ਪੋਸਟ-ਸੈਕੰਡਰੀ ਸਿੱਖਿਆ ਨੂੰ ਹੋਰ ਕਿਫ਼ਾਇਤੀ ਬਣਾਉਣਾ

16 ਫਰਵਰੀ, 2023(ਐਡਮੰਟਨ) : ਅਲਬਰਟਾ ਦੀ ਸਰਕਾਰ ਖਰੀਦਣ ਦੀ ਸਮਰੱਥਾ ਵਿੱਚ ਸੁਧਾਰ ਕਰਨ, ਮਹਿੰਗਾਈ ਨੂੰ ਹੱਲ ਕਰਨ ਅਤੇ ਅਲਬਰਟਾ ਦੇ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਟਿਊਸ਼ਨ ਨੂੰ ਵਧੇਰੇ ਸਥਿਰ ਅਤੇ ਅਨੁਮਾਨਯੋਗ ਬਣਾਉਣ ਲਈ ਕੰਮ ਕਰ ਰਹੀ ਹੈ।
ਅਲਬਰਟਾ ਦੀ ਅਰਥ-ਵਿਵਸਥਾ ਮਜ਼ਬੂਤੀ ਨਾਲ ਠੀਕ ਹੋ ਗਈ ਹੈ ਪਰ ਵਿਦਿਆਰਥੀ ਰਹਿਣ-ਸਹਿਣ ਦੀ ਵਧੀ ਹੋਈ ਲਾਗਤ ਦਾ ਸਾਹਮਣਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਅਲਬਰਟਾ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੋਸਟ-ਸੈਕੰਡਰੀ ਸਿੱਖਿਆ ਸਾਰੇ ਅਲਬਰਟਾ ਵਾਸੀਆਂ ਲਈ ਪਹੁੰਚਯੋਗ ਅਤੇ ਕਿਫ਼ਾਇਤੀ ਰਹੇ। ਇਹੀ ਕਾਰਨ ਹੈ ਕਿ ਐਡਵਾਂਸਡ ਐਜੂਕੇਸ਼ਨ ਪੋਸਟ-ਸੈਕੰਡਰੀ ਵਿਦਿਆਰਥੀਆਂ ਨੂੰ ਨਵੀਂ, ਟੀਚਾਬੱਧ ਕਿਫ਼ਾਇਤ ਸਹਾਇਤਾਵਾਂ ਪ੍ਰਦਾਨ ਕਰ ਰਹੀ ਹੈ।
ਬਜਟ 2023 ਦੇ ਹਿੱਸੇ ਵਜੋਂ, ਸਰਕਾਰ ਦੀ ਹੇਠਾਂ ਦਿੱਤੇ ਤਰੀਕਿਆਂ ਦੁਆਰਾ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਖਰੀਦਣ ਦੀ ਸਮਰੱਥਾ ਵਿੱਚ ਸੁਧਾਰ ਕਰਨ ਦੀ ਯੋਜਨਾ ਹੈ:
o 2024-25 ਵਿੱਚ ਕਿਸੇ ਸੰਸਥਾ ਵਿੱਚ ਅਤੇ ਭਵਿੱਖ ਦੇ ਅਕਾਦਮਿਕ ਸਾਲਾਂ ਲਈ ਘਰੇਲੂ ਟਿਊਸ਼ਨ ਵਿੱਚ ਵਾਧੇ ‘ਤੇ ਦੋ ਪ੍ਰਤਿਸ਼ਤ ਦੀ ਸੀਮਾ ਲਗਾਉਣੀ।
o ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ ਦਰਾਂ ਨੂੰ ਘਟਾ ਕੇ ਪ੍ਰਾਈਮ ਰੇਟ ‘ਤੇ ਕਰਨਾ, ਜਿਸ ਨਾਲ ਮੌਜੂਦਾ ਅਤੇ ਭਵਿੱਖ ਦੇ ਅਲਬਰਟਾ ਦੇ ਕਰਜ਼ਾ ਲੈਣ ਵਾਲੇ ਵਿਦਿਆਰਥੀ ਲਈ ਉਧਾਰ ਲੈਣ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
o ਵਿਦਿਆਰਥੀ ਕਰਜ਼ੇ ਦੀ ਵਿਆਜ-ਮੁਕਤ ਰਿਆਇਤ ਮਿਆਦ ਨੂੰ 6-ਮਹੀਨਿਆਂ ਤੋਂ ਦੁੱਗਣਾ ਕਰ ਕੇ 12 ਮਹੀਨੇ ਕਰਨਾ ਜਿਸ ਨਾਲ ਕਰਜ਼ੇ ਦੇ ਭੁਗਤਾਨਾਂ ਬਾਰੇ ਚਿੰਤਾ ਕੀਤੇ ਬਿਨਾਂ ਵਿਦਿਆਰਥੀਆਂ ਨੂੰ ਲਾਭਦਾਇਕ ਰੁਜ਼ਗਾਰ ਲੱਭਣ ਲਈ ਵਧੇਰੇ ਸਮਾਂ ਮਿਲੇਗਾ।
o ਵਾਪਸੀ-ਭੁਗਤਾਨ ਸਹਾਇਤਾ ਯੋਜਨਾ (Repayment Assistance Plan) ਲਈ ਥ੍ਰੈਸ਼ਹੋਲਡ ਨੂੰ $25,000 ਤੋਂ ਵਧਾ ਕੇ $40,000 ਕਰਨਾ, ਤਾਂ ਜੋ ਹੋਰ ਵਿਦਿਆਰਥੀ ਪ੍ਰੋਗਰਾਮ ਤੋਂ ਲਾਭ ਲੈ ਸਕਣ।
ਇਸ ਤੋਂ ਇਲਾਵਾ, ਅਲਬਰਟਾ ਦੀ ਸਰਕਾਰ 2022-23 ਕਰਜ਼ਾ ਸਾਲ ਦੌਰਾਨ ਹਰੇਕ ਯੋਗ ਵਿਦਿਆਰਥੀ ਲਈ ਅਲਬਰਟਾ ਵਿਦਿਆਰਥੀ ਗ੍ਰਾਂਟ ਨੂੰ $225 ਪ੍ਰਤੀ ਮਹੀਨਾ ਵਧਾਉਣ ਲਈ ਵਾਧੂ ਫੰਡ ਪ੍ਰਦਾਨ ਕਰ ਰਹੀ ਹੈ।
“ਉੱਚੀ ਮਹਿੰਗਾਈ ਨੇ ਪੋਸਟ-ਸੈਕੰਡਰੀ ਵਿਦਿਆਰਥੀਆਂ ਸਮੇਤ ਸਾਰੇ ਅਲਬਰਟਾ ਵਾਸੀਆਂ ਲਈ ਜੀਵਨ ਨੂੰ ਮਹਿੰਗਾ ਕਰ ਦਿੱਤਾ ਹੈ। ਅੱਜ ਐਲਾਨੇ ਗਏ ਨਵੇਂ ਉਪਾਅ ਸਾਰੇ ਵਿਦਿਆਰਥੀਆਂ ਦੀ ਇਨ੍ਹਾਂ ਚੁਣੌਤੀਪੂਰਨ ਸਮਿਆਂ ਦੌਰਾਨ ਉੱਚੀਆਂ ਲਾਗਤਾਂ ਨਾਲ ਨਜਿੱਠਣ ਵਿੱਚ ਮਦਦ ਕਰਨਗੇ।”
ਡਿਮੇਟ੍ਰੀਓਸ ਨਿਕੋਲਾਈਡਸ (Demetrios Nicolaides), ਐਡਵਾਂਸਡ ਐਜੂਕੇਸ਼ਨ ਲਈ ਮੰਤਰੀ
ਅਲਬਰਟਾ ਦੀ ਸਰਕਾਰ ਨੇ ਹਾਲ ਹੀ ਵਿੱਚ ਮਹੱਤਵਪੂਰਨ ਵਿਆਪਕ-ਆਧਾਰਿਤ ਅਤੇ ਟੀਚਾਬੱਧ ਸਮਰਥਨ ਦੇ ਨਾਲ, ਕੈਨੇਡਾ ਵਿੱਚ ਸਭ ਤੋਂ ਵੱਡਾ ਮਹਿੰਗਾਈ ਰਾਹਤ ਪੈਕੇਜ ਪ੍ਰਦਾਨ ਕੀਤਾ ਹੈ। ਅੱਜ ਦੀਆਂ ਕਾਰਵਾਈਆਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਪੋਸਟ-ਸੈਕੰਡਰੀ ਵਿਦਿਆਰਥੀਆਂ ਨੂੰ ਵੀ ਟੀਚਾਬੱਧ ਕਿਫ਼ਾਇਤ ਸਹਾਇਤਾ ਪ੍ਰਾਪਤ ਹੋਵੇ।
“ਵਿਦਿਆਰਥੀਆਂ ਲਈ ਇਹ ਨਵੇਂ ਕਿਫ਼ਾਇਤ ਉਪਾਅ ਸਾਡੇ ਅਫੋਰਡੇਬਿਲਟੀ ਐਕਸ਼ਨ ਪਲਾਨ (ਕਿਫ਼ਾਇਤ ਕਾਰਵਾਈ ਯੋਜਨਾ) ਵਿੱਚ ਇੱਕ ਮਹੱਤਵਪੂਰਨ ਵਾਧਾ ਹਨ, ਅਤੇ ਵਿਦਿਆਰਥੀਆਂ ਪ੍ਰਤੀ, ਅਤੇ ਅਲਬਰਟਾ ਨੂੰ ਕਿਫ਼ਾਇਤੀ ਰੱਖਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹਨ।”
ਮੈਟ ਜੋਨਸ (Matt Jones), ਅਫੋਰਡੇਬਿਲਟੀ ਅਤੇ ਯੂਟਿਲਿਟੀਜ਼ ਦੇ ਮੰਤਰੀ
ਘੱਟ ਆਮਦਨ ਵਾਲੇ 10,000 ਤੋਂ ਵੱਧ ਵਿਦਿਆਰਥੀ ਜੋ ਇਹ ਫੰਡਿੰਗ ਪ੍ਰਾਪਤ ਕਰਦੇ ਹਨ। ਅਲਬਰਟਾ ਸਟੂਡੈਂਟ ਗ੍ਰਾਂਟ ਨੂੰ ਹੋਰ ਫੰਡਿੰਗ ਦੇਣ ਦਾ ਮਤਲਬ ਹੈ ਕਿ ਯੋਗ ਵਿਦਿਆਰਥੀ ਹੁਣ ਪ੍ਰਤੀ ਮਹੀਨਾ ਕੁੱਲ $475 ਤੱਕ ਪ੍ਰਾਪਤ ਕਰਦੇ ਹਨ।
ਇਹ ਵਾਧੂ ਪ੍ਰਤੀ ਮਹੀਨਾ ਫੰਡਿੰਗ ਪਿਛਲੀ ਮਿਤੀ ਤੋਂ ਹੋਵੇਗੀ, ਭਾਵ ਵਿਦਿਆਰਥੀਆਂ ਨੂੰ ਇੱਕਮੁਸ਼ਤ ਭੁਗਤਾਨ ਦੇ ਰੂਪ ਵਿੱਚ, 2022-23 ਅਕਾਦਮਿਕ ਸਾਲ ਦੀ ਸ਼ੁਰੂਆਤ ਤੋਂ ਪ੍ਰਭਾਵੀ ਕਰਦੇ ਹੋਏ, ਪ੍ਰਤੀ ਮਹੀਨਾ ਵਾਧੂ $225 ਪ੍ਰਾਪਤ ਹੋਣਗੇ। ਅਲਬਰਟਾ ਸਟੂਡੈਂਟ ਗ੍ਰਾਂਟ ਤੋਂ ਇਹ ਵਾਧੂ ਫੰਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਾਰਚ ਵਿੱਚ ਅਲਬਰਟਾ ਸਟੂਡੈਂਟ ਏਡ ਦੁਆਰਾ ਸੂਚਿਤ ਕੀਤਾ ਜਾਵੇਗਾ। ਉਹਨਾਂ ਨੂੰ ਇਸ ਸਮੇਂ ਦੌਰਾਨ ਸਟੂਡੈਂਟ ਏਡ ਤੋਂ ਵਾਧੂ ਫੰਡਿੰਗ ਵੀ ਮਿਲਣੀ ਚਾਹੀਦੀ ਹੈ।
“ਅੱਜ ਦੀ ਘੋਸ਼ਣਾ ਕਿਫ਼ਾਇਤ ਦੇ ਸੰਬੰਧ ਵਿੱਚ ਵਿਦਿਆਰਥੀ ਨੇਤਾਵਾਂ ਦੀਆਂ ਬਹੁਤ ਦੇਰ ਤੋਂ ਚੱਲਦੀਆਂ ਆ ਰਹੀਆਂ ਬੇਨਤੀਆਂ ਨੂੰ ਲਾਗੂ ਕਰਦੀ ਹੈ। ਅਲਬਰਟਾ ਦੇ ਵਿਦਿਆਰਥੀਆਂ ਦੀ ਤਰਫ਼ੋਂ, ਇਹ ਯਕੀਨੀ ਬਣਾਉਣ ਲਈ ਵਧੇ ਹੋਏ ਯਤਨਾਂ ਨੂੰ ਦੇਖਣਾ ਬਹੁਤ ਵਧੀਆ ਹੈ ਕਿ ਪੋਸਟ-ਸੈਕੰਡਰੀ ਸਭ ਲਈ ਵਧੇਰੇ ਪਹੁੰਚਯੋਗ ਅਤੇ ਕਿਫ਼ਾਇਤੀ ਹੋਵੇ।”
ਸਮੰਥਾ ਸਕਾਟ (Samantha Scott), ਕਾਉਂਸਿਲ ਆਫ਼ ਅਲਬਰਟਾ’ਜ਼ ਯੂਨੀਵਰਸਿਟੀ ਸਟੂਡੈਂਟਸ (CAUS), ਮੁਖੀ
“ਵਿਦਿਆਰਥੀ ਪੋਸਟ-ਸੈਕੰਡਰੀ ਸਿੱਖਿਆ ਵਿੱਚ ਜਾਣ ਦੇ ਵੱਧ ਰਹੇ ਖਰਚਿਆਂ ਨਾਲ ਜੂਝ ਰਹੇ ਹਨ। ਸਾਨੂੰ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਵਿਦਿਆਰਥੀਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਅਤੇ ਖਰਚ ਕਰਨ ਦੀ ਸਮਰੱਥਾ ਨੂੰ ਹੱਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।”
ਜਨਮੇਜੇ ਰਾਓ (Janmejay Rao), ਅਲਬਰਟਾ ਗ੍ਰੈਜੂਏਟ ਪ੍ਰੋਵਿੰਸ਼ੀਅਲ ਐਡਵੋਕੇਸੀ ਕਾਉਂਸਿਲ (AbGPAC), ਸਹਿ-ਮੁਖੀ
ਅਲਬਰਟਾ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੋਸਟ-ਸੈਕੰਡਰੀ ਸਿੱਖਿਆ ਪਹੁੰਚਯੋਗ ਅਤੇ ਕਿਫ਼ਾਇਤੀ ਰਹੇ। ਇਹ ਉਪਾਅ ਮਹਿੰਗਾਈ ਦੇ ਪ੍ਰਭਾਵ ਨੂੰ ਘੱਟ ਕਰਨਗੇ ਤਾਂ ਜੋ ਪੋਸਟ-ਸੈਕੰਡਰੀ ਵਿਦਿਆਰਥੀ ਆਪਣੀ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰ ਸਕਣ ਅਤੇ ਬਿੱਲਾਂ ਦਾ ਭੁਗਤਾਨ ਕਰਨ ਬਾਰੇ ਘੱਟ ਚਿੰਤਾ ਕਰਨ। ਇਹ ਵਿਦਿਆਰਥੀ ਕਰਜ਼ਾ ਲੈਣ ਵਾਲਿਆਂ ਲਈ ਆਪਣੇ ਕਰਜ਼ੇ ਦੀ ਅਦਾਇਗੀ ਕਰਨਾ ਅਤੇ ਕਾਰਜਬਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਤਬਦੀਲੀ ਕਰਨਾ ਵੀ ਆਸਾਨ ਬਣਾਉਣਗੇ।

Be the first to comment

Leave a Reply

Your email address will not be published.


*