ਜਾਣੋ ਕਿਉਂ ਜੈਸ਼ੰਕਰ ਨੇ ਆਪਣੀ ਕਿਤਾਬ ‘ਚ ਅੱਤਵਾਦ ਖ਼ਿਲਾਫ਼ ਭਾਰਤ ਦੀ ਲੜਾਈ ਦੀ ਤੁਲਨਾ ਮਹਾਭਾਰਤ ਨਾਲ ਕੀਤੀ

ਨਵੀਂ ਦਿੱਲੀ : ਕਿਸੇ ਦੇਸ਼ ਦੇ ਵਿਦੇਸ਼ ਮੰਤਰੀ ਵੱਲੋਂ ਅਹੁਦੇ ’ਤੇ ਰਹਿੰਦੇ ਹੋਏ ਕਿਤਾਬ ਲਿਖਣਾ ਆਪਣੇ ਆਪ ਵਿਚ ਹੀ ਵਿਲੱਖਣ ਘਟਨਾ ਹੈ। ਉਸ ਕਿਤਾਬ ਦਾ ਹਿੰਦੀ ਐਡੀਸ਼ਨ ਆਉਣਾ ਤਾਂ ਕਾਫ਼ੀ ਮੁਸ਼ਕਲ ਕੰਮ ਹੀ ਹੁੰਦਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਬਹੁਚਰਚਿਤ ਕਿਤਾਬ ‘ਦ ਇੰਡੀਆ ਵੇ : ਸਟ੍ਰੇਟਜੀ ਫਾਰ ਐਨ ਅਨਸਰਟੇਨ ਵਰਲਡ’ ਦਾ ਹਿੰਦੀ ਅਨੁਵਾਦ ‘ਪਰਿਵਰਤਨਸ਼ੀਲ ਵਿਸ਼ਵ ’ਚ ਭਾਰਤ ਦੀ ਰਣਨੀਤੀ’ ਪ੍ਰਕਾਸ਼ਿਤ ਹੋ ਕੇ ਆਨਲਾਈਨ ਤੇ ਆਫਲਾਈਨ ਵਿਕਰੀ ਲਈ ਉਪਲਬਧ ਹੈ।

ਅੰਗਰੇਜ਼ੀ ’ਚ ਲਿਖੀ ਕਿਤਾਬ ਪਹਿਲਾਂ ਤੋਂ ਹੀ ਵਿਸ਼ਲੇਸ਼ਕਾਂ, ਵਿਦਿਆਰਥੀਆਂ ਤੇ ਕੂਟਨੀਤਕਾਂ ਵਿਚਾਲੇ ਕਾਫ਼ੀ ਪ੍ਰਸਿੱਧ ਹੋ ਚੁੱਕੀ ਹੈ। ਜੈਸ਼ੰਕਰ ਨੇ ਉਮੀਦ ਪ੍ਰਗਟਾਈ ਹੈ ਕਿ ਹਿੰਦੀ ਦਾ ਪ੍ਰਕਾਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿਚ ਵਿਦੇਸ਼ ਨੀਤੀ ਪ੍ਰਤੀ ਦਿਲਚਸਪੀ ਪੈਦਾ ਕਰੇਗਾ। ਇਸ ਕਿਤਾਬ ਵਿਚ ਜਿਸ ਤਰ੍ਹਾਂ ਨਾਲ ਭਾਰਤ ਦੀਆਂ ਕੂਟਨੀਤਕ ਚੁਣੌਤੀਆਂ ਨੂੰ ਰਵਾਇਤੀ ਗਿਆਨ ਅਤੇ ਅਧਿਆਤਮਕ ਸੱਭਿਆਚਾਰ ਨਾਲ ਜੋੜ ਕੇ ਦੇਖਿਆ ਗਿਆ ਹੈ, ਉਸ ਤਰ੍ਹਾਂ ਦੀ ਕੋਸ਼ਿਸ਼ ਪਹਿਲਾਂ ਕਦੇ ਨਹੀਂ ਹੋਈ। ਪੁਸਤਕ ਦਾ ਇਕ ਅਧਿਆਇ ‘ਸ੍ਰੀਕ੍ਰਿਸ਼ਨ ਕਾ ਵਿਕਲਪ’ ਪਾਠਕਾਂ ਦੇ ਸਾਹਮਣੇ ਬਦਲਦੇ ਭੂ-ਰਾਜਨੀਤਕ ਹਾਲਾਤ ਵਿਚ ਭਾਰਤ ਦੀਆਂ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਅਤੇ ਇਸ ਨਾਲ ਨਜਿੱਠਣ ਵਿਚ ਰਾਜਨੀਤਕ ਤੌਰ ’ਤੇ ਜੋਖ਼ਮ ਉਠਾਉਣ ਦੀ ਅਨਿੱਛਾ ਦਾ ਸਟੀਕ ਵੇਰਵਾ ਹੈ।

ਅੱਤਵਾਦ ਖ਼ਿਲਾਫ਼ ਭਾਰਤ ਦੀ ਲੜਾਈ ਦੀ ਤੁਲਨਾ ਮਹਾਭਾਰਤ ਦੇ ਯੁੱਧ ਦੇ ਮੈਦਾਨ ਵਿਚ ਅਰਜੁਨ ਦੀ ਸਥਿਤੀ ਨਾਲ ਕੀਤੀ ਗਈ ਹੈ। ਉਹ ਲਿਖਦੇ ਹਨ, ‘ਮਹਾਭਾਰਤ ਦੇ ਯੁੱਗ ਦਾ ਭਾਰਤ ਵੀ ਬਹੁ-ਧਰੁਵੀ ਸੀ, ਜਿਸ ਵਿਚ ਪ੍ਰਮੁੱਖ ਤਾਕਤਾਂ ਇਕ-ਦੂਜੇ ਨੂੰ ਸੰਤੁਲਿਤ ਕਰਦੀਆਂ ਸਨ, ਪਰ ਇਕ ਵਾਰ ਜਦੋਂ ਦੋ ਪ੍ਰਮੁੱਖ ਧਰੁਵਾਂ ਵਿਚਾਲੇ ਮੁਕਾਬਲੇਬਾਜ਼ੀ ਨੂੰ ਰੋਕਿਆ ਨਾ ਜਾ ਸਕਿਆ ਤਾਂ ਦੂਜਿਆਂ ਨੂੰ ਮਜਬੂਰਨ ਕਿਸੇ ਨਾ ਕਿਸੇ ਪੱਖ ਦਾ ਸਮਰਥਨ ਕਰਨਾ ਪਿਆ। ਲੈਂਡਸਕੇਪ ਦੀ ਤਰ੍ਹਾਂ ਉਸ ਸਮੇਂ ਜਿਨ੍ਹਾਂ ਬਦਲਾਂ ਨੂੰ ਚੁਣਿਆ ਗਿਆ, ਉਨ੍ਹਾਂ ਦੀ ਸਾਡੇ ਸਮਕਾਲੀਨ ਵਿਸ਼ਵ ਨਾਲ ਵੀ ਕੁਝ ਸਮਾਨਤਾਵਾਂ ਹਨ।’ ਇਨ੍ਹਾਂ ਸਭ ਵਿਚ ਸਭ ਤੋਂ ਜ਼ਿਆਦਾ ਮਹੱਤਵ ਸ੍ਰੀਕ੍ਰਿਸ਼ਨ ਦਾ ਹੈ ਜਿਨ੍ਹਾਂ ਸਹੀ ਰਾਹ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤਕ ਮਾਰਦਰਸ਼ਨ, ਜੰਗੀ ਊਰਜਾ ਅਤੇ ਨੀਤੀਗਤ ਸਿਆਣਪ ਉਪਲਬਧ ਕਰਵਾਈ। ਜਿਹੜਾ ਅਰਜੁਨ ਆਪਣੇ ਭਰਾਵਾਂ ਤੇ ਰਿਸ਼ਤੇਦਾਰਾਂ ਨਾਲ ਲੜਨ ਦਾ ਸੰਕਲਪ ਨਹੀਂ ਜੁਟਾ ਪਾਉਂਦਾ ਹੈ, ਉਸ ਨੂੰ ਸ੍ਰੀਕ੍ਰਿਸ਼ਨ ਰਾਜ਼ੀ ਕਰਦੇ ਹਨ। ਅਰੁਜਨ ਦੀ ਉਦਾਹਰਣ ਅਸਮਰੱਥਾ ਦੀ ਸਥਿਤੀ ਨਹੀਂ ਸੀ ਅਤੇ ਉਹੀ ਸਥਿਤੀ ਕਦੇ-ਕਦੇ ਭਾਰਤ ਦੀ ਵੀ ਹੁੰਦੀ ਹੈ। ਉਦਾਹਰਣ ਲਈ ਅੱਤਵਾਦ ਖ਼ਿਲਾਫ਼ ਲੜਾਈ ਵਿਚ ਅਸੀਂ ਆਮ ਤੌਰ ’ਤੇ ਜੋਖ਼ਮ ਲੈਣ ਦੇ ਡਰ ਤੋਂ ਮਜਬੂਰ ਹੋ ਜਾਂਦੇ ਹਾਂ। ਅਜਿਹੀ ਸੋਚੀ ਬਦਲਣੀ ਸ਼ੁਰੂ ਹੋ ਸਕਦੀ ਹੈ।

ਵਿਦੇਸ਼ ਮੰਤਰੀ ਵੱਲੋਂ ਦਿੱਤਾ ਗਿਆ ਇਹ ਸੰਦਰਭ ਇਸ ਲਈ ਜ਼ਿਆਦਾ ਪ੍ਰਸੰਗਿਕ ਹੈ ਕਿਉਂਕਿ ਅਸੀਂ ਛੇ ਦਿਨ ਪਹਿਲਾਂ ਹੀ ਮੁੰਬਈ ਹਮਲੇ ਦੀ 13ਵੀਂ ਬਰਸੀ ਮਨਾਈ ਗਈ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਏਜੰਸੀਆਂ ਵੱਲੋਂ ਪੋਸ਼ਿਤ ਇਸ ਅੱਤਵਾਦੀ ਹਮਲੇ ਨੂੰ ਭਾਰਤ ਨੇ ਇਕ ਸਾਫਟ ਸਟੇਟ ਦੀ ਤਰ੍ਹਾਂ ਲਿਆ। ਇਸ ਦੇ ਪ੍ਰਮੁੱਖ ਸਾਜ਼ਿਸ਼ਕਰਤਾ ਅੱਜ ਵੀ ਪਾਕਿਸਤਾਨ ਵਿਚ ਆਜ਼ਾਦ ਹਨ।

ਤਿੰਨ ਦਹਾਕਿਆਂ ਤੋਂ ਭਾਰਤੀ ਕੂਟਨੀਤੀ ਨੂੰ ਅੰਦਰ ਤੋਂ ਦੇਖ ਰਹੇ ਸੁਬਰਾਮਨੀਅਮ ਜੈਸ਼ੰਕਰ ਜਦੋਂ ਇਹ ਲਿਖਦੇ ਹਨ ਕਿ, ‘ਜੇਕਰ ਕੋਈ ਇਕ ਵਿਸ਼ੇਸ਼ਤਾ, ਜਿਹੜੀ ਉਭਰਦੀ ਹੋਈ ਸ਼ਕਤੀ ਨੂੰ ਜ਼ਰੂਰ ਵਿਕਸਤ ਕਰਨੀ ਚਾਹੀਦੀ ਹੈ, ਉਹ ਹੈ ਜ਼ਿੰਮੇਵਾਰੀ ਦਾ ਪਾਲਣ ਕਰਨਾ।’ ਤਾਂ ਇਹ ਭਰੋਸਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਦੇਸ਼ ਦੀ ਨੀਤੀ ਵਿਚ ਵੀ ਦਿਖਾਈ ਦੇਵੇਗੀ। ਉਹ ਇਹ ਵੀ ਸੰਕੇਤ ਦਿੰਦੇ ਹਨ ਕਿ ਭਾਰਤ ਨੂੰ ਆਪਣੀਆਂ ਕੂਟਨੀਤਕ ਚੁਣੌਤੀਆਂ ਲਈ ਆਪਣੇ ਬਦਲ ਸਾਹਮਣੇ ਲਿਆਉਣੇ ਹੋਣਗੇ, ਆਪਣਾ ਉੱਤਰ ਖ਼ੁਦ ਤਲਾਸ਼ਣਾ ਹੋਵੇਗਾ। ਜੈਸ਼ੰਕਰ ਦੇ ਸ਼ਬਦਾਂ ਵਿਚ, ‘ਇਹ ਨਿਸ਼ਚਿਤ ਤੌਰ ’ਤੇ ਉਸ ਇੰਡੀਆ ’ਚ ਸੰਭਵ ਹੈ ਜਿਹੜਾ ਹੁਣ ਜ਼ਿਆਦਾ ਭਾਰਤ ਹੈ।’

Be the first to comment

Leave a Reply

Your email address will not be published.


*