ਪੈਗਾਸਸ ਮਾਮਲੇ ‘ਚ ਰਾਹੁਲ ਗਾਂਧੀ ਨੇ ਮੰਗਿਆ ਗ੍ਰਹਿ ਮੰਤਰੀ ਦਾ ਅਸਤੀਫ਼ਾ, ਕਿਹਾ- ਨਰਿੰਦਰ ਮੋਦੀ ‘ਤੇ ਨਿਆਇਕ ਜਾਂਚ ਹੋਣੀ ਚਾਹੀਦੀ

ਨਵੀਂ ਦਿੱਲੀ : ਪੈਗਾਸਸ ਦੇ ਮੁੱਦੇ ‘ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਕੇਂਦਰ ਸਰਕਾਰ ‘ਤੇ ਦੱਬ ਕੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪੈਗਾਸਸ ਇਕ ਹਥਿਆਰ ਹੈ। ਇਜਾਰਇਲੀ ਸਰਕਾਰ ਇਸ ਨੂੰ ਹਥਿਆਰ ਮੰਨਣਦੀ ਹੈ। ਇਹ ਹਥਿਆਰ ਅੱਤਵਾਦੀਆਂ ਤੇ ਦੋਸ਼ੀਆਂ ਖ਼ਿਲਾਫ਼ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਇਸ ਹਥਿਆਰ ਨੂੰ ਹਿੰਦੁਸਤਾਨ ਦੀਆਂ ਸੰਸਥਾਵਾਂ ‘ਤੇ ਲੋਕਤੰਤਰ ਖ਼ਿਲਾਫ਼ ਇਸਤੇਮਾਲ ਕੀਤਾ ਹੈ।

ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਫੋਨ ਟੈਪ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਇਹ ਸਿਰਫ਼ ਮੇਰੀ ਨਿੱਜਤਾ ਦਾ ਮਾਮਲਾ ਨਹੀਂ ਹੈ। ਜਨਤਾ ਦੀ ਆਵਾਜ਼ ‘ਤੇ ਹਮਲਾ ਹੈ। ਸੁਪਰੀਮ ਕੋਰਟ ਤੇ ਰਾਫੇਲ ਦੀ ਜਾਂਚ ਨੂੰ ਰੋਕਣ ਲਈ ਪੈਗਾਸਸ ਦਾ ਇਸਤੇਮਾਲ ਕੀਤਾ ਗਿਆ। ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਤੇ ਨਰਿੰਦਰ ਮੋਦੀ ‘ਤੇ ਨਿਆਇਕ ਜਾਂਚ ਹੋਣੀ ਚਾਹੀਦੀ ਕਿਉਂਕਿ ਇਸ ਦਾ ਆਥਰਾਈਜੇਸ਼ਨ ਪੀਐੱਮ ਤੇ ਗ੍ਰਹਿ ਮੰਤਰੀ ਹੀ ਕਰ ਸਕਦੇ ਹਨ।
ਸਰਕਾਰ ਸਾਰੀਆਂ ਚੀਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ- ਮਲਿਕਾਰਜੁਨ ਖੜਗੇ
ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਸਾਰੀਆਂ ਚੀਜ਼ਾਂ ਨੂੰ ਦਬਾਉਣਾ ਚਾਹੁੰਦੇ ਹਨ ਤੇ ਅਲੋਕਤ੍ਰਾਂਤਿਕ ਤਰੀਕੇ ਤੋਂ ਚਲਾਉਣਾ ਚਾਹੁੰਦੇ ਹਨ। ਨਾਲ ਹੀ ਕਿਹਾ ਕਿ ਲੋਕਤੰਤਰ ‘ਚ ਚਰਚਾ ਹੁੰਦੀ ਹੈ ਫਿਰ ਲੋਕ ਬੋਲਦੇ ਹਨ। ਮੈਂਬਰਾਂ ਨੂੰ ਸੁਣ ਕੇ ਉਸ ਤੋਂ ਬਾਅਦ ਜੇ ਉਹ ਕੋਈ ਸਟੇਟਮੈਂਟ ਦਿੰਦੇ ਤਾਂ ਉਸ ਦੀ ਕੋਈ ਕੀਮਤ ਨਹੀਂ ਹੈ।

Be the first to comment

Leave a Reply

Your email address will not be published.


*