ਜੰਤਰ-ਮੰਤਰ ‘ਤੇ ਸਖ਼ਤ ਸੁਰੱਖਿਆ ‘ਤੇ ਬੋਲੇ ਰਾਕੇਸ਼ ਟਿਕੈਤ- ਕੀ ਅਸੀਂ ਬਦਮਾਸ਼ ਹਾਂ?

ਨਵੀਂ ਦਿੱਲੀ : Farmers Protest : ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਤੋਂ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ (Jantar-Mantar) ‘ਤੇ ਕੁਝ ਦੇਰ ਬਾਅਦ 200 ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਹੋਵੇਗਾ। ਉੱਥੇ, ਦਿੱਲੀ-ਐੱਨਸੀਆਰ ਦੇ ਬਾਰਡਰ (ਸਿੰਘੂ, ਟਿਕਰੀ, ਸ਼ਾਹਜਹਾਂਪੁਰ ਤੇ ਗਾਜ਼ੀਪੁਰ) ‘ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਵੀਰਵਾਰ ਤੋਂ ਆਉਣ ਵਾਲੇ 9 ਅਗਸਤ ਤਕ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਲੀ ਪੁਲਿਸ ਵੱਲ਼ੋਂ ਮਿਲ ਗਈ ਹੈ। 200 ਕਿਸਾਨਾਂ ਦਾ ਪ੍ਰਦਰਸ਼ਨ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ।

– ਪ੍ਰਦਰਸ਼ਨ ਵਾਲੇ ਸਥਾਨ ‘ਤੇ ਜੰਤਰ-ਮੰਤਰ ‘ਤੇ ਦਿੱਲੀ ਪੁਲਿਸ ਨੇ ਸੁਰੱਖਿਆ ਘੇਰਾ ਬਣਾਇਆ ਹੋਇਆ ਹੈ।
– 26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਵਰਗੀ ਸਥਿਤੀਆਂ ਤੋਂ ਨਜਿੱਠਣ ਦੀ ਵਿਵਸਥਾ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੰਤਰ-ਮੰਤਰ ਤੋਂ ਸੰਸਦ ਸਿਰਫ਼ 150 ਮੀਟਰ ਦੀ ਦੂਰੀ ‘ਤੇ ਹੈ। ਅਸੀਂ ਉੱਥੇ ਆਪਣਾ ਸੰਸਦ ਸੈਸ਼ਨ ਆਯੋਜਿਤ ਕਰਾਂਗੇ। ਸਾਨੂੰ ਗੁੰਡਾਗਰਦੀ ਤੋਂ ਕੀ ਲੈਣਾ-ਦੇਣਾ ਹੈ? ਕੀ ਅਸੀਂ ਬਦਮਾਸ਼ ਹਾਂ?
– 200 ਕਿਸਾਨਾਂ ਨੂੰ ਲੈਣ ਲਈ ਸਿਰਫ਼ ਸਿੰਘੂ ਬਾਰਡਰ ਪਹੁੰਚੀ ਹੈ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਵੀ ਗੱਲ ਕੀਤੀ।
– ਦੱਸਿਆ ਜਾ ਰਿਹਾ ਹੈ ਕਿ ਉਪ-ਰਾਜਪਾਲ ਅਨਿਲ ਬੈਜਲ ਦੇ ਨਿਰਦੇਸ਼ ‘ਤੇ ਦਿੱਲੀ ਪੁਲਿਸ ਤੇ ਕਿਸਾਨ ਪ੍ਰਦਰਸ਼ਨਕਾਰੀਆਂ ਵਿਚਕਾਰ ਸਹਿਮਤੀ ਬਣੀ। ਦਿੱਲੀ ਪੁਲਿਸ ਵੱਲੋਂ ਇਜਾਜ਼ਤ ਦੇ ਤੌਰ ‘ਤੇ 200 ਪ੍ਰਦਰਸ਼ਨਕਾਰੀ 9 ਅਗਸਤ ਤਕ ਰੁਜ਼ਾਨਾ ਜੰਤਰ-ਮੰਤਰ ‘ਤੇ ਸਵੇਰੇ 11 ਤੋਂ ਸ਼ਾਮ 5 ਵਜੇ ਤਕ ਪ੍ਰਦਰਸ਼ਨ ਕਰ ਸਕਣਗੇ।
ਦੱਸਿਆ ਜਾ ਰਿਹਾ ਹੈ ਕਿ ਜੰਤਰ-ਮੰਤਰ ਜਾਣ ਵਾਲੇ 200 ਕਿਸਾਨਾਂ ਦੀ ਬੱਸਾਂ ਨੂੰ ਸਿੰਘੂ ਬਾਰਡਰ ‘ਤੇ ਰੋਕਿਆ ਜਾਵੇਗਾ। ਇੱਥੇ ਬੱਸਾਂ ‘ਚ ਬੈਠੇ ਪ੍ਰਦਰਸ਼ਨਕਾਰੀਆਂ ‘ਤੇ ਉਨ੍ਹਾਂ ਦੇ ਆਧਾਰ ਕਾਰਡਾਂ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਇਹ ਵੀ ਦੇਖੇਗੀ ਕਿ 200 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਬੱਸਾਂ ‘ਚ ਤਾਂ ਨਹੀਂ ਬੈਠੇ ਹਨ। ਇਸ ਨੂੰ ਲੈ ਕੇ ਭਾਰੀ ਗਿਣਤੀ ‘ਚ ਪੁਲਿਸ ਤੇ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Be the first to comment

Leave a Reply

Your email address will not be published.


*