ਬਾਇਡਨ ਨੇ ਦੋ ਪ੍ਰਮੁੱਖ ਭਾਰਤੀ ਅਮਰੀਕੀ ਡਾਕਟਰਾਂ ਨੂੰ ਦਿੱਤੀ ਅਹਿਮ ਭੂਮਿਕਾ, ਜਾਣੋ ਕੌਣ ਹਨ ਇਹ

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਮਸ਼ਹੂਰ ਅਮਰੀਕੀ ਡਾਕਟਰ ਤੇ ਇਕ ਸਰਜਨ ਨੂੰ ਆਪਣੇ ਪ੍ਰਸ਼ਾਸਨ ਨੇ ਅਹਿਮ ਭੂਮਿਕਾਵਾਂ ਲਈ ਨਿਯੁਕਤ ਕੀਤਾ ਹੈ। ਵੈਸਟ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾ. ਰਾਹੁਲ ਗੁਪਤਾ ਨੂੰ ਮੰਗਲਵਾਰ ਨੂੰ ‘ਨੈਸ਼ਨਲ ਡਰੱਗ ਕੰਟਰੋਲ ਪਾਲਿਸੀ’ ਦੇ ਦਫ਼ਤਰ ਦੇ ਅਗਲੇ ਡਾਇਰੈਕਟਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਉੱਥੇ ਸਰਜਨ ਤੇ ਮਸ਼ਹੂਰ ਲੇਖਕ ਅਤੁਲ ਗਵਾਂਡੇ ਨੂੰ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡੈਵਲਪਮੈਂਟ ਦੇ ਬਿਊਰੋ ਆਫ ਹੈਲਥ ਦੇ ਅਸਿਸਟੈਂਟ ਐਡਮਿਨਿਸਟ੍ਰੇਟਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ।

ਗੁਪਤਾ ਪਿਛਲੇ 25 ਸਾਲਾਂ ਤੋਂ ਮੁੱਢਲਾ ਇਲਾਜ ਕਰ ਰਹੇ ਹਨ। ਉਹ ਵੈਸਟ ਵਰਜੀਨੀਆ ਦੇ ਦੋ ਗਵਰਨਰਾਂ ਅਧੀਨ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਸਿਹਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਬਤੌਰ ਅਮਰੀਕਾ ਦੇ ਮੁੱਖ ਸਿਹਤ ਅਧਿਕਾਰੀ ਉਨ੍ਹਾਂ ‘ਓਪੀਆਡ’ ਸੰਕਟ ਦਾ ਪ੍ਰਭਾਵਸ਼ਾਲੀ ਇਲਾਜ ਕੀਤਾ ਹੈ। ਓਪੀਆਡ ਮਾਰਫੀਨ ਵਰਗਾ ਤੱਤ ਸਮੂਹ ਹੈ ਜਿਹਡ਼ਾ ਤੰਤਰਿਕਾ ਤੰਤਰ ਨਾਲ ਜੁਡ਼ੀਆਂ ਸਮੱਸਿਆਵਾਂ ਦੂਰ ਕਰਨ ’ਚ ਕੰਮ ਆਉਂਦਾ ਹੈ। ਗੁਪਤਾ ਨੇ ਜਿਕਾ ਦੀ ਕਾਰਜਯੋਜਨਾ ਨੂੰ ਵਿਕਸਤ ਕਰਨ ਤੇ ਇਸ ਨਾਲ ਨਿਪਟਣ ਦੀਆਂ ਤਿਆਰੀਆਂ ’ਚ ਖਾਸ ਯੋਗਦਾਨ ਦਿੱਤਾ ਹੈ। ਉਨ੍ਹਾਂ ਇਹ ਸ਼ਾਨਦਾਰ ਕੰਮ ਇਬੋਲਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੌਰਾਨ ਕੀਤੇ ਸਨ। ਉਹ ਕਈ ਜਥੇਬੰਦੀਆਂ ਦੇ ਸਲਾਹਕਾਰ ਵੀ ਹਨ ਤੇ ਲੋਕ ਸਿਹਤ ਨੀਤੀ ਨੂੰ ਲੈ ਕੇ ਉਨ੍ਹਾਂ ਸਥਾਨਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਕਾਰਜ ਯੋਜਨਾਵਾਂ ਬਣਾਈਆਂ ਹਨ। 21 ਸਾਲਾਂ ਦੀ ਉਮਰ ’ਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਮੈਡੀਕਲ ਦੀ ਪਡ਼੍ਹਾਈ ਪੂਰੀ ਕੀਤੀ। ਉੱਥੇ, 55 ਸਾਲਾ ਗਵਾਂਡੇ ਨੇ ਨਿਊਯਾਰਕ ਟਾਈਮਜ਼ ਦੀ ਬੈਸਟ ਸੈਲਰ ਐਲਾਨੀਆਂ ਚਾਰ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਕਿਤਾਬਾਂ ਦੇ ਨਾਂ – ਕੰਪਲੀਸ਼ਨਸ, ਬੈਟਰ, ਦ ਚੈਕਲਿਸਟ ਮੈਨੀਫੈਸਟੋ ਤੇ ਬੀਇੰਗ ਮਾਰਟਲ ਹਨ। ਗਵਾਂਡੇ ਨੇ ਆਪਣੇ ਟਵੀਟ ’ਚ ਕਿਹਾ ਕਿ ਉਹ ਯੂਐੱਸਏਆਈਡੀ ’ਚ ਨਾਮਜ਼ਦ ਹੋਣ ਲਈ ਧੰਨਵਾਦੀ ਹਾਂ।

Be the first to comment

Leave a Reply

Your email address will not be published.


*