25 ਮੰਤਰੀਆਂ ਦੀ ਬਣੀ ਕੈਬਨਿਟ ਐਡਮੰਟਨ ( ਟਾਈਮਜ਼ ਬਿਓਰੋ ) ਅਲਬਰਟਾ ਦੀ ਪ੍ਰੀਮੀਅਰ ਵਜੋਂ ਡੈਨੀਅਲ ਸਮਿਥ ਨੇ ਸਹੁੰ ਚੁੱਕ ਲਈ ਅਤੇ ਪ੍ਰੀਮੀਅਰ ਸਮੇਤ 25 ਮੈਂਬਰਾਂ ਦੀ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ । ਪ੍ਰੀਮੀਅਰ ਡੈਨੀਅਲ ਸਮਿਥ ਕੋਲ ਪ੍ਰੀਮੀਅਰ ਤੋਂ ਇਲਾਵਾ ਅੰਤਰ-ਸਰਕਾਰੀ ਸਬੰਧਾਂ ਦੇ ਮੰਤਰੀ ਦਾ ਵੀ ਕਾਰਜਭਾਰ ਰਹੇਗਾ । ਡਿਪਟੀ ਪ੍ਰੀਮੀਅਰ ਅਤੇ ਪਬਲਿਕ ਸੇਫਟੀ ਅਤੇ ਐਮਰਜੈਂਸੀ ਸੇਵਾਵਾਂ ਮੰਤਰੀ ਮਾਈਕ ਐਲਿਸ ਬਣਾਏ ਗਏ ਹਨ ਅਤੇ ਰਾਜਨ ਸਾਹਨੀ
ਐਡਵਾਂਸਡ ਐਜੂਕੇਸ਼ਨ ਮੰਤਰੀ ਬਣੇ ਹਨ । ਖਜ਼ਾਨਾ ਬੋਰਡ ਦੇ ਉਪ-ਚੇਅਰ ਅਤੇ ਅਫੋਰਡੇਬਿਲਿਟੀ ਅਤੇ ਯੂਟਿਲਿਟੀ ਮੰਤਰੀ ਨੇਥਨ ਨਿਉਡੋਰਫ ਨੂੰ ਬਣਾਇਆ ਗਿਆ ਹੈ । ਇਸੇ ਤਰ੍ਹਾਂ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਆਰਜੇ ਸਿਗੁਰਡਸਨ , ਕਲਾ, ਸੱਭਿਆਚਾਰ ਅਤੇ ਔਰਤਾਂ ਦੀ ਸਥਿਤੀ ਬਾਰੇ ਮੰਤਰੀ ਤਾਨਿਆ ਫੇਰ , ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਬਾਰੇ ਮੰਤਰੀ ਸੇਰਲੇ ਟਰਟਨ , ਸਿੱਖਿਆ ਮੰਤਰੀ ਡੈਮੇਟ੍ਰੀਓਸ ਨਿਕੋਲਾਈਡਸ, ਊਰਜਾ ਅਤੇ ਖਣਿਜ ਮੰਤਰੀ ਬ੍ਰਾਇਨ ਜੀਨ , ਵਾਤਾਵਰਣ ਅਤੇ ਸੁਰੱਖਿਅਤ ਖੇਤਰਾਂ ਦੇ ਮੰਤਰੀ ਰੇਬੇਕਾ ਸ਼ੁਲਜ਼ ,ਜੰਗਲਾਤ ਅਤੇ ਪਾਰਕਾਂ ਦਾ ਮੰਤਰਾਲਾ ਟੌਡ ਲੋਵੇਨ ,ਸਿਹਤ ਮੰਤਰੀ ਅਡਰਿਯਾਨਾ ਲੈਗਰੇਂਜ , ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਮੰਤਰੀ ਮੁਹੰਮਦ ਯਾਸੀਨ , ਆਦਿਵਾਸੀ ਸਬੰਧਾਂ ਦੇ ਮੰਤਰੀ ਰਿਕ ਵਿਲਸਨ , ਬੁਨਿਆਦੀ ਢਾਂਚੇ ਦੇ ਮੰਤਰੀ ਪੀਟ ਗੁਥਰੀ , ਨੌਕਰੀਆਂ, ਆਰਥਿਕਤਾ ਅਤੇ ਵਪਾਰ ਮੰਤਰੀ ਮੈਟ ਜੋਨਸ , ਨਿਆਂ ਮੰਤਰੀ ਮਿਕੀ ਐਮਰੀ , ਮੈੰਟਲ ਹੈਲਥ ਅਤੇ ਅਡਿਕ਼ਸ਼ਨ ਡਾਨ ਵਿਲੀਅਮ , ਮਿਉੰਸਿਪਲ ਅਫੇਅਰਜ਼ ਮੰਤਰੀ ਰਿਕ ਮੈਕਲਿਵਰ , ਮਨਿਸਟਰ ਆਫ਼ ਸੀਨੀਅਰ ਕਮਿਊਨਿਟੀ ਐਂਡ ਸ਼ੋਸ਼ਲ ਸਰਵਿਸ ਜੈਸਨ ਨਿਕਸਨ , ਮਨਿਸਟਰ ਆਫ਼ ਸਰਵਿਸ ਅਲਬਰਟਾ ਐਂਡ ਰੈੱਡ ਟੇਪ ਰੀਡਕਸ਼ਨ ਡੇਲ ਨੈਲੇ , ਮਨਿਸਟਰ ਆਫ਼ ਟੈਕਨੌਲਿਜੀ ਐਂਡ ਇਨੋਵੇ਼ਸ਼ਨ ਨੇਟ ਗਲੇਬਿਸ਼, ਮਨਿਸਟਰ ਆਫ਼ ਟੂਰਿਜ਼ਮ ਐਂਡ ਸਪੋਰਟਸ ਜੋਸਫ਼ ਸ਼ੋਅ , ਟਰਾਂਸਪੋਰਟੇਸ਼ਨ ਅਤੇ ਆਰਥਿਕ ਗਲਿਆਰਿਆਂ ਦੇ ਮੰਤਰੀ ਡੇਵਿਨ ਡ੍ਰਿਸ਼ਨ, ਖਜ਼ਾਨਾ ਬੋਰਡ ਦੇ ਪ੍ਰਧਾਨ ਅਤੇ ਵਿੱਤ ਮੰਤਰੀ ਨੈਟ ਹਾਰਨਰ ਸਮੇਤ 25 ਕੈਬਿਨੇਟ ਮੰਤਰੀ ਬਣੇ ਹਨ ।
ਨਵੇਂ ਬਣੇ ਮੈਂਬਰਾਂ ਨੇ ਅਲਬਰਟਾ ਵਾਸੀਆਂ ਨਾਲ ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਆਰਥਿਕਤਾ ਨੂੰ ਵਧਾਉਣ ਅਤੇ ਵਿਭਿੰਨਤਾ ਸਮੇਤ, ਅਲਬਰਟਾ ਵਾਸੀਆਂ ਦੀ ਤਰੱਕੀ ਤੇ ਵਿਕਾਸ ਲਈ ਕੰਮ ਕਰਨਗੇ । ਇਸ ਤੋਂ ਇਲਾਵਾ ਅਲਬਰਟਾ ਵਾਸੀਆਂ ਲਈ ਚੰਗੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਕਰਨਾ, ਅਪਰਾਧ ਨਾਲ ਨਜਿੱਠਣਾ, ਸੰਘਰਸ਼ਸ਼ੀਲ ਲੋਕਾਂ ਲਈ ਮਦਦ ਪ੍ਰਦਾਨ ਕਰਨਾ ਅਤੇ ਅਲਬਰਟਾ ਦੇ ਹਿੱਤਾਂ ਦੀ ਰੱਖਿਆ ਕਰਨਾ ਸ਼ਾਮਲ ਹੈ।
ਇਸ ਮੌਕੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਨਵੀਂ ਕੈਬਨਿਟ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਇਸ ਸਮੇਂ ਬਹੁਤ ਖੁਸ਼ ਹੈ ਕਿ ਉਹ ਦੁਬਾਰਾ ਅਲਬਰਟਾ ਵਾਸੀਆਂ ਦੀ ਸੇਵਾ ਵਿੱਚ ਆਪਣੀ ਟੀਮ ਨਾਲ ਹਾਜ਼ਰ ਹੈ ।ਸਮਿਥ ਨੇ ਕਿਹਾ ਕਿ ਉਹ ਅਤੇ ਉਸਦੀ ਪੂਰੀ ਟੀਮ ਅਗਲੇ 4 ਸਾਲ ਵਿੱਚ ਅਲਬਰਟਾ ਦੇ ਵਿਕਾਸ ਤੇ ਤਰੱਕੀ ਲਈ ਅਲਬਰਟਾ ਵਾਸੀਆਂ ਦੀ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਕੰਮ ਕਰਨਗੇ ।
Leave a Reply