ਪੰਜਾਬ ‘ਚ ਕੋਰੋਨਾ ਲਾਗ ਦੀ ਦਰ ਪਹਿਲਾਂ ਨਾਲੋਂ ਘਟੀ,

ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਪਹਿਲਾਂ ਨਾਲੋਂ ਘੱਟ ਰਿਹਾ ਹੈ। ਐਤਵਾਰ ਨੂੰ ਕੋਰੋਨਾ ਲਾਗ ਦਰ ਦੋ ਫ਼ੀਸਦ ਤੋਂ ਹੇਠਾਂ ਆਈ ਹੈ ਅਤੇ 1.78 ਫ਼ੀਸਦ ਦਰਜ ਕੀਤੀ ਗਈ, ਉਥੇ ਮੌਤ ਦੇ ਅੰਕੜਿਆਂ ਵਿਚ ਕਮੀ ਆਈ ਹੈ। ਐਤਵਾਰ ਨੂੰ ਲਾਗ ਦੇ 958 ਨਵੇਂ ਮਰੀਜ਼ ਮਿਲੇ ਹਨ ਪਰ 49 ਕੋਰੋਨਾ ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ ਹੈ। ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਮੌਤ ਦਾ ਅੰਕੜਾ 15562 ਤਕ ਪੁੱਜ ਗਿਆ ਹੈ।

ਸਿਹਤ ਵਿਭਾਗ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਦੋ ਜ਼ਿਲ੍ਹਿਆਂ ਵਿਚ ਨਵੇਂ ਮਾਮਲਿਆਂ ਦੀ ਗਿਣਤੀ 100 ਤੋਂ ਵੱਧ ਰਹੀ। ਲੁਧਿਆਣਾ ਵਿਚ 112 ਅਤੇ ਜਲੰਧਰ 106 ਨਵੇਂ ਮਰੀਜ਼ ਮਿਲੇ ਹਨ। ਉਥੇ ਬਰਨਾਲਾ ਵਿਚ ਸਭ ਤੋਂ ਘੱਟ 8 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸੂਬੇ ਵਿਚ ਸਰਗਰਮ ਮਾਮਲੇ ਘੱਟ ਕੇ 12981 ਰਹਿ ਗਏ ਹਨ। ਇਨ੍ਹਾਂ ਵਿੱਚੋਂ 191 ਮਰੀਜ਼ ਵੈਂਟੀਲੇਟਰ ਤੇ 2567 ਜਣੇ ਆਕਸੀਜਨ ਸਪੋਰਟ ’ਤੇ ਹਨ। ਸੂਬੇ ਵਿਚ ਹੁਣ ਤਕ 587903 ਵਿਅਕਤੀਆਂ ਨੂੰ ਕੋਰੋਨਾ ਹੋਇਆ, ਇਨ੍ਹਾਂ ਵਿੱਚੋਂ 559360 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ।

Be the first to comment

Leave a Reply

Your email address will not be published.


*