ਕਿਸਾਨਾਂ ਦਾ ‘ਰੇਲ ਰੋਕੋ ਅੰਦੋਲਨ’ ਜਾਰੀ, ਬਹਾਦੁਰਗੜ੍ਹ ਸਟੇਸ਼ਨ ‘ਤੇ BSF ਤਾਇਨਾਤ; 30 ਥਾਂਵਾਂ ‘ਤੇ ਟਰੇਨਾਂ ਪ੍ਰਭਾਵਿਤ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ (SKM) ਨੇ ਕੇਂਦਰੀ ਰਾਜ ਮੰਤਰੀ (MOS) ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਮੰਤਰੀਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਛੇ ਘੰਟੇ ਦੇ ਪੂਰੇ ਦੇਸ਼ ਵਿਚ ‘ਰੇਲ ਰੋਕੋਅੰਦੋਲਨ’ ਦਾ ਐਲਾਨ ਕੀਤਾ ਹੈ। ਸੋਮਵਾਰ ਸਵੇਰੇ ਭਾਵ ਅੱਜ 10 ਵਜੇ ਤੋਂ ਸ਼ਾਮ ਚਾਰ ਵਜੇ ਤਕ ਕਿਸਾਨ ਸੰਗਠਨਾਂ ਨਾਲ ਜੁਡ਼ੇ ਅੰਦੋਲਨਕਾਰੀ ਰੇਲਵੇ ਟਰੇਕ ਜਾਮ ਕਰਨਗੇ। ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਉਨ੍ਹਾਂ ਦੇ ਬੇਟੇ ਆਸ਼ੀਸ਼ ਮਿਸ਼ਰਾ ਟੇਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਹਰਿਆਣਾ ਦੇ ਬਹਾਦੁਰਗੜ੍ਹ ਰੇਲਵੇ ਸਟੇਸ਼ਨ ‘ਤੇ BSF ਤਾਇਨਾਤ

– ਕਿਸਾਨ ਯੂਨੀਅਨਾਂ ਵੱਲੋਂ ਸੱਦੇ ਗਈ ਰੇਲ ਰੋਕੋ ਅੰਦੋਲਨ ਦੇ ਮੱਦੇਨਜ਼ਰ, ਹਰਿਆਣਾ ਦੇ ਬਹਾਦਰਗੜ੍ਹ ਰੇਲਵੇ ਸਟੇਸ਼ਨ ‘ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਤਾਇਨਾਤ ਕੀਤਾ ਗਿਆ ਹੈ। ਬਹਾਦਰਗੜ੍ਹ ਦੇ ਉਪ ਪੁਲਿਸ ਕਪਤਾਨ (ਡੀਐੱਸਪੀ) ਪਵਨ ਸ਼ਰਮਾ ਨੇ ਕਿਹਾ, “ਕਿਸਾਨ ਯੂਨੀਅਨਾਂ ਨੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਧਰਨੇ ਦਾ ਸੱਦਾ ਦਿੱਤਾ ਹੈ। ਇਸ ਲਈ, ਅਸੀਂ ਇੱਥੇ ਸੁਰੱਖਿਆ ਸਖਤ ਕਰ ਦਿੱਤੀ ਹੈ। ਬੀਐੱਸਐੱਫ ਵੀ ਇੱਥੇ ਹੈ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।

ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਗੱਲ ਨਹੀਂ ਕੀਤੀ

– ਕਿਸਾਨ ਜਥੇਬੰਦੀਆਂ ਦੇ ‘ਰੇਲ ਰੋਕੋ ਅੰਦੋਲਨ’ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ‘ਰੇਲ ਰੋਕੋ ਅੰਦੋਲਨ’ ਵੱਖ -ਵੱਖ ਜ਼ਿਲ੍ਹਿਆਂ ਵਿਚ ਵੱਖ -ਵੱਖ ਥਾਵਾਂ ‘ਤੇ ਹੋਵੇਗਾ। ਪੂਰੇ ਦੇਸ਼ ਦੇ ਉੱਥੋਂ ਦੇ ਲੋਕ ਜਾਣਦੇ ਹਨ ਕਿ ਅਸੀਂ ਟਰੇਨ ਕਿੱਥੇ ਰੋਕਣੀ ਹੈ। ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਗੱਲ ਨਹੀਂ ਕੀਤੀ।

– ‘ਰੇਲ ਰੋਕੋ ਅੰਦੋਲਨ’ ਲਈ ਕਿਸਾਨ ਜਥੇਬੰਦੀਆਂ ਦੇ ਸੱਦੇ ਦਾ ਪ੍ਰਭਾਵ ਕਈ ਸੂਬਿਆਂ ਵਿਚ ਦੇਖਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਅੰਮ੍ਰਿਤਸਰ ਦੇ ਦੇਵੀਦਾਸ ਪੁਰਾ ਪਿੰਡ ਵਿਚ ਰੇਲਵੇ ਟਰੈਕ ‘ਤੇ ਬੈਠੇ ਹਨ।

– ਇਸ ਦੇ ਨਾਲ ਹੀ ਹਰਿਆਣਾ ਦੇ ਸੋਨੀਪਤ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ’ ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਪ੍ਰਦਰਸ਼ਨਕਾਰੀ ਬਹਾਦਰਗੜ੍ਹ ਵਿੱਚ ਰੇਲਵੇ ਟਰੈਕ ‘ਤੇ ਬੈਠੇ ਹਨ।

144 ਸੀਆਰਪੀਸੀ ਵੀ ਲਗਾਈ

ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ। ਲਖਨਊ ਪੁਲਿਸ ਨੇ ਕਿਹਾ ਹੈ ਕਿ ਪੁਲਿਸ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕਰੇਗੀ ਜਿਨ੍ਹਾਂ ਨੇ ਕਿਸਾਨ ਸੰਗਠਨ ਦੇ ‘ਰੇਲ ਰੋਕੋ ਅੰਦੋਲਨ’ ਵਿਚ ਹਿੱਸਾ ਲਿਆ ਸੀ। ਜ਼ਿਲ੍ਹੇ ਵਿਚ 144 ਸੀਆਰਪੀਸੀ ਵੀ ਲਗਾਈ ਗਈ ਹੈ ਤੇ ਜੇ ਕੋਈ ਸਧਾਰਨਤਾ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐੱਨਐੱਸਏ ਲਾਈ ਜਾਵੇਗਾ।

ਜਾਣੋ ਕੀ ਹੈ ਮੰਗਾਂ

ਐਤਵਾਰ ਨੂੰ ਜਾਰੀ ਬਿਆਨ ਵਿਚ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲੇਆਮ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੇਨੀ ਨੂੰ ਬਰਖ਼ਾਸਤ ਕਰ ਦਿੱਤਾ ਜਾਵੇ ਤੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਲਖੀਮਪੁਰ ਖੀਰੀ ਹਿੰਸਾ ਵਿਚ ਨਿਆਂ ਸੁਰੱਖਿਅਤ ਕੀਤਾ ਜਾ ਸਕੇ। ਇਸ ਲਈ ਐਲਾਨ ਕੀਤੇ ਗਏ ਅੰਦੋਲਨ ਅਨੁਸਾਰ, 18 ਅਕਤੂਬਰ ਨੂੰ ਰੇਲ ਸੇਵਾਵਾਂ ਬੰਦ ਰਹਿਣਗੀਆਂ। ਕਿਸਾਨ ਸੰਗਠਨਾਂ ਦੀ ਵੱਲੋਂਕਿਹਾ ਗਿਆ ਹੈ ਕਿ ਰੇਲ ਰੋਕੋ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਏ ਬਗੈਰ ਸ਼ਾਂਤੀਪੂਰਨ ਜਾਰੀ ਰਹੇਗੀ।

ਸੰਯੁਕਤ ਕਿਸਾਨ ਮੋਰਚਾ ਕੋਆਰਡੀਨੇਸ਼ਨ ਕਮੇਟੀ (United Kisan Morcha Coordination Committee) ਦੇ ਮੈਂਬਰ ਬਲਬੀਰ ਰਾਜੇਵਾਲ ਨੇ ਦੱਸਿਆ ਕਿ ਅਜੈ ਮਿਸ਼ਰਾ ਤੇ ਉਸ ਦਾ ਬੇਟਾ ਅਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਕਤਲ ਕੇਸ ਦੇ ਮੁੱਖ ਦੋਸ਼ੀ ਹਨ। ਜੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਟਰੇਨਾਂ ਨੂੰ ਰੋਕ ਦਿੱਤਾ ਜਾਵੇਗਾ। ਮੋਰਚੇ ਨੇ ਕਿਹਾ ਕਿ ਉਸ ਨੇ ਆਪਣੇ ਭਾਸ਼ਣਾਂ ਵਿਚ ਹਿੰਦੂਆਂ ਤੇ ਸਿੱਖਾਂ ਵਿਚ ਨਫ਼ਰਤ, ਦੁਸ਼ਮਣੀ ਤੇ ਫਿਰਕੂ ਦੁਸ਼ਮਣੀ ਨੂੰ ਉਤਸ਼ਾਹਤ ਕੀਤਾ। ਉਨ੍ਹਾਂ ਦੇ ਵਾਹਨਾਂ ਦੀ ਵਰਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕੁਚਲਣ ਲਈ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਹਿੰਸਾ ਵਿਚ ਚਾਰ ਕਿਸਾਨਾਂ ਸਣੇ ਕੁੱਲ ਅੱਠ ਲੋਕ ਮਾਰੇ ਗਏ ਸਨ। ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ ਲਾਇਆ ਸੀ ਕਿ ਐੱਮਓਐੱਸ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਇਕ ਕਿਸਾਨ ਨੂੰ ਗੋਲੀ ਮਾਰੀ ਸੀ ਜਦੋਂ ਕਿ ਬਾਕੀਆਂ ਨੂੰ ਉਸ ਦੇ ਵਾਹਨਾਂ ਨੇ ਕੁਚਲ ਦਿੱਤਾ ਸੀ। ਟੇਨੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਬੇਟਾ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ। ਆਸ਼ੀਸ਼ ਨੇ ਵੀ ਇਹੀ ਦੁਹਰਾਇਆ ਤੇ ਐੱਸਕੇਐੱਮ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਮਾਮਲੇ ਵਿਚ ਹੁਣ ਤੱਕ ਆਸ਼ੀਸ਼ ਮਿਸ਼ਰਾ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Be the first to comment

Leave a Reply

Your email address will not be published.


*