ਗੁਰਮੁਖੀ ਦੇ ਪੇਪਰ ‘ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ, ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਵੀ ਨਹੀਂ ਕਰ ਸਕੇ

ਨਵੀ ਦਿੱਲੀ, 22 ਸਤੰਬਰ ( ਟਾਈਮਜ਼ ਬਿਊਰੋ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਵੱਲੋਂ ਆਯੋਜਿਤ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿਚ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਉਤੇ ਲਿਖਤ ਗੁਰਬਾਣੀ ਨਹੀਂ ਪੜ੍ਹ ਸਕੇ।ਸਿਰਸਾ ਨੇ ਗੁਰਮੁਖੀ ਵਿੱਚ ਆਪਣੀ ਪਸੰਦ ਦੇ ਕੁੱਲ 46 ਸ਼ਬਦ ਲਿਖੇ ਸਨ, ਜਿਨ੍ਹਾਂ ਵਿੱਚੋਂ 27 ਵੀ ਅਸ਼ੁੱਧ ਨਿਕਲੇ।ਸਿਰਸਾ ਨੂੰ ਡੀਐਸਜੀਐਮਸੀ ਐਕਟ ਦੀ ਧਾਰਾ 10 ਵਿੱਚ ਕਮੇਟੀ ਮੈਂਬਰ ਬਣਨ ਦੀ ਯੋਗਤਾ ਪੂਰੀ ਨਾ ਕਰਨ ਦੇ ਲਈ ਅਯੋਗ ਠਹਿਰਾਇਆ ਗਿਆ।ਡਾਇਰੈਕਟਰੇਟ ਨੇ ਸਿਰਸਾ ਤੋਂ ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਵਿੱਚ ਲਿਖੇ ਕੁਝ ਸ਼ਬਦ ਨੂੰ ਪੜ੍ਹਨ ਲਈ ਕਿਹਾ ਗਿਆ ਜਿਸ ਵਿਚ ਸਿਰਸਾ ਫੇਲ੍ਹ ਹੋ ਗਏ। ਇਸ ਪੂਰੇ ਪੂਰੇ ਘਟਨਾਕ੍ਰਮ ਦੀ ਲਾਈਵ ਵੀਡੀਓ ਰਿਕਾਰਡ ਵੀ ਕੀਤੀ ਗਈ ਸੀ।ਸਾਬਕਾ ਪ੍ਰਧਾਨ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦੁਆਰਾ ਕਮੇਟੀ ’ਚ ਆਪਣਾ ਨਾਮਜ਼ਦ ਮੈਂਬਰ ਬਣਾਉਣ ’ਤੇ ਵੀ ਇਤਰਾਜ਼ ਦਰਜ ਕਰਵਾਦਿਆਂ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਗੁਰਮੁਖੀ ਦਾ ਵੀ ਗਿਆਨ ਨਹੀਂ ਹੈ ਜਦਕਿ ਕਮੇਟੀ ਮੈਂਬਰ ਬਣਨ ਲਈ ਗੁਰਮੁਖੀ ਦਾ ਗਿਆਨ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ’ਤੇ ਵੀ ਸਵਾਲ ਚੁੱਕਿਆ ਗਿਆ ਸੀ।

Be the first to comment

Leave a Reply

Your email address will not be published.


*