ਟਰੈਕਟਰ ਚਲਾ ਸੰਸਦ ਪੁੱਜੇ ਰਾਹੁਲ ਗਾਂਧੀ ‘ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਸਰਕਾਰ’

ਲੁਧਿਆਣਾ,26 ਜੁਲਾਈ (ਪ੍ਰਿਤਪਾਲ ਸਿੰਘ ਬੰਬ) ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅਤੇ ਕਿਸਾਨਾਂ ਦੇ ਸਮਰਥਨ ‘ਚ ਅੱਜ ਕਾਂਗਰਸੀ ਨੇਤਾ ਰਾਹੁਲ ਗਾਂਧੀ ਖੁਦ ਟਰੈਕਟਰ ਚਲਾ ਕੇ ਸੰਸਦ ਪੁੱਜੇ ਹਨ। ਰਾਹੁਲ ਗਾਂਧੀ ਦੇ ਨਾਲ ਟਰੈਕਟਰ ‘ਤੇ ਰਣਦੀਪ ਸੁਰਜੇਵਾਲਾ, ਦੀਪੇਂਦਰ ਹੁੱਡਾ, ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ, ਫਤਿਹਗੜ੍ਹ ਸਾਹਿਬ ਤੋਂ ਸੰਸਦ ਡਾ. ਅਮਰ ਸਿੰਘ,ਸਮੇਤ ਹੋਰ ਕਈ ਕਾਂਗਰਸੀ ਨੇਤਾ ਸਵਾਰ ਦਿਖੇ। ਟਰੈਕਟਰ ਦੇ ਸਾਹਮਣੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪੋਸਟਰ ਚਿਪਕੇ ਸੀ ਅਤੇ ਕਿਸਾਨਾਂ ਦੇ ਸਮਰਥਨ ‘ਚ ਗੱਲਾਂ ਕਹੀਆਂ ਗਈਆਂ। ਕਾਂਗਰਸੀ ਸੰਸਦ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ ਇਹ ਕਾਲੇ ਕਾਨੂੰਨ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ 2 – 3 ਵੱਡੇ ਉਦਯੋਗਪਤੀਆਂ ਲਈਆਂ ਹਨ। ਇਹ ਕਿਸਾਨਾਂ ਦੇ ਫਾਇਦੇ ਲਈ ਨਹੀਂ ਹਨ। ਮੈਂ ਕਿਸਾਨਾਂ ਦੇ ਸੁਨੇਹੇ ਨੂੰ ਪਾਰਲੀਮੈਂਟ ਤੱਕ ਲੈ ਕੇ ਆਇਆ ਹਾਂ। ਇਸ ‘ਚ ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Be the first to comment

Leave a Reply

Your email address will not be published.


*