ਪ੍ਰਧਾਨਮੰਤਰੀ ਨਾਲ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੀ ਬੈਠਕ ਅੱਜ, ਕੋਵਿਡ -19 ਦੀਆਂ ਸਥਿਤੀਆਂ ਨੂੰ ਲੈਕੇ ਹੋਵੇਗੀ ਚਰਚਾ

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਕੋਵਿਡ-19 ਦੇ ਚਲਦਿਆਂ ਅੱਜ ਸ਼ਾਮ 4:30 ਵਜੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੋਰੋਨਾ ਕਾਰਨ ਪੈਦਾ ਹੋਈਆਂ ਸਥਿਤੀਆਂ ਬਾਰੇ ਚਰਚਾ ਕਰਨਗੇ।

ਪੀਐੱਮ ਮੋਦੀ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ 11 ਸਰਕਾਰੀ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਆਉਣ ਵਾਲਾ ਸਮਾਂ ਉਸ ਸਮਾਜ ਦਾ ਹੋਵੇਗਾ ਜੋ ਸਿਹਤ ਸੇਵਾਵਾਂ ’ਤੇ ਨਿਵੇਸ਼ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨੇ ਸਿਹਤ ਦੇ ਖੇਤਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ।

ਸਿਹਤ ਦੇ ਖੇਤਰ ’ਚ ਕਾਫ਼ੀ ਸੁਧਾਰ ਕੀਤੇ

ਮੈਡੀਕਲ ਖੇਤਰ ਦੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ ’ਚ ਪ੍ਰਧਾਨਮੰਤਰੀ ਨੇ ਕਿਹਾ,‘ ਭਾਰਤ ਸਰਕਾਰ ਨੇ ਸਿਹਤ ਸੰਬੰਧੀ ਕਾਫ਼ੀ ਸੁਧਾਰ ਕੀਤਾ ਹੈ, ਮਹਾਂਮਾਰੀ ਤੋਂ ਸਿੱਖਿਆ ਲੈਂਦੇ ਹੋਏ ਦੇਸ਼ਵਾਸੀਆਂ ਲਈ ਗੁਣਵਤਾ ਭਰਪੂਰ ਸਿਹਤ ਸੇਵਾਵਾਂ ਦੇਣ ’ਤੇ ਕੰਮ ਕਰ ਰਹੀ ਹੈ। ਕਾਲਜਾਂ ’ਚ ਮੈਡੀਕਲ ਦੀਆਂ ਕੁੱਲ 1450 ਸੀਟਾਂ ਹੋਣਗੀਆਂ।

ਟੀਕਾਕਰਣ ਅਭਿਆਨ ’ਚ ਵੀ ਪ੍ਰਾਪਤੀ

ਪੀਐੱਮ ਮੋਦੀ ਨੇ ਕਿਹਾ ਕਿ ਟੀਕਾਕਰਣ ਅਭਿਆਨ ’ਚ ਵੀ ਭਾਰਤ ਦੱਸਣਯੋਗ ਪ੍ਰਾਪਤੀ ਕਰ ਰਿਹਾ ਹੈ। ਪੀਐੱਮ ਨੇ 15-18 ਸਾਲ ਦੇ ਅੱਲੜਾਂ ਤੇ ਬੂਸਟਰ ਡੋਜ਼ ਦਾ ਵੀ ਜ਼ਿਕਰ ਕੀਤਾ।

ਸਿਹਤ ਢਾਂਚੇ ਨੂੰ ਤਿਆਰ ਕਰਨ ਦੇ ਦਿੱਤੇ ਸੀ ਨਿਰਦੇਸ਼

ਪਿਛਲੀ ਬੈਠਕ ’ਚ ਪ੍ਰਧਾਨਮੰਤਰੀ ਨੇ ਜ਼ਿਲ੍ਹਾ ਪੱਧਰਾਂ ’ਚੇ ਸਿਹਕ ਢਾਂਚਿਆਂਨੂੰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸੀ। ਨਾਲ ਹੀ ਬੂਸਟਰ ਡੋਜ਼ ਨੂੰ ਲਗਾਉਣ ਦੇ ਅਭਿਆਨ ਨੂੰ ਮਿਸ਼ਨ ਮੋਡ ’ਤੇ ਲਾਗੂ ਕਰਨ ਲਈ ਕਿਹਾ ਸੀ ਤੇ ਹਾਲਾਤਾਂ ਦਾ ਮੁੜ ਜਾਇਜ਼ਾ ਲੈਣ ਲਈ ਜਲਦੀ ਹੀ ਬੈਠਕ ਕਰਨ ਦੀ ਗੱਲ ਵੀ ਆਖੀ ਗਈ ਸੀ।

ਪੀਐੱਮ ਮੋਦੀ ਨੇ ਅੱਲੜ੍ਹਾਂ ਦੇ ਟੀਕਾਕਰਣ ਨੂੰ ਵੀ ਮਿਸ਼ਨ ਮੋਡ ’ਤੇ ਜਲਦ ਤੋਂ ਜਲਦ ਪੂਰਾ ਕਰਨ ਨੂੰ ਕਿਹਾ ਸੀ। ਨਾਲ ਹੀ ਜਾਂਚ, ਟੀਕਾਕਰਣ ਤੇ ਦਵਾਈ ਦੇ ਖੇਤਰ ’ਚ ਨਿਰੰਤਰ ਸੋਧ ਕਰਨ ਦੀ ਜ਼ਰੂਰਤ ਦੱਸੀ ਸੀ। ਮਹਾਂਮਾਰੀ ਦੇ ਵਿਚਕਾਰ ਆਮ ਬਿਮਾਰੀਆਂ ਦੇ ਇਲਾਜ ਵੱਲ ਧਿਆਨ ਦੇਣ ਦੀ ਜ਼ਰੂਰਤ ਨੂੰ ਦੱਸਦੇ ਹੋਏ ਇਸ ਦੀ ਰੋਕਥਾਮ ’ਤੇ ਵੀ ਜ਼ੋਰ ਦਿੱਤਾ ਸੀ।

 

Be the first to comment

Leave a Reply

Your email address will not be published.


*