ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ‘ਤੇ 2,583 ਪੌਂਡ ਦੀ 1,171 ਕਿਲੋਗ੍ਰਾਮ ਮਾਰਿਜੁਆਨਾ (ਭੰਗ) ਜ਼ਬਤ

ਵਾਸ਼ਿੰਗਟਨ,29 ਜੁਲਾਈ ( ਟਾਈਮਜ਼ ਬਿਊਰੋ ) ਡੇਟ੍ਰੋਇਟ ਵਿੱਚ ਕਸਟਮਜ਼ ਅਤੇ ਬਾਰਡਰ ਪੈਟਰੋਲ  ਏਜੰਟਾਂ ਨੇ ਬੁੱਧਵਾਰ ਨੂੰ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ‘ਤੇ 2,583 ਪੌਂਡ ਮਾਰਿਜੁਆਨਾ (ਭੰਗ) ਜ਼ਬਤ ਕੀਤੀ ਹੈ। ਸੰਯੁਕਤ ਰਾਜ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਫੋਰਟ ਸਟ੍ਰੀਟ ਕਾਰਗੋ ਸਹੂਲਤ ਵਿਖੇ ਉਹਨਾਂ ਇਕ ਟਰੈਕਟਰ ਟ੍ਰੇਲਰ ਦੀ ਜਾਂਚ ਦੌਰਾਨ ਲਗਭਗ 2,583 ਪੌਂਡ (1,171 ਕਿਲੋਗ੍ਰਾਮ) ਭੰਗ ਦਾ ਜ਼ਖ਼ੀਰਾ ਫੜਿਆ ਹੈ।ਭੰਗ ਦੀ ਇਸ ਖੇਪ ਨੂੰ ਇੱਕ ਅਰਧ-ਟਰੱਕ, ਜਿਸ ਬਾਰੇ ਕਿਹਾ ਗਿਆ ਸੀ ਕਿ ਇਸ ਵਿੱਚ ਅਲਮੀਨੀਅਮ ਦਾ ਸਾਮਾਨ ਹੈ, ਨੂੰ ਫੋਰਟ ਸਟ੍ਰੀਟ ਕਾਰਗੋ ਸੁਵਿਧਾ ਵਿਖੇ ਡੇਟ੍ਰੋਇਟ ਵੱਲ ਲਿਜਾਇਆ ਗਿਆ । ਜਦੋਂ ਇਸ ਟਰੱਕ ਨੂੰ ਐਕਸ-ਰੇ ਰਾਹੀਂ ਜਾਂਚਿਆ ਗਿਆ ਤਾਂ ਟਰੱਕ ਵਿਚ ਅਲਮੀਨੀਅਮ ਕੈਪਸ ਨਹੀਂ ਸਨ। ਇਸ ਤੋਂ ਬਾਅਦ ਇਸ ਟਰੱਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ।ਇਹ ਟਰੱਕ ਅੰਬੈਸਡਰ ਬ੍ਰਿਜ ਰਾਹੀਂ ਕੈਨੇਡਾ ਵੱਲੋਂ ਡੇਟ੍ਰੋਇਟ ਵਿੱਚ ਦਾਖਲ ਹੋਇਆ ਸੀ ਅਤੇ ਸਹੂਲਤ ਵਿੱਚ ਉਸ ਨੂੰ ਸੈਕੰਡਰੀ ਜਾਂਚ ਦੇ ਖੇਤਰ ਵਿੱਚ ਭੇਜਿਆ ਗਿਆ ਸੀ।

Be the first to comment

Leave a Reply

Your email address will not be published.


*