ਕੈਲਗਰੀ (ਟਾਈਮਜ਼ ਬਿਓਰੋ) : ਫੈਡਰਲ ਕੰਜ਼ਰਵੇਟਿਵਜ਼ ਨੇ ਬੀਤੇ ਸੋਮਵਾਰ ਨੂੰ ਐਮ ਪੀ ਬੌਬ ਬੈਂਜ਼ੇਨ ਦੁਆਰਾ ਪਿਛਲੇ ਸਾਲ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀਟ ਤੇ ਉੱਪਚੋਣ ਵਿੱਚ ਜਿੱਤ ਹਾਸਿਲ ਕੀਤੀ ਹੈ । ਜ਼ਿਕਰਯੋਗ ਹੈ ਕਿ ਬੈਂਜ਼ੇਨ, ਜੋ ਕਿ 2017 ਵਿੱਚ ਇਸ ਹਲਕੇ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ, ਨੇ ਐਲਾਨ ਕੀਤਾ ਸੀ ਕਿ ਉਹ ਕੈਲਗਰੀ ਹੈਰੀਟੇਜ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦੇਵੇਗਾ ਅਤੇ ਪਿਛਲੇ ਸਾਲ ਦੇ ਅਖੀਰ ਵਿੱਚ ਨਿੱਜੀ ਜੀਵਨ ਵਿੱਚ ਵਾਪਸ ਆ ਜਾਵੇਗਾ ਅਤੇ ਉਸ ਨੇ ਅਜਿਹਾ ਹੀ ਕੀਤਾ ਜਿਸ ਸਦਕਾ ਕੈਲਗਰੀ ਹੈਰੀਟੇਜ ਦੀ ਸੀਟ ਖਾਲੀ ਹੋ ਗਈ । ਕੈਲਗਰੀ ਹੈਰੀਟੇਜ ਹਲਕੇ ਦੀ ਜ਼ਿਆਦਾਤਰ ਵਿਰਾਸਤ ਕੈਲਗਰੀ ਸਾਊਥਵੈਸਟ ਦੀ ਰਾਈਡਿੰਗ ਦਾ ਹਿੱਸਾ ਸੀ, ਇਹ ਸੀਟ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੁਆਰਾ ਸੇਵਾਮੁਕਤੀ ਤੱਕ ਸੰਭਾਲੀ ਗਈ ਸੀ । ਸਟੀਫਨ ਹਾਰਪਰ ਦੇ ਸਾਬਕਾ ਨੀਤੀ ਸਲਾਹਕਾਰ ਸ਼ੁਵਲੋਏ ਮਜੂਮਦਾਰ ਨੇ ਇਸ ਉੱਪਚੋਣ ਵਿੱਚ 65 ਪ੍ਰਤੀਸ਼ਤ ਵੋਟਾਂ ਨਾਲ ਦਿੱਤ ਹਾਸਿਲ ਕੀਤੀ ਹੈ ।
ਇਸ ਉੱਪਚੋਣ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਇਲੀਅਟ ਵੈਨਸਟੀਨ ਅਤੇ ਐਨਡੀਪੀ ਉਮੀਦਵਾਰ ਗੁਰਮੀਤ ਭਾਕੂ ਦੂਜੇ ਅਤੇ ਤੀਜੇ ਸਥਾਨ ਤੇ ਰਹੇ । ਸੁਰੱਖਿਅਤ ਕੰਜ਼ਰਵੇਟਿਵ ਸੀਟਾਂ ‘ਤੇ ਸਿਰਫ 28 ਪ੍ਰਤੀਸ਼ਤ ਤੋਂ ਵੱਧ ਯੋਗ ਵੋਟਰਾਂ ਨੇ ਵੋਟ ਪਾਈ ਅਤੇ ਵੋਟਿੰਗ ਘੱਟ ਰਹੀ। ਕੈਲਗਰੀ ਦੀ ਮਾਊਂਟ ਰਾਇਲ ਯੂਨੀਵਰਸਿਟੀ ਦੀ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਲੋਰੀ ਵਿਲੀਅਮਜ਼ ਦਾ ਕਹਿਣਾ ਹੈ ਕਿ ਇਸ ਸੀਟ ਨੂੰ ਇੱਕ ਸੁਰੱਖਿਅਤ ਕੰਜ਼ਰਵੇਟਿਵ ਸੀਟ ਵਜੋਂ ਮੰਨਿਆ ਜਾਂਦਾ ਹੈ । ਇਸ ਉੱਪਚੋਣ ਦੀ ਜਿੱਤ ਤੋਂ ਬਾਅਦ ਸ਼ੁਵਲੋਏ ਮਜੂਮਦਾਰ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਾਣਿਆਂ ਕਿ ਕੈਨੇਡੀਅਨ ਫੈਡਰਲ ਸਰਕਾਰ ਦੀਆਂ ਨੀਤੀਆਂ ਤੋਂ ਸੱਚਮੁੱਚ ਹੀ ਦੁਖੀ ਹਨ। “ਮੈਂ ਉਹਨਾਂ ਦਾ ਦੁੱਖ ਦੇਖਿਆ ਅਤੇ ਮੈਂ ਉਹਨਾਂ ਦਾ ਦਰਦ ਦੇਖਿਆ ਹੈ । ਮੈਂ ਆਪਣੇ ਗੁਆਂਢੀਆਂ ਦੀਆਂ ਅੱਖਾਂ ਵਿੱਚ ਹੰਝੂਆਂ ਨੂੰ ਚੰਗੀ ਤਰ੍ਹਾਂ ਦੇਖਿਆ ਹੈ । ਮੈਂ ਰੋਜ਼ਾਨਾ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਰਥਿਕ ਦਬਾਅ ਤੇ ਮਹਿੰਗਾਈ ਨਾਲ ਉਨ੍ਹਾਂ ਦੇ ਗਲੇ ਨੂੰ ਘੁੱਟਦੇ ਦੇਖਿਆ ਹੈ। ਮਜੂਮਦਾਰ ਨੇ ਕਿਹਾ ਕਿ ਤੁਸੀਂ ਮੈਨੂੰ ਸੁਣਿਆ ਅਤੇ ਮੇਰੇ ਵਿੱਚ ਤੁਸੀਂ ਭਰੋਸਾ ਪ੍ਰਗਟ ਕੀਤਾ ਹੈ ਇਸ ਲਈ ਮੈਂ ਤੁਹਾਡਾ ਸੱਭ ਦਾ ਧੰਨਵਾਦ ਕਰਦਾ ਹਾਂ । ਸ਼ੁਵ ਮਜ਼ੂਮਦਾਰ ਨੇ ਇਸ ਮੌਕੇ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਹਰਮਨ ਪਿਆਰੇ ਨੇਤਾ ਪੀਅਰ ਪੋਲੀਵਰ ਮਜੂਮਦਾਰ ਦੀ ਮਾਤਾ ਮਾਰਲੇਨ ਪੋਲੀਵਰ ਦਾ ਹੱਥ ਫੜਦੇ ਹੋਏ ਕਿਹਾ ਕਿ ਇਹ ਮਾਂ ਦਾ ਅਸ਼ੀਰਵਾਦ ਹੈ ਅਤੇ ਉਸ ਨੇ ਇਸ ਅਸ਼ੀਰਵਾਦ ਨਾਲ ਉਪ ਚੋਣ ਜਿੱਤੀ ਹੈ । ਮਜ਼ੂਮਦਾਰ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਮੈਂਬਰ ਦੇ ਤੌਰ ‘ਤੇ ਤੁਹਾਡੇ ਸਾਹਮਣੇ ਖੜ੍ਹਾ ਹੈ । ਵਰਨਣਯੋਗ ਹੈ ਕਿ 19 ਜੂਨ ਨੂੰ ਹੋਈਆਂ ਚਾਰ ਉਪ-ਚੋਣਾਂ ਜਿਸ ਵਿੱਚ ਲਿਬਰਲ ਅਤੇ ਕੰਜ਼ਰਵੇਟਿਵਾਂ ਨੇ ਦੋ-ਦੋ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ । ਭਾਰਤੀ ਮੂਲ ਦੇ ਸ਼ੁਵ ਮਜ਼ੂਮਦਾਰ ਦੀ ਇਸ ਜਿੱਤ ਨੇ ਕੈਲਗਰੀ ਵਿੱਚ ਆਪਣੀ ਮਜ਼ਬੂਤ ਪਕੜ ਦਾ ਅਹਿਸਾਸ ਕਰਵਾ ਦਿੱਤਾ ਹੈ ਅਤੇ ਸ਼ੁਵ ਨੂੰ ਚਾਰੇ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ।
Leave a Reply