨ (ਟਾਈਮਜ਼ ਬਿਓਰੋ) ਟਰੱਸਟਡ ਪ੍ਰੋਫੈਸ਼ਨਲ ਸੈਂਟਰ ਦਾ ਸ਼ੁਭ ਉਦਘਾਟਨ ਐਡਮੰਟਨ ਦੇ ਮੇਅਰ ਅਮਰਜੀਤ ਸੋਹੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਸੈਂਟਰ ਦੇ ਉਦਘਾਟਨ ਮੌਕੇ ਹਲਕਾ ਮੈਡੋਜ਼ ਦੇ ਵਿਧਾਇਕ ਜਸਵੀਰ ਦਿਉਲ ਗੈਸਟ ਆਫ਼ ਆਨਰ ਵਜੋਂ ਸ਼ਾਮਿਲ ਹੋਏ । ਇਸ ਨਵੇਂ ਟਰੱਸਟਡ ਪ੍ਰੋਫੈਸ਼ਨਲ ਸੈਂਟਰ ਵਿੱਚ ਆਮ ਸ਼ਹਿਰੀਆਂ ਲਈ ਲੋੜੀਂਦੀਆਂ ਜ਼ਰੂਰੀ ਸੁਵਿਧਾਵਾਂ ਇੱਕ ਛੱਤ ਹੇਠਾਂ ਦੇਣ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਮੇਅਰ ਅਮਰਜੀਤ ਸੋਹੀ ਨੇ ਲਵੀ ਗਿਦਵਾਨੀ ਅਤੇ ਉਸਦੀ ਪ੍ਰੋਫੈਸ਼ਨਲ ਟੀਮ ਨੂੰ ਵਧਾਈ ਦੇਂਦਿਆਂ ਕਿਹਾ ਕਿ ਕਮਿਊਨਿਟੀ ਦੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਲੋੜਾਂ ਪੂਰੀਆਂ ਕਰਨ ਲਈ ਪ੍ਰੋਫੈ਼ਸ਼ਨਲ ਸਹੂਲਤਾਂ ਇੱਕ ਛੱਤ ਹੇਠਾਂ ਪ੍ਰਦਾਨ ਕਰਨਾ ਇੱਕ ਬਹੁਤ ਹੀ ਸਲਾਹੁਣਯੋਗ ਕਦਮ ਹੈ । ਇਸ ਟਰੱਸਟਡ ਪ੍ਰੋਫੈਸ਼ਨਲ ਸੈਂਟਰ ਖੁੱਲ੍ਹਣ ਨਾਲ ਜਿੱਥੇ ਆਮ ਕਸਟਮਰ ਦਾ ਸਮਾਂ ਬਚੇਗਾ ਉਥੇ ਹੀ ਉਸ ਨੂੰ ਗੁਣਵੱਤਾ ਤੇ ਪੇਸ਼ੇਵਰ ਸਹੂਲਤਾਂ ਵਧੇਰੇ ਕਿਫਾਇਤੀ ਰੂਪ ਵਿੱਚ ਮਿਲਣਗੀਆਂ । ਇਸ ਮੌਕੇ ਹਲਕਾ ਮੈਡੋਜ਼ ਤੋਂ ਐਨ ਡੀ ਪੀ ਦੇ ਵਿਧਾਇਕ ਜਸਵੀਰ ਦਿਉਲ ਨੇ ਕਿਹਾ ਕਿ ਸਾਡੀ ਕਮਿਊਨਿਟੀ ਨੂੰ ਅਜਿਹੇ ਅਦਾਰੇ ਦੀ ਬੇਹੱਦ ਲੋੜ ਸੀ ਜਿਸ ਨੂੰ ਲਵੀ ਗਿਦਵਾਨੀ ਅਤੇ ਉਸਦੀ ਟੀਮ ਨੇ ਪੂਰਾ ਕੀਤਾ ਹੈ । ਜਸਵੀਰ ਦਿਉਲ ਨੇ ਲਵੀ ਗਿਦਵਾਨੀ ਤੇ ਉਸਦੀ ਸਮੁੱਚੀ ਟੀਮ ਨੂੰ ਇਸ ਨਵੇਂ ਸਕਿੱਲਡ ਵੈਂਚਰ ਦੀ ਵਧਾਈ ਦਿੱਤੀ ਤੇ ਉਹਨਾਂ ਦੀ ਤਰੱਕੀ ਤੇ ਚੜ੍ਹਦੀ ਕਲ੍ਹਾ ਦੀ ਕਾਮਨਾ ਕੀਤੀ । ਲਵੀ ਗਿਦਵਾਨੀ ਨੇ ਇਸ ਮੌਕੇ ਟਰੱਸਟਡ ਪ੍ਰੋਫੈਸ਼ਨਲ ਸੈਂਟਰ ਦੀ ਸਮੁੱਚੀ ਟੀਮ ਵੱਲੋਂ ਆਏ ਮੁੱਖ ਮਹਿਮਾਨਾਂ ਅਤੇ ਸੁਰੋਰਟ ਕਰਨ ਵਾਲੇ ਸਾਰੇ ਸੱਜਣਾਂ , ਮਿੱਤਰਾਂ ਤੇ ਸੁਨੇਹੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ । ਇਸ ਮੌਕੇ ਲਵੀ ਗਿਦਵਾਨੀ ਨੇ ਟਾਈਮਜ਼ ਆਫ਼ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਵੇਂ ਅਸੀਂ ਪਹਿਲਾਂ ਵੀ ਕਮਿਊਨਿਟੀ ਨੂੰ ਵੱਖ ਵੱਖ ਸੇਵਾਵਾਂ ਜਿਵੇਂ ਰਿਹਾਇਸ਼ੀ ਮਾਰਟਗੇਜ , ਕਮਰਸ਼ੀਅਲ ਫਾਈਨਾਂਸਿੰਗ , ਇਮੀਗਰੇਸ਼ਨ , ਇੰਸ਼ੋਰੈਂਸ ਅਤੇ ਅਕਾਊਂਟਿੰਗ ਦੀਆਂ ਸੇਵਾਂਵਾਂ ਵਿੱਚ ਜਰੂਰਤਮੰਦ ਸੀਨੀਅਰ ਸਿਟੀਜ਼ਨਜ਼ , ਸਿੰਗਲ ਮਦਰਜ਼ ਅਤੇ ਲੋ ਇੰਨਕਮ ਵਾਲੇ ਪਰਿਵਾਰਾਂ ਦੀ ਟੈਕਸ ਫਾਈਲਿੰਗ ਤੇ ਅਕਾਊਂਟਸ ਦੇ ਕੰਮਾਂ ਵਿੱਚ ਕੈਂਪ ਲਗਾ ਕੇ ਮੱਦਦ ਕਰਦੇ ਰਹੇ ਹਾਂ ਉਵੇਂ ਹੀ ਅਸੀਂ ਹੁਣ ਇਸ ਵੈਂਚਰ ਹੇਠਾਂ ਵੀ ਉਹੀ ਕੈਂਪ ਲਗਾ ਕੇ ਕਮਿਊਨਿਟੀ ਦੀ ਸੇਵਾ ਕਰਦੇ ਰਹਾਂਗੇ । ਲਵੀ ਗਿਦਵਾਨੀ ਨੇ ਦੱਸਿਆ ਕਿ ਇਸ ਟਰੱਸਟਡ ਪ੍ਰੋਫੈ਼ਸ਼ਨਲ ਸੈਂਟਰ ਵਿੱਚ ਅਕਾਊਂਟਸ , ਇਮੀਗਰੇਸ਼ਨ , ਟੈਕਸ , ਰਿਹਾਇਸ਼ੀ ਮਾਰਟਗੇਜ , ਕਮਰਸ਼ੀਅਲ ਫਾਈਨਾਸਿੰਗ , ਵੀਜ਼ਾ ਸਰਵਿਸਿਜ਼ ਅਤੇ ਇੰਸ਼ੋਰੈਂਸ ਦੀਆਂ ਸਾਰੀਆਂ ਸੇਵਾਵਾਂ ਇੱਕੋ ਛੱਤ ਹੇਠਾਂ ਪ੍ਰੋਫੈਸ਼ਨਲ ਤੇ ਸਕਿੱਲਡ ਟੀਮ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ ।
Leave a Reply