ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦਾ ਐਡਮੰਟਨ ਅਸੈਂਬਲੀ ਵਿੱਚ ਹੋਇਆ ਸਨਮਾਨ

ਕੈਲਗਰੀ ਤੋਂ ਵਿਧਾਇਕ ਪਰਮੀਤ ਸਿਂਘ ਬੋਪਾਰਾਏ ਨੇ ਅਲ਼ਬਰਟਾ ਲੈਜਿਸਲੇਟਿਵ ਅਸੈਂਬਲੀ ਸਨਮਾਨ ਕੀਤਾ ਭੇਂਟ

ਐਡਮੰਟਨ (ਟਾਈਮਜ਼ ਬਿਓਰੋ ) ਰਾੜਾ ਸਾਹਿਬ ਸੰਪਰਦਾ ਨਾਲ ਸੰਬੰਧਿਤ ਗੁਰਦੁਆਰਾ ਰਤਵਾੜਾ ਸਾਹਿਬ ਨੇੜੇ ਨਿਊ ਚੰਡੀਗੜ੍ਹ ਮੁੱਲਾਂਪੁਰ ਗਰੀਬ ਦਾਸ ਦੇ ਮੁਖੀ ਅਤੇ ਗੁਰਮਤਿ ਰੂਹਾਨੀ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਦੇ ਚੇਅਰਮੈਨ ਸ੍ਰੀਮਾਨ ਸੰਤ ਬਾਬਾ ਲਖਵੀਰ ਸਿੰਘ ਜੀ ਦਾ ਐਡਮੰਟਨ ਵਿੱਚ ਸੰਗਤ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ । ਕੈਲਗਰੀ ਤੋਂ ਹਲਕਾ ਫਾਲਕਨ ਰਿਜ਼ ਤੋਂ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਵੱਲੋਂ ਸੰਤ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦਾ ਅਲ਼ਬਰਟਾ ਲੈਜਿਸਲੇਟਿਵ ਸਨਮਾਨ ਚਿੰਨ੍ਹ ਨਾਲ ਉਹਨਾਂ ਨੂੰ ਅਲ਼ਬਰਟਾ ਅਸੈਂਬਲੀ , ਐਡਮੰਟਨ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਅਲਬਰਟਾ ਅਸੈਂਬਲੀ ਸੰਬੰਧੀ ਮੁੱਢਲੀ ਜਾਣਕਾਰੀ ਦਿੱਤੀ । ਇਸ ਮੌਕੇ ਤੇ ਟਾਈਮਜ਼ ਏਸ਼ੀਆ ਦੇ ਚੀਫ਼ ਐਡੀਟਰ ਦੀਪਕ ਸੋਂਧੀ ਨੇ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਨਾਲ ਖਾਸ ਗੱਲਬਾਤ ਕੀਤੀ । ਟਾਈਮਜ਼ ਆਫ਼ ਏਸ਼ੀਆ ਨਾਲ ਗੱਲਬਾਤ ਕਰਦਿਆਂ ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਕਿਹਾ ਕਿ ਗੁਰਮਤਿ ਰੂਹਾਨੀ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਵਿੱਦਿਆ ਦੇ ਖੇਤਰ ਵਿੱਚ ਆਪਣੇ ਇਲਾਕੇ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ । ਟਰੱਸਟ ਵੱਲੋਂ ਦੋ ਸਕੂਲ , ਨਰਸਿੰਗ ਕਾਲਜ , ਬੀ ਐੱਡ ਕਾਲਜ ਅਤੇ ਬਜ਼ੁਰਗਾਂ ਦੀ ਸੇਵਾ ਲਈ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ । ਦੇਸ਼ ਵਿਦੇਸ਼ ਵਿੱਚ ਸਿੱਖੀ ਤੇ ਪੰਜਾਬੀ ਬੋਲੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ । ਗੁਰੂ ਘਰ ਅਤੇ ਗੁਰਸਿੱਖੀ ਨਾਲ ਜੋੜਨ ਲਈ ਨੌਜਵਾਨ ਬੱਚਿਆਂ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ । ਟਰੱਸਟ ਵੱਲੋਂ ਸਮੇਂ ਸਮੇਂ ਤੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਹਰ ਢੰਗ ਨਾਲ ਕੀਤੀ ਜਾਂਦੀ ਹੈ । ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਲਿਆਂ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਤੇ ਗੁਰਸਿੱਖ ਨੌਜਵਾਨਾਂ ਵੱਲੋਂ ਉੱਚ ਪਦਵੀਆਂ ਹਾਸਿਲ ਕਰਨ ਅਤੇ ਸਿਆਸਤ ਵਿੱਚ ਸਿਆਸੀ ਰੁਤਬੇ ਹਾਸਿਲ ਕਰਨ ਲਈ ਸਮੂਹ ਸਿੱਖ ਜਗਤ ਨੂੰ ਵਧਾਈਆਂ ਦਿੱਤੀਆਂ ਹਨ । ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਕਿਹਾ ਉਹਨਾਂ ਦੀ ਡਿਊਟੀ ਵਾਹਿਗੁਰੂ ਨੇ ਸ਼ਬਦ ਗੁਰੂ ਦੇ ਪ੍ਰਚਾਰ ਕਰਨ ਤੇ ਲਗਾਈ ਹੈ ਸੋ ਉਹ ਸ਼ਬਦ ਗੁਰੂ ਦੇ ਪ੍ਰਚਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਉਣ ਲਈ ਆਪਣੇ ਆਖ਼ਰੀ ਸਵਾਸਾਂ ਤੱਕ ਗੁਰੂ ਦੀ ਸੇਵਾ ਕਰਦੇ ਰਹਿਣਗੇ । ਇਸ ਮੌਕੇ ਉਹਨਾਂ ਦੇ ਨਾਲ ਅਸੈਂਬਲੀ ਸਨਮਾਨ ਦੌਰਾਨ ਭਾਈ ਗੁਰਜੀਤ ਸਿੰਘ ਦਿਓਗਣ , ਭਾਈ ਕੁਲਬੀਰ ਸਿੰਘ , ਭਾਈ ਮਨਜੀਤ ਸਿੰਘ , ਭਾਈ ਜੋਗਿੰਦਰ ਸਿੰਘ , ਭਾਈ ਮਨਮੋਹਣ ਸਿੰਘ , ਭਾਈ ਤਰਨਜੀਤ ਸਿੰਘ , ਭਾਈ ਮਨਪ੍ਰੀਤ ਸਿੰਘ ਅਤੇ ਭਾਈ ਬੂਟਾ ਸਿੰਘ ਕੈਲਗਰੀ ਵੀ ਮੌਜੂਦ ਸਨ ।

Be the first to comment

Leave a Reply

Your email address will not be published.


*