ਪੰਜਾਬ ‘ਚ Lockdown ‘ਤੇ ਫ਼ੈਸਲਾ ਅੱਜ ਸੰਭਵ, ਮਿਲ ਸਕਦੀ ਹੈ ਕਈ ਪਾਬੰਦੀਆਂ ‘ਤੇ ਛੋਟ

ਚੰਡੀਗੜ੍ਹ : ਪੰਜਾਬ ‘ਚ ਲਾਕਡਾਊਨ ਦੀ ਮਿਆਦ ਕੱਲ਼੍ਹ ਖ਼ਤਮ ਹੋ ਰਹੀ ਹੈ। ਅਜਿਹੇ ਵਿਚ ਸੂਬਾ ਸਰਕਾਰ ਲਾਕਡਾਊਨ ਵਧਾਉਣ ਜਾਂ ਕੁਝ ਹੋਰ ਰਿਆਇਤਾਂ ਦੇਣ ਸਬੰਧੀ ਅ4ਜ ਫ਼ੈਸਲਾ ਲੈ ਸਕਦੀ ਹੈ। ਪਿਛਲੀ ਵਾਰ 7 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਘੱਟ ਰਹੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਪਾਬੰਦੀਆਂ ਹਟਾ ਲਈਆਂ ਸਨ। ਨਾਲ ਹੀ ਸ਼ਨਿਚਰਵਾਰ ਦਾ ਲਾਕਡਾਊਨ ਵੀ ਖ਼ਤਮ ਕਰ ਦਿੱਤਾ ਗਿਆ ਸੀ। ਉਮੀਦ ਹੈ ਕਿ ਹੁਣ ਦੁਕਾਨਾਂ ਖੋਲ੍ਹਣ ਦੇ ਸਮੇਂ ‘ਚ ਪਰਿਵਰਤਨ ਹੋ ਸਕਦਾ ਹੈ। ਦੁਕਾਨਦਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।

ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਕ ਹਫ਼ਤਾ ਪਹਿਲਾਂ ਕਿਹਾ ਸੀ ਕਿ ਜੇਕਰ ਇਨਫੈਕਸ਼ਨ ਦਰ ਵਿਚ ਗਿਰਾਵਟ ਜਾਰੀ ਰਹੀ ਤਾਂ ਇਕ ਹਫ਼ਤੇ ਬਾਅਦ ਜਿਮ ਤੇ ਰੈਸਟੋਰੈਂਟ 50 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਪੰਜਾਬ ‘ਚ ਹੁਣ ਰੁਕਦੀ ਨਜ਼ਰ ਆ ਰਹੀ ਹੈ। ਐਤਵਾਰ ਨੂੰ ਇਨਫੈਕਸ਼ਨ ਦਰ ਦੋ ਫ਼ੀਸਦ ਤੋਂ ਹੇਠਾਂ ਆ ਗਈ ਤੇ 1.78 ਫ਼ੀਸਦ ਦਰਜ ਕੀਤੀ ਗਈ। ਉੱਥੇ ਹੀ ਮੌਤ ਦੇ ਅੰਕੜਿਆਂ ‘ਚ ਵੀ ਕਮੀ ਆਈ ਹੈ। ਐਤਵਾਰ ਨੂੰ ਇਨਫੈਕਸ਼ਨ ਦੇ 958 ਨਵੇਂ ਮਰੀਜ਼ ਮਿਲੇ ਤਾਂ 49 ਲੋਕਾਂ ਦੀ ਮੌਤ ਹੋਈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 15,562 ਹੋ ਗਿਆ ਹੈ।

ਪਿਛਲੀ ਵਾਰ ਮਿਲੀਆਂ ਸਨ ਇਹ ਛੋਟਾਂ

  • ਰਾਤ ਦਾ ਕਰਫ਼ਿਊ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤਕ
  • ਦੁਕਾਨਾਂ ਖੋਲ੍ਹਣ ਦਾ ਸਮਾਂ ਸ਼ਾਮ 6 ਵਜੇ ਤਕ
  • ਨਿੱਜੀ ਦਫ਼ਤਰਾਂ ‘ਚ 50 ਫ਼ੀਸਦ ਸਟਾਫ ਨੂੰ ਇਜਾਜ਼ਤ
  • ਵਿਆਹ, ਸੰਸਕਾਰ ਤੇ ਰੈਲੀਆਂ ‘ਚ 20 ਲੋਕਾਂ ਨੂੰ ਜਾਣ ਦੀ ਇਜਾਜ਼ਤ
  • ਸਰੀਰਕ ਦੂਰੀ, ਕੋਰੋਨਾ ਨਿਯਮਾਂ ਦੀ ਪਾਲਣਾ ਦੇ ਨਾਲ ਹੋ ਸਕਣਗੀਆਂ ਭਰਤੀ ਪ੍ਰੀਖਿਆਵਾਂ
  • ਡੀਸੀ ਸਥਾਨਕ ਹਾਲਾਤ ਅਨੁਸਾਰ ਗ਼ੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਲੈ ਸਕਣਗੇ।
  • ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਸਿਖਲਾਈ ਦੀ ਮਨਜ਼ੂਰੀ

Be the first to comment

Leave a Reply

Your email address will not be published.


*