
ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕੰਸਲਟ ਐਪ ਲਾਂਚ ਕੀਤਾ। ਇਸ ਐਪ ਰਾਹੀਂ ਤੁਹਾਨੂੰ ਖੇਤੀਬਾੜੀ, ਆਰਥਿਕ ਜਾਣਕਾਰੀ, ਮਹਿਲਾ ਸਸ਼ਕਤੀਕਰਨ, ਸਮਾਜਿਕ ਵਿਗਿਆਨ, ਖੇਡਾਂ, ਸਿਹਤ, ਸਾਹਿਤ, ਬੀਮਾ, ਸੈਨਾ, ਸੁਰੱਖਿਆ, ਊਰਜਾ, ਵਾਤਾਵਰਣ, ਭੋਜਨ, ਮਨੁੱਖੀ ਸਰੋਤ, ਭਾਰਤੀ ਇਤਿਹਾਸ, ਰੇਲਵੇ, ਨਾਲ ਸਬੰਧਤ 65 ਵਿਸ਼ਿਆਂ ਬਾਰੇ ਮੋਬਾਈਲ ‘ਤੇ ਜਾਣਕਾਰੀ ਮਿਲੇਗੀ। ਇਸ ਐਪ ਨਾਲ ਕੁੱਲ 380 ਮਾਹਰ ਜੁੜੇ ਹੋਏ ਹਨ, ਜੋ ਤੁਹਾਨੂੰ ਵੱਖ-ਵੱਖ ਵਿਸ਼ਿਆਂ ‘ਤੇ ਪੂਰੀ ਜਾਣਕਾਰੀ ਪ੍ਰਦਾਨ ਕਰਨਗੇ। ਇਸ ਐਪ ‘ਤੇ ਮਾਹਰਾਂ ਤੋਂ ਇਲਾਵਾ ਸਾਬਕਾ ਆਈਏਐਸ ਅਧਿਕਾਰੀਆਂ ਦੀ ਵੀ ਮੌਜੂਦਗੀ ਹੈ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨੀਤੀ ਆਯੋਗ ਵੀ ਇਸ ਐਪ ਦੀ ਮਦਦ ਲਵੇਗਾ। ਇਸ ਐਪ ਨੂੰ ਸਾਬਕਾ ਆਈਏਐਸ ਰਾਘਵ ਚੰਦਰ ਨੇ ਤਿਆਰ ਕੀਤਾ ਹੈ।
ਕਿਵੇਂ ਕੰਮ ਕਰਦੀ ਹੈ ਕੰਸਲਟ ਐਪ ?
ਇਸ ਨਾਲ ਜੁੜਨ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਮੋਬਾਈਲ ਦੇ ਪਲੇ ਸਟੋਰ ‘ਤੇ ਜਾਓ। CUNSULT ਟਾਈਪ ਕਰੋ ਅਤੇ ਡਾਊਨਲੋਡ ਕਰੋ। ਜਿਵੇਂ ਹੀ ਤੁਸੀਂ ਐਪ ‘ਤੇ ਜਾਓਗੇ ਤੁਹਾਨੂੰ ਤੁਹਾਡੀ ਸਮੱਸਿਆ ਦੇ ਅਨੁਸਾਰ ਮਾਹਰ ਮਿਲ ਜਾਣਗੇ। ਇਸ ਤੋਂ ਬਾਅਦ ਤੁਸੀਂ ਜਿਸ ਮੁੱਦੇ ‘ਤੇ ਗੱਲ ਕਰਨਾ ਚਾਹੁੰਦੇ ਹੋ ਜਾਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਨਾਲ ਜੁੜੇ ਮਾਹਰਾਂ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਸਹੂਲਤ ਅਤੇ ਮਾਹਰ ਦੇ ਪ੍ਰੋਫਾਈਲ ਦੇ ਆਧਾਰ ‘ਤੇ ਤੁਸੀਂ ਮਾਹਰ ਦੀ ਚੋਣ ਕਰਨ ਲਈ ਸੁਤੰਤਰ ਹੋਵੋਗੇ। ਜੇਕਰ ਮਾਹਰ ਉਸ ਸਮੇਂ ਖਾਲੀ ਹੁੰਦੇ ਹਨ, ਤਾਂ ਉਹ ਤੁਰੰਤ ਤੁਹਾਡੇ ਨਾਲ ਗੱਲ ਕਰਨਗੇ। ਜੇਕਰ ਨਹੀਂ, ਤਾਂ ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਤੁਸੀਂ ਉਨ੍ਹਾਂ ਨਾਲ ਕਦੋਂ ਗੱਲ ਕਰ ਸਕਦੇ ਹੋ। ਗੱਲ ਕਰਨ ‘ਤੇ ਪਹਿਲਾ 1 ਮਿੰਟ ਮੁਫ਼ਤ ਹੋਵੇਗਾ ਅਤੇ ਉਸ ਤੋਂ ਬਾਅਦ ਕੁਝ ਚਾਰਜ ਦੇਣਾ ਹੋਵੇਗਾ ਜੋ ਮਾਹਰਾਂ ਦੇ ਖਾਤੇ ‘ਚ ਜਾਵੇਗਾ।
Leave a Reply