ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਤੋਂ ਪਹਿਲਾਂ ਸਾਵਧਾਨ ! ਭਾਰਤ ਬਾਇਓਟੈਕ ਨੇ ਜਾਰੀ ਕੀਤਾ ਬਿਆਨ

ਨਵੀਂ ਦਿੱਲੀ : ਜੇਕਰ ਤੁਸੀਂ ਆਪਣੇ 15 ਤੋਂ 18 ਸਾਲ ਦੇ ਬੱਚੇ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਦਿਵਾਉਣ ਜਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਨੂੰ ਅਲਰਟ ਕਰਨ ਜਾ ਰਹੀ ਹੈ। ਦਰਅਸਲ ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਨੂੰ ਬੱਚਿਆਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਭਾਰਤ ਬਾਇਓਟੈਕ ਦਾ ਇੱਕ ਬਿਆਨ ਆਇਆ ਹੈ ਕਿ ਬੱਚਿਆਂ ਨੂੰ ਕੋਵੈਕਸੀਨ ਤੋਂ ਇਲਾਵਾ ਹੋਰ ਟੀਕਿਆਂ ਦੀ ਡੋਜ਼ ਦੇਣ ਦੀਆਂ ਕਈ ਰਿਪੋਰਟਾਂ ਆਈਆਂ ਹਨ। ਭਾਰਤ ਬਾਇਓਟੈੱਕ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਕਈ ਰਿਪੋਰਟਾਂ ਮਿਲ ਰਹੀਆਂ ਹਨ ਕਿ 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸੀਨ ਤੋਂ ਇਲਾਵਾ ਹੋਰ ਕੋਵਿਡ-19 ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ। ਭਾਰਤ ਬਾਇਓਟੈਕ ਨੇ ਸਿਹਤ ਸੰਭਾਲ ਮੁਲਾਜ਼ਮਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਿਰਫ ਕੋਵੈਕਸੀਨ ਵੈਕਸੀਨ ਹੀ ਉਸ ਖਾਸ ਉਮਰ ਵਰਗ ਨੂੰ ਦਿੱਤੀ ਜਾਵੇ।

ਭਾਰਤ ਬਾਇਓਟੈੱਕ ਨੇ ਇੱਕ ਟਵਿੱਟਰ ਪੋਸਟ ‘ਚ ਕਿਹਾ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਇੱਕੋ ਇੱਕ ਪ੍ਰਵਾਨਿਤ ਕੋਵਿਡ-19 ਜੈਬ ਹੈ, ਜੋ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਕੰਪਨੀ ਨੇ ਕਿਹਾ, “ਸਾਨੂੰ 15-18 ਸਾਲ ਦੀ ਉਮਰ ਵਰਗ ਨੂੰ ਅਣ-ਮਨਜ਼ੂਰਸ਼ੁਦਾ COVID-19 ਟੀਕਿਆਂ ਦੀਆਂ ਕਈ ਵਾਧੂ ਰਿਪੋਰਟਾਂ ਮਿਲੀਆਂ ਹਨ।’

ਇੱਕ ਬਿਆਨ ਵਿੱਚ ਕੰਪਨੀ ਨੇ ਦੱਸਿਆ ਕਿ ਟੀਕਾਕਰਨ ਤੋਂ ਬਾਅਦ ਦੀਆਂ ਸਾਰੀਆਂ ਪ੍ਰਤੀਕੂਲ ਘਟਨਾਵਾਂ ਦੀ ਰਿਪੋਰਟ ਸਿਹਤ ਮੰਤਰਾਲੇ ਅਤੇ ਏਈਐਫਆਈ (ਪੋਸਟ-ਇਮਿਊਨ ਐਡਵਰਸ ਈਵੈਂਟ) ਕੇਂਦਰਾਂ ਨੂੰ ਦਿੱਤੀ ਜਾਂਦੀ ਹੈ। ਭਾਰਤ ਬਾਇਓਟੈਕ ਕੋਲ AEFIs ਨੂੰ ਹਾਸਲ ਕਰਨ ਤੇ ਟੈਸਟ ਕਰਨ ਲਈ ਵਿਆਪਕ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਵੀ ਹੈ।

ਕੋਵੈਕਸੀਨ ਨੂੰ 2-18 ਸਾਲ ਦੀ ਉਮਰ ਦੇ ਸਮੂਹ ‘ਚ ਸੁਰੱਖਿਆ ਤੇ ਪ੍ਰਤੀ ਰੱਖਿਆ ਸਮਰੱਥਾ ਲਈ ਸੰਪੂਰਨ ਕਲਿਨੀਕਲ ਅਜ਼ਮਾਇਸ਼ ਮੁਲਾਂਕਣ ਦੇ ਅਧਾਰ ‘ਤੇ ਪ੍ਰਵਾਨਗੀ ਪ੍ਰਾਪਤ ਹੋਈ। ਵਰਤਮਾਨ ‘ਚ ਇਹ ਭਾਰਤ ‘ਚ ਬੱਚਿਆਂ ਲਈ ਪ੍ਰਵਾਨਿਤ ਕੋਵਿਡ-19 ਵੈਕਸੀਨ ਹੈ। ਦੇਸ਼ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ।

Be the first to comment

Leave a Reply

Your email address will not be published.


*