ਮਜੀਠਾ : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬਰ ਅਤੇ ਸ਼੍ਰੀ ਦੁਰਗਿਆਣਾ ਮੰਦਰ ਅੰਮ੍ਰਿਤਸਰ ਵਿਖੇ ਇੰਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਵਾਈ ਜਹਾਜ, ਰੇਲ ਗੱਡੀ, ਬੱਸਾਂ, ਕਾਰਾਂ ਆਦਿ ਰਾਹੀ ਆਉਂਦਿਆਂ ਹਨ ਜਿਨ੍ਹਾਂ ਰਸਤਿਆਂ ਰਾਹੀ ਇਹ ਸੰਗਤਾਂ ਦਰਸ਼ਨ ਕਰਨ ਆਉਂਦਿਆਂ ਹਨ ਉਨ੍ਹਾਂ ਰਸਤਿਆਂ ਵਿੱਚ ਖੁੱਲੇ ਸ਼ਰਾਬ ਦੇ ਠੇਕੇ, ਸਿਗਰਟ ਬੀੜੀ, ਤੰਬਾਕੂ, ਪਾਨ, ਆਂਡੇ ਮੀਟ ਆਦਿ ਦੀਆਂ ਦੁਕਾਨਾਂ ਸੰਗਤਾਂ ਦੀ ਸ਼ਰਧਾ ਨੂੰ ਭਾਰੀ ਠੇਸ ਪਹੰਚਾਉਂਦੀਆਂ ਹਨ। ਇਸ ਸਬੰਧੀ ਸਾਂਝੇ ਤੌਰ ਤੇ ਗਲਬਾਤ ਕਰਦਿਆਂ ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਅਤੇ ਕਾਰਸੇਵਾ ਖਡੂਰ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਨਿਰਮਲ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਪਿਛਲੇ ਕਰੀਬ 13 ਸਾਲ ਤੋ ਲਗਾਤਾਰ ਹਰ ਸਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਜੀ ਨੂੰ ਮੰਗ ਪੱਤਰ ਦਿੱਤੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਸਾਹਿਬਾਨ ਵੱਖ ਵੱਖ ਸਮੇ ਤੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ ਪਰ ਕਿਸੇ ਨੇ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾਂ ਇਨ੍ਹਾਂ ਰਸਤਿਆਂ ਤੋ ਸ਼ਰਾਬ ਦੇ ਠੇਕੇ, ਪਾਨ ਬੀੜੀ, ਤੰਬਾਕੂ, ਸਿਗਰਟ ਦੀਆਂ ਦੁਕਾਨਾਂ ਬੰਦ ਨਹੀ ਕਰਵਾ ਸਕੇ। ਉਕਤ ਆਗੂਆਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਜਿਲ੍ਰਾ ਪ੍ਰਸ਼ਾਸ਼ਨ ਪਾਸੋ ਮੰਗ ਕੀਤੀ ਕਿ 31 ਮਾਰਚ 2023 ਨੂੰ ਇੰਨ੍ਹਾਂ ਸ਼ਰਾਬ ਦੇ ਠੇਕਿਆਂ ਦੇ ਲਾਇਸੰਸਾਂ ਦੀ ਮਿਆਦ ਮੁੱਕਣ ਵਾਲੀ ਹੈ ਇਸ ਵਾਰ ਨ੍ਰਾਂ ਰਸਤਿਆਂ ਵਿੱਚ ਆਉਂਦੇ ਸ਼ਰਾਬ ਦੇ ਠੇਕਿਆ ਦੇ ਲਾਇਸੰਸ ਰਿਨਿਊਨਾਂ ਕੀਤੇ ਜਾਣ ਅਤੇ ਪਾਨ ਬੀੜੀ, ਤੰਬਾਕੂ ਅਤੇ ਗਿਰੇਟ ਦੀਆਂ ਦੁਕਾਨਾਂ ਪੱਕੇ ਤੋਰ ਤੇ ਬੰਦ ਕਰਾਇਆ ਜਾਣ ਤਾਂ ਕਿ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਨਾਂ ਪਹੁੰਚੇ ।
ਆਗੁਆਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਵਾਲੇ ਸ਼ਰਾਬ ਦੇ ਠੇਕੇ ਅਤੇ ਦੂਸਰੀਆਂ ਦੁਕਾਨਾਂ ਬੰਦ ਨਾਂ ਕਰਾਈਆਂ ਤਾ ਚੌਕ ਮਹਾਂ ਸਿੰਘ, ਹਾਲ ਗੇਟ ਅਤੇ ਥਾਣਾ ਬੀ ਡਵੀਜਨ ਕਹੀਆ ਵਾਲਾ ਬਾਜ਼ਾਰ ਵਿੱਚ ਪਵਿੱਤਰਤਾ ਦੀ ਬਹਾਲੀ ਲਈ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਉਕਤ ਤੋ ਇਲਾਵਾ ਬਾਬਾ ਬਿਸ਼ਨ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ ਤਲਵੰਡੀ ਰਾਮਾ ਭਾਈ, ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।
Leave a Reply