ਪੀਐੱਮ ਮੋਦੀ ਦੀਆਂ ਸਿਆਸੀ ਸੇਵਾਵਾਂ ਦੇ ਦੋ ਦਹਾਕੇ ਪੂਰੇ, BJP ਇਸ ਤਰ੍ਹਾਂ ਮਨਾਏਗੀ ਸਮਾਗਮ

ਨਵੀਂ ਦਿੱਲੀ : ਬੀਜੇਪੀ ਵੱਲੋਂ ਪੀਐਮ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਚ ਬਿਨਾਂ ਰੁਕਾਵਟ ਸੇਵਾ ਦੇ ਦੋ ਦਹਾਕੇ ਪੂਰੇ ਹੋਣ ‘ਤੇ 7 ਅਕਤੂਬਰ ਵੀਰਵਾਰ ਨੂੰ ਕਈ ਸਮਾਗਮਾਂ ਦੀ ਯੋਜਨਾ ਬਣਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ 2001 ‘ਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤੇ ਉਨ੍ਹਾਂ ਦੀ ਸੇਵਾ ਦੇ ਵੀਹ ਸਾਲ ਹੋ ਗਏ ਹਨ ਜਿਨ੍ਹਾਂ ‘ਚੋਂ ਸੱਤ ਸਾਲ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ। ਬੀਜੇਪੀ ਇਸ ਮੌਕੇ ਜਨਤਕ ਦਫਤਰ ‘ਚ ਨਰਿੰਦਰ ਮੋਦੀ ਦੇ ਕੰਮਾਂ ਬਾਰੇ ਜਾਗਰੂਕਤਾ ਫੈਲਾਉਣ ਤੇ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਵਿਜ਼ਨ ਮੁਤਾਬਕ ਸਵੱਛਤਾ ਮੁਹਿੰਮ ਚਲਾਉਣਾ ਸ਼ਾਮਲ ਹੈ। ਏਐਨਆਈ ਨਿਊਜ਼ ਏਜੰਸੀ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਬੀਜੇਪੀ ਕਾਰਕੁੰਨਾ ਦੇ ਹਵਾਲੇ ਤੋਂ ਕਿਹਾ ਕਿ ਪਾਰਟੀ ਵਰਕਰ ਨਦੀਆਂ ਦੀ ਸਫਾਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੂਥ ਪੱਧਰ ‘ਤੇ ਕੀਤੇ ਗਏ ਕੰਮਾਂ ਤੇ ਇਸ ਤਰ੍ਹਾਂ ਦੇ ਹੋਰ ਸਮਾਜਿਕ ਪ੍ਰੋਗਰਾਮਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾ ਕੇ ਇਹ ਦਿਨ ਮਨਾਉਣਗੇ। ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੇ ਸਵੱਛ ਭਾਰਤ ਮਿਸ਼ਨ, ਭਾਰਤ ਨੂੰ ਗੰਦਗੀ ਮੁਕਤ ਬਣਾਉਣ ਦੀ ਮੁਹਿੰਮ ਦਾ ਇਕ ਹਿੱਸਾ ਨਦੀਆਂ ਦੀ ਸਫਾਈ ਨੂੰ ਮੰਨਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਸਵੱਛ ਭਾਰਤ 2.0 ਮਿਸ਼ਨ ਦੀ ਸ਼ੁਰੂਆਤ ਕਰਦਿਆਂ, ਮੋਦੀ ਨੇ ਕਿਹਾ ਕਿ ਯੋਜਨਾ ਇਹ ਹੈ ਕਿ ਭਾਰਤ ਦੇ ਹਰ ਸ਼ਹਿਰ ਨੂੰ ਪਾਣੀ-ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਦੀਆਂ ਸੀਵਰੇਜ ਦੁਆਰਾ ਪ੍ਰਦੂਸ਼ਿਤ ਨਾ ਹੋਣ।

Be the first to comment

Leave a Reply

Your email address will not be published.


*