ਹੜ੍ਹਾਂ ਨੂੰ ਰਾਜਨੀਤਿਕ ਮੁੱਦਾ ਨਾ ਬਣਾਇਆ ਜਾਵੇ—ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ‘ਬੰਨ੍ਹ ਬੰਨ੍ਹਣ ਦੀ ਸੰਤ ਸੀਚੇਵਾਲ ਵੱਲੋਂ ਨਿਭਾਈ ਜਾ ਰਹੀ ਭੁਮਿਕਾ ਦਾ ਸਮੁੱਚੇ ਦੇਸ਼ ਨੂੰ ਪਤਾ ਲਗੱਣਾ ਚਾਹੀਦਾ ਹੈ— ਕ੍ਰਿਕਟਰ ਭੱਜੀ

ਜਲੰਧਰ ( ਟਾਈਮਜ਼ ਬਿਓਰੋ ) ਫਿਰਕੀ ਗੇਦਬਾਜ਼ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਜਿੱਥੇ ਬੰਨ੍ਹ ਵਿੱਚ ਪਏ ਵੱਡੇ ਪਾੜ ਨੂੰ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੂਰਿਆ ਜਾ ਰਿਹਾ ਹੈ। ਧੁੱਸੀ ਬੰਨ੍ਹ ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਕੁੱਝ ਲੋਕ ਹੜ੍ਹਾਂ ਨੂੰ ਵੀ ਰਾਜਨੀਤਿਕ ਮੁੱਦਾ ਬਣਾ ਰਹੇ ਹਨ ਜਦਕਿ ਇਹ ਮੌਕਾ ਰਾਜਨੀਤੀ ਕਰਨ ਦਾ ਨਹੀ ਸਗੋਂ ਹੜ੍ਹ ਪੀੜਿਤਾਂ ਦੀ ਹਰ ਪੱਖ ਤੋਂ ਮਦੱਦ ਕਰਨ ਦਾ ਹੈ। ਉਹਨਾਂ ਆਪਣੇ ਨਾਲ ਬੈਠੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਹੜ੍ਹ ਆਉਣ ਵਾਲੀ ਰਾਤ ਵੀ ਉਹ 2 ਵਜੇ ਤੱਕ ਬੰਨ੍ਹ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ। ਜਦੋਂ ਦੋ ਥਾਵਾਂ ਤੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਤਾਂ ਉਹਨਾਂ ਬਿਨਾਂ ਦੇਰ ਕੀਤੀਆਂ ਇਹਨਾਂ ਨੂੰ ਪੂਰਨ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ।
ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਸ ਬੰਨ੍ਹ ਨੂੰ ਬੰਨ੍ਹਣ ਵਿੱਚ ਨਿਭਾਈ ਕੇਂਦਰੀ ਭੂਮਿਕਾ ਬਾਰੇ ਸਮੁੱਚੇ ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਹੈ। ਹਰਭਜਨ ਸਿੰਘ ਭੱਜੀ ਨੇ ਧੁੱਸੀ ਬੰਨ੍ਹ ਦੇ ਕਾਰਜਾਂ ਨੂੰ ਨੇਪਰੇ ਚਾੜਨ ਦਾ ਸਾਰਾ ਸਿਹਰਾ ਸੰਤ ਸੀਚੇਵਾਲ ਤੇ ਉਹਨਾਂ ਨਾਲ ਦਿਨ ਰਾਤ ਸੇਵਾ ਵਿੱਚ ਜੁਟੀ ਸੰਗਤ ਨੂੰ ਦਿੱਤਾ। ਉਹਨਾਂ ਕਿਹਾ ਕਿ ਹੜ੍ਹ ਨਾਲ ਹੋਰ ਵੀ ਬਹੁਤ ਨੁਕਸਾਨ ਹੋ ਜਾਣਾ ਸੀ ਪਰ ਸੰਤ ਸੀਚੇਵਾਲ ਨੇ ਬੰਨ੍ਹ ਤੇ ਪਹਿਰਾ ਦੇ ਕੇ ਨੁਕਸਾਨ ਹੋਣ ਤੋਂ ਬਚਾ ਲਿਆ ਹੈ । ਭੱਜੀ ਨੇ ਕਿਹਾ ਕਿ ਉਹਨਾਂ ਨੇ ਬੰਨ੍ਹ ਬੰਨਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਹੜ੍ਹਾਂ ਪੀੜਿਤਾਂ ਦੀ ਹਰ ਸੰਭਵ ਮਦੱਦ ਦਾ ਭਰੋਸਾ ਦਿੰਦਿਆ ਕ੍ਰਿਕਟਰ ਹਰਭਜਨ ਭੱਜੀ ਨੇ ਕਿਹਾ ਕਿ ਉਹ ਆਪਣੇ ਐਮ.ਪੀ ਲੈਂਡ ਫੰਡਜ਼ ਵਿੱਚੋਂ ਹੀ ਨਹੀ ਸਗੋਂ ਆਪਣੇ ਨਿੱਜੀ ਪੈਸਿਆਂ ਵਿੱਚੋਂ ਵੀ ਪੀੜਿਤ ਲੋਕਾਂ ਦੀ ਮਦੱਦ ਕਰਨ ਲਈ ਤਿਆਰ ਹਨ। ਕ੍ਰਿਕਟਰ ਹਰਭਜਨ ਭੱਜੀ ਨੇ ਅਲੋਚਨਾ ਕਰਨ ਵਾਲੇ ਆਗੂਆਂ ਤੇ ਤਿੱਖਾ ਵਾਰ ਕਰਦਿਆ ਕਿਹਾ ਕਿ ਉਸ ਸਿਰਫ ਵੀਡਿਓ ਤੇ ਫੋਟੋ ਕਰਾਉਣ ਲਈ ਹੀ ਉਹਨਾਂ ਦੀ ਅਲੋਚਨਾ ਕਰ ਰਹੇ ਹਨ ਕਿ ਪੰਜਾਬ ਡੁੱਬ ਰਿਹਾ ਹੈ ਤੇ ਭੱਜੀ ਸਵਿਟਜ਼ਰਲੈਂਡ ਵਿੱਚ ਛੁੱਟੀਆਂ ਮਨਾ ਰਿਹਾ ਹੈ। ਭੱਜੀ ਨੇ ਕਿਹਾ ਕਿ ਉਹ ਹੜ੍ਹ ਆਉਣ ਤੋਂ ਪਹਿਲਾਂ ਹੀ ਵਿਦੇਸ਼ ਗਿਆ ਹੋਇਆ ਸੀ। ਜੇਕਰ ਉਸਨੂੰ ਪਤਾ ਹੁੰਦਾ ਤਾਂ ਉਹ ਵੀ ਇੱਥੇ ਸੰਤ ਸੀਚੇਵਾਲ ਨਾਲ ਸੇਵਾ ਕਰ ਰਿਹਾ ਹੁੰਦਾ।
ਨੌਜਵਾਨਾਂ ਵੱਲੋਂ ਦਰਿਆ ਵਿੱਚ ਡੂੰਘੇ ਪਾੜ ਨੂੰ ਪੂਰਨ ਲਈ ਮਿੱਟੀ ਦੇ ਬੋਰਿਆਂ ਨਾਲ ਬਣਾਏ ਗਏ ਕਰੇਟ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਆਪਣੇ ਹਮ ਰੁਤਬਾ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟਰਾਲੀ ’ਤੇ ਚੜ੍ਹ ਕੇ ਮਿੱਟੀ ਦੇ ਬੋਰੇ ਨੌਜਵਾਨਾਂ ਨੂੰ ਚੁਕਵਾਏ। ਮਿੱਟੀ ਦੇ ਬੋਰਿਆਂ ਨਾਲ ਬਣੇ ਚਾਰ ਕਰੇਟਾਂ ਨੂੰ ਇੱਕਠਿਆ ਹੀ ਦਰਿਆ ਵਿੱਚ ਠੇਲਣ ਸਮੇਂ ਭੱਜੀ ਨੇ ਵੀ ਉਹਨਾਂ ਨਾਲ ਮਿਲਕੇ ਸੇਵਾਦਾਰਾਂ ਨੂੰ ਹੱਲਾਸ਼ੇਰੀ ਦਿੱਤੀ ।

Be the first to comment

Leave a Reply

Your email address will not be published.


*